ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਡੰਗਰਵਾੜਾ

ਡੱਡਾ-ਡੰਗਰਵਾੜਾ ਹੈ।
ਦੇਖੋ ! ਨਾ ਕੋਈ ਭਾੜਾ ਹੈ।

ਤਕੜਾ ਮਾਝਾ ਗੋਕਾ ਹੈ।
ਹੇਠ ਬਥੇਰਾ ਡੋਕਾ ਹੈ।

ਡੰਗਰ ਭਾਰੀ ਮੁੱਲ ਦੇ ਨੇ।
ਬੜੇ ਸੀਲ ਨਾ ਹਿੱਲਦੇ ਨੇ।

ਨਾਲ ਕੱਖਾਂ ਦੇ ਰੱਜੇ ਨੇ।
ਖੁਰਲੀ ਉੱਤੇ ਬੱਝੇ ਨੇ।

ਪੰਜਾਬੀ ਕੈਦਾ - 25