ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਛਾਬਾ

ਛੱਛਾ- ਛਾਬਾ ਰੋਟੀਆਂ ਦਾ।
ਪਤਲੀਆਂ ਦਾ ਤੇ ਮੋਟੀਆਂ ਦਾ।

ਪਾਣੀ ਹੱਥੀ ਗੁੱਲੀਆਂ ਦਾ।
ਨਾਲ ਸੇਕ ਦੇ ਫੁੱਲੀਆਂ ਦਾ।

ਅੱਧ ਕੱਚੀਆਂ ਪੱਕੀਆਂ ਦਾ।
ਕਣਕ ਬਾਜਰੇ ਮੱਕੀਆਂ ਦਾ।

ਲੂਣ ਖਮੀਰੀ ਮਿੱਠੀਆਂ ਦਾ।
ਮੰਨੀ ਪਰੌਂਠੇ ਮਿੱਸੀਆਂ ਦਾ।

ਪੰਜਾਬੀ ਕੈਦਾ - 19