ਪੰਨਾ:ਪੰਜਾਬੀ ਜਨਮਸਾਖੀ - 1926.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

17

ਜਾਲਿ ਮੋਹੁ॥ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥ ਭਾਉ ਕਲਮ ਕਰਿਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥ ਲਿਖੁ ਨਾਮ ਸਲਾਹ ਲਿਖੁ ਲਿਖੁ ਅੰਤ ਨ ਪਾਰਾਵਾਰੁ॥੧॥ ਬਾਬਾ ਏਹੁ ਲੇਖਾ ਲਿਖਿ ਜਾਣੁ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ॥੧॥

ਤਬ ਗੁਰੂ ਕਹਿਆ, ‘ਹੇ ਪੰਡਿਤ! ਹੋਰਿ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ। ਬਿਨਾ ਪਰਮੇਸੁਰਿ ਕੇ ਨਾਮਿ ਸਭ ਬਾਦਿ ਹੈ। ‘ਤਬਿ ਪਾਂਧੇ ਕਹਿਆ: ‘ਨਾਨਕ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤੁ ਪੜਿਐ ਛੁਟੀਦਾ ਹੈ। ਤਬਿ ਨਾਨਕ ਕਹਿਆ: ‘ਸੁਣਿ ਹੇ ਸੁਆਮੀ! ਇਹੁ ਜ ਸੰਸਾਰਿ ਕਾ ਪੜਿਆ ਹੈ ਐਸਾ ਹੈ; ਜੋ ਮਸੁ ਦੀਵੇ ਕੀ ਅਰੁ ਕਾਗਦੁ ਸੁਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ ਕਿਆ ਲਿਖਿਆ? ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰ ਹੋਵਨਿ। ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ ਤਿਸਕੀ ਕਲਮ ਕਰੀਐ। ਅਰ ਚਿਤੁ ਲਿਖਣਹਾਰ ਕਰਹੁ ਅਰ ਲਿਖੀਐ, ਸੋਕਿਆ ਲਿਖੀਐ? ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ, ਜੈਤੂ ਲਿਖੇ ਤਨ ਸੁਖੀ ਹੋਇ॥ ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ ਜਾਤਾ।


ਸ਼ਬਦ ਦੀਆਂ ਪਹਿਲੀਆਂ ਤੁਕਾਂ ਦਾ ਟੀਕਾ ਦੋ ਗੁੰਮ ਪੱਤਿਆਂ ਵਿਚ ਗਿਆ ਹੈ ਤੇ ਹਾਫ਼ਜ਼ਾਬਾਦ ਵਾਲੇ ਨੁਸਖੇ ਵਿਚ ‘ਤਬ ਗੁਰੂ ਤੋਂ ਪਾਯਾ ਨਹੀਂ ਜਾਤਾ-ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ। ਏਹ ਸਤਰਾਂ ‘ਖਾਲਸਾ ਕਾਲਜ ਅੰਮ੍ਰਿਤਸਰ' ਵਾਲੇ ਨੁਸਖੇ ਤੋਂ ਦਿੱਤੀਆਂ ਹਨ, ਇਨ੍ਹਾਂ ਤੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ।

੨.ਇਥੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪਿਆ।