ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੬ )

ਇਸ ਦਾ ਮਾਸ ਸੁਆਦੀ ਹੁੰਦਾ ਹੈ, ਇੱਸੇ ਲਈ ਲੋਕ ਇਸਦਾ ਸ਼ਿਕਾਰ ਕਰਦੇ ਹਨ, ਇਸਦੇ ਕਈ ਰਾਹ ਹਨ। ਕਦੇ ਤਾਂ ਇਸ ਪੁਰ ਬੈਹਰੀ ਛੱਡਦੇ ਹਨ, ਇਹ ਵੱਡਾ ਤਮਾਸ਼ੇ ਦਾ ਸ਼ਿਕਾਰ ਹੁੰਦਾ ਹੈ, ਪਰ ਬੈਹਰੀ ਚੰਗੀ ਸਿਖਲਾਈ ਹੋਈ ਹੋਣੀ ਚਾਹੀਦੀ ਹੈ, ਕਿ ਐਡੇ ਵੱਡੇ ਪੰਛੀ ਤੀਕ ਪਹੁੰਚੇ, ਅਤੇ ਉਸਨੂੰ ਮਾਰ ਲਏ। ਕਦੇ ਸ਼ਿਕਾਰੀ ਛਹਕੇ ਜਾਂਦੇ ਹਨ, ਅਤੇ ਬੰਦੂਕ ਨਾਲ ਮਾਰਦੇ ਹਨ। ਇਸ ਵਿਖੇ ਚਤੁਰਾਈ ਬੀ ਚਾਹੀਦੀ ਹੈ,ਅਤੇ ਧੀਰਜ ਬੀ, ਕਿਉਂਕਿ ਇਹ ਜਨੌਰ ਬੜਾ ਭੁੜਕਦਾ ਹੈ, ਇਸਦੇ ਕੋਲ ਜਾਣਾ ਸੁਖਾਲਾ ਨਹੀਂ। ਭਾਰਤਵਰਖ ਦੇ ਸ਼ਿਕਾਰੀ ਬਾਹਲੇ ਇਨ੍ਹਾਂ ਦੇ ਚਰਣ ਚੁਗਣ ਦੀ ਥਾਂ ਵੇਖ ਲੈਂਦੇ ਹਨ, ਅਤੇ ਪ੍ਰਭਾਤ ਦੇ ਪਹਿਲੇ ਮੁਨ੍ਹੇਰੇ ਉੱਥੇ ਜਾ ਪੁੱਜਦੇ ਹਨ। ਕਿਸੇ ਓਹਲੇ ਦੀ ਥਾਂ ਛਹ ਮਾਰਕੇ ਬੈਠ ਜਾਂਦੇ ਹਨ, ਅਤੇ ਵੇਂਹਦੇ ਰਹਿੰਦੇ ਹਨ, ਜਾਂ ਇਹ ਜਨੌਰ ਉੱਥੇ ਆਉਂਦੇ ਹਨ, ਤਾਂ ਇਕ ਦੋਂਹ ਨੂੰ ਮਾਰ ਹੀ ਲਿਆਉਂਦੇ ਹਨ॥

ਸ਼ੁਤਰਮੁਰਗ

ਇਸਦੇ ਸਮਾਨ ਕੋਈ ਪੰਛੀ ਨਹੀਂ, ਡੀਲ ਇਸ ਦਾ ਛਿਆਂ ਫੁੱਟਾਂ ਤੇ ਲੈ ਅੱਠਾਂ ਫੁੱਟਾਂ ਤਕ ਹੁੰਦਾ ਹੈ, ਨਰ