ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੬੧

ਦੋਹਰਾ॥ ਤਪ ਤੀਰਥ ਦਾਨਾਦਿ ਕਰ ਸੋ ਗਤਿ ਹੋਤ ਨ ਮੀਤ॥

ਜੋ ਗਤਿ ਪਾਵੇ ਸੂਰ ਜਨ ਰਨ ਮੇਂ ਜੂਝ ਪੁਨੀਤ॥੩੪੦॥

ਮਰੇ ਤੋ ਪਾਵੇ ਸਵਰਗ ਕੋ ਜੀਵੇ ਜਸ ਕੋ ਪਾਤ।।

ਦੋਨੋਂ ਗੁਨ ਹੈਂ ਯੁਧ ਮੇਂ ਸੂਰਨ ਕੋ ਵਿਖਯਾਤ॥ ੩੪੧॥

ਗਿਰ ਕਰ ਰੁਧਰ ਲਲਾਟ ਤੇ ਸੂਰਨ ਮੁਖ ਜੋ ਜਾਤ॥

ਸੋਮ ਪਾਠ ਵਤ ਜਾਨਲੇ ਮਰ ਯੁੱਗ ਮੇਂ ਭ੍ਰਾਤ॥ ੩੪੨।।

ਤਥਾ ਕਬਿੱਤ॥ ਭਲੀ ਭਾਂਤਿ ਹੋਮ ਕਰੇ ਵਿਪ੍ਰਨ ਕੇ ਪਾਇ ਪਰੇ ਭੋਜਨ ਕੋ ਆਗੇ ਧਰੇ ਯੱਗ ਕੋ ਕਰਾਇਕੇ॥ ਤੀਰਥ ਮੇਂ ਵਾਸ ਨਿਤ ਕਰੇ ਉਪਵਾਸ ਬ੍ਰਤ ਦਖਨਾ ਕੋ ਦੇਇ ਨਿਤ ਪਾਪ ਕੋ ਗਵਾਇ ਕੇ॥ ਬੇਦ ਹੂੰ ਕੋ ਪਢੇ ਯਮ ਨਿਯਮ ਸੁ ਕਢੇ ਤਨ ਜੌਨ ਗਤਿ ਪਾਇ ਨਰ ਇਨਕੋ ਕਮਾਇ ਕੇ॥ ਸੋਈ ਫਲ ਲੇਤ ਨਰ ਯੁਧ ਬੀਚ ਲੜ ਕਰ ਸਕਲ ਕਲੇਸ ਬਿਨ ਧਸੇ ਨਾਕ ਜਾਇਕੇ॥ ੩੪੩।।

ਇਸ ਬਾਤ ਨੂੰ ਸੁਨਕੇ ਦਮਨਕ ਨੇ ਸੋਚਿਆ ਇਹ ਪਾਪੀ ਯੁੱਧ ਕਰਨ ਲਈ ਤਿਆਰ ਹੈ ਜੇ ਕਦੇ ਤਿੱਖਿਆਂ ਸਿੰਗਾਂ ਨਾਲ ਏਹ ਪ੍ਰਭੂ ਨੂੰ ਮਾਰ ਦੇਵੇ ਤਦ ਬੜਾ ਅਨਰਥ ਹੋਵੇਗਾ ਇਸ ਲਈ ਇਸਨੂੰ ਮੈਂ ਆਪਣੀ ਬੁਧਿ ਨਾਲ ਅਜੇਹਾ ਸਮਝਾਵਾਂ ਜੋ ਦੇਸ਼ ਛੱਡ ਜਾਏ। ਦਮਨਕ ਬੋਲਿਆਂ ਹੇ ਮਿਤ੍ਰ! ਤੂੰ ਠੀਕ ਆਖਦਾ ਹੈਂ ਪਰ ਨੌਕਰ ਤੇ ਖਵੰਦ ਦੀ ਕੀ ਲੜਾਈ: ਕਿਹਾ ਹੈ:-

ਦੋਹਰਾ॥ ਜਬ ਦੇਖੇ ਬਲਵਾਨ ਰਿਪੁ ਤਬ ਤੂੰ ਆਪ ਬਚਾਇ।।

ਯੁਧ ਕਰੇ ਬਲਵਾਨ ਨਰ ਬਲਵੰਤਨ ਕੈ ਪਾਇ॥ ੩੪੪॥

ਦੋਹਰਾ! ਬਿਨ ਜਾਨੇ ਬਲ ਸਤ੍ਰ ਕਾ ਜੋ ਨਰ ਕਰਤਾ ਵੈਰ॥

ਟਿਟਿਭ ਸੋਂ ਸਾਮੁਦ੍ਰ ਵੇਤ ਨਹਿ ਪਾਵਤ ਸੋ ਖੈਰ॥੩੪੫॥

ਸੰਜੀਵਕ ਬੋਲਿਆ ਏਹ ਬਾਤ ਕਿਸ ਤਰਾਂ ਹੈ ਦਮਨਕ ਬੋਲਿਆ ਸੁਨ:-

੧੨ ਕਥਾ॥ ਕਿਸੇ ਜਗਾ ਸਮੁੰਦ੍ਰ ਦੇ ਕਿਨਾਰੇ ਟਟੀਰੀ ਟਟੀਰੇ ਦਾ ਜੋੜਾ ਰਹਿੰਦਾ ਸੀ ਸਮਾ ਪਾ ਕੇ ਟਟੀਰੀ ਨੂੰ ਗਰਭ ਹੋਯਾ ਪ੍ਰਸੂਤ ਵੇਲੇ ਉਸਨੇ ਟਟੀਰੇ ਨੂੰ ਕਿਹਾ ਹੇ ਸਵਾਮੀ ਮੇਰੇ ਪ੍ਰਸੂਤ ਦਾ ਸਮਯ ਆਯਾ ਹੈ ਸੋ ਤੁਸੀਂ ਕੋਈ ਉਪਦ੍ਰਵ ਤੋਂ ਰਹਿਤ ਜਗਾ ਦੇਖੋ ਜਿਥੇ ਮੈਂ ਅੰਡੇ ਦੇਵਾਂ ਦਰਾ ਬੋਲਿਆ ਹੇ ਪਯਾਰੀ! ਏਹ ਸਮੁੰਦ੍ਰ ਦਾ ਨਿਕਾਰਾ ਬੜਾ