ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਆਜੜੀ

ਆੜਾ - ਆਜੜੀ ਇੱਜੜ ਨਾਲ਼।
ਰਿਹਾ ਬੱਕਰੀਆਂ ਭੇਡਾਂ ਚਾਰ।

ਖੁੱਲ੍ਹੇ ਥਾਂ ਵਲ ਲੈਂਦਾ ਮੋੜ।
ਫਸਲ ਬਚਾਵੇ ਰੱਖੇ ਹੋੜ।

ਮੋਢੇ ਉੱਤੇ ਰੱਖੀ ਬਾਂਗ।
ਉੱਚੇ ਰੁੱਖ ਨੂੰ ਦਿੰਦਾ ਛਾਂਗ।

ਤਰ੍ਹਾਂ ਤਰ੍ਹਾਂ ਦੇ ਕੱਢੇ ਬੋਲ।
ਸਮਝਣ ਭੇਡਾਂ ਗੋਲ ਮਟੋਲ।

ਪੰਜਾਬੀ ਕੈਦਾ - 9