ਮੰਜਾ
ਮੱਮਾ- ਮੰਜਾ ਡਿੱਠਾ ਹੈ। ਉੱਪਰ ਬਾਬਾ ਬੈਠਾ ਹੈ। ਦੋ ਸੇਰੂ ਦੋ ਬਾਹੀਆਂ ਨੇ। ਬਾਂਸ-ਬਰੇਲੀ ਜਾਈਆਂ ਨੇ। ਵਧੀਆ ਬਾਣ-ਬੁਣਾਈ ਹੈ। ਮੱਲ ’ਚ ਦੌਣ ਫਸਾਈ ਹੈ। ਚਾਰ ਲਗਾਏ ਪਾਵੇ ਨੇ। ਘੋਨੇ ਮੋਨੇ ਬਾਵੇ ਨੇ।
ਪੰਜਾਬੀ ਕੈਦਾ - 37