ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਸੂਈ

ਸੱਸਾ —— ਸੂਈ ਨਿੱਕੀ ਹੈ।
ਹੈ ਨਿੱਕੀ ਪਰ ਤਿੱਖੀ ਹੈ।

ਹੈ ਤਿੱਖੀ ਪਰ ਪਿਆਰੀ ਹੈ।
ਹੈ ਪਿਆਰੀ ਗੁਣਕਾਰੀ ਹੈ।

ਹੈ ਗੁਣਕਾਰੀ, ਕੰਮ ਕਰੇ।
ਕਰੇ ਕੰਮ ਹਰ ਇੱਕ ਘਰੇ।

ਘਰੇ ਇਸ ਦੀ ਲੋੜ ਬੜੀ।
ਬੜੀ ਲੋੜ ਹੈ ਘੜੀ ਘੜੀ।

ਪੰਜਾਬੀ ਕੈਦਾ - 11