ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦

ਪੰਚ ਤੰਤ੍ਰ

ਜਲਚਰ ਹੈ ਜ਼ਮੀਨ ਉਪਰ ਤੁਰ ਨਹੀਂ ਸਕੇਗਾ ਆਖਿਆ ਹੇਕੁਲੀਰਕ ਕੋਈ ਸਰੋਵਰ ਨਹੀਂ ਮੈਂ ਤਾਂ ਆਪਣੇ ਪੇਟ ਭਰਨ ਦਾ ਬਹਾਨਾ ਬਨਾਯਾ ਹੈ ਹੁਨ ਤੂੰ ਆਪਨੇ ਇਸ਼ਟ ਨੂੰ ਯਾਦ ਕਰ ਜੋ ਤੈਨੂੰ ਇਥੇ ਮਾਰਕੇ ਭੋਜਨ ਕਰਾਂਗਾ। ਕੁਲੀਰਕ ਨੇ ਸੁਣਦਿਆਂ ਸਾਰ ਉਸਦੀ ਗਰਦਨ ਨੂੰ ਕੋਲ ਦੀ ਡੰਡੀ ਵਾਂਗੂੰ ਤੋੜ ਦਿਤਾ ਅਤੇ ਓਹ ਮਰ ਗਿਆ। ਬਗਲੇ ਦੇ ਸਿਰ ਨੂੰ ਲੈ ਕੇ ਕੁਲੀਰਕ ਤਲਾ ਦੇ ਕੋਲ ਜਦ ਆਯਾ ਤਾਂ ਜਲ ਜੀਵਾਂ ਨੇ ਪੁਛਿਆ ਭਾਈ ਤੂੰ ਕਿਉਂ ਮੁੜ ਆਯਾ ਹੈਂ ਅਤੇ ਓਹ ਸਾਡਾ ਮਾਮਾਂ ਕਿਉਂ ਨਹੀਂ ਆਯਾ ਅਸੀਂ ਤਾਂ ਉਸਦੇ ਆਉਨ ਨੂੰ ਪਏ ਦੇਖਦੇ ਹਾਂ, ਇਸ ਬਾਤ ਨੂੰ ਸੁਨਕੇ ਕੁਲੀਰਕ ਬੋਲਿਆ ਤੁਸੀਂ ਸਾਰੇ ਮੂਰਖ ਹੋ ਉਸਨੇ ਤਾਂ ਸਭਨਾਂ ਨੂੰ ਮਾਰਕੇ ਖਾ ਲਿਆ ਹੈ ਮੇਰੀ ਉਮਰਾ ਬਾਕੀ ਸੀ ਇਸ ਲਈ ਬਚ ਗਿਆ ਹਾਂ ਅਰ ਵਿਸਾਹਘਾਤੀ ਦਾ ਸਿਰ ਲੈ ਆਂਦਾ ਹੈ॥ ਹੁਨ ਕੁਝ ਡਰਨਾ ਕਰੋ ਇਸੇ ਲਈ ਕਿਹਾ ਹੈ:-

ਦੋਹਰਾ॥ ਰਿਸਟ ਪੁਸਟ ਬਗਲਾ ਭਯੋ ਬਹੁ ਮਰਮਨ ਕੋ ਖਾਇ॥

ਸਮਯ ਪਾਇ ਕਰਕਟ ਗਹਾ ਗ੍ਰੀਵ ਤੁੜਾਇ॥੨੩੯

ਕਾਗ ਬੋਲਿਆ ਹੈ ਗਿੱਦੜ! ਇਹ ਗੱਲ ਤਾਂ ਠੀਕ, ਪਰ ਓਹ ਦੁਸਟ ਸਰਪ ਕਿਸ ਪ੍ਰਕਾਰ ਮਰੇਗਾ? ਗਿਦੜ ਬੋਲਿਆ ਤੂੰ ਕਿਸੇ ਨਗਰ ਵਿਖੇ ਜਾਹ ਅਤੇ ਉਥੋਂ ਕਿਸੇ ਰਾਜਾ ਅਥਵਾ ਸ਼ਾਹੂਕਾਰ ਦਾ ਸੋਨੇ ਦਾ ਹਾਰ ਚੱਕ ਕੇ ਲੈਆ ਅਤੇ ਉਸਦੇ ਖੋਲ ਵਿਖੇ ਸਿੱਟ ਦੇ ਤਦ ਓਹ ਮਰੇਗਾ ਇਸ ਬਾਤ ਨੂੰ ਸੁਣਕੇ ਕਾਂ ਅਤੇ ਕਉਣੀ ਦੋਵੇਂ ਉਡਕੇ ਇਕ ਤਾਲ ਉਤੇ ਜੋ ਗਏ,ਕੀ ਦੇਖਦੇ ਹਨ ਜੋ ਉਥੇ ਰਾਜੇ ਦੀਆਂ ਰਾਣੀਆਂ ਗਹਿਣੇ ਉਤਾਰ ਕੇ ਸਨਾਨ ਕਰਨ ਲਗੀਆਂ ਹਨ, ਕਾਂ ਨੇ ਝਪਟ ਮਾਰਕੇ ਸੋਨੇ ਦਾ ਹਾਰ ਚੱਕ ਲਿਆ ਤਦ ਉਸਦੇ ਮਗਰ ਰਾਜਾ ਦੇ ਨੌਕਰ ਦੋੜੇ,ਕਾਗ ਨੇ ਓਹ ਹਾਰ ਉਸ ਖੋਲ ਵਿਖੇ ਲਿਆ ਸਿਟਿਆ ਰਾਜਾ ਦੇ ਨੌਕਰਾਂ ਨੇ ਉਸ ਜਗਾ ਦੀ ਭਾਲ ਕਰਦਿਆਂ ਸਰਪ ਨੂੰ ਮਾਰ ਕੇ ਹਾਰ ਲੈ ਲਿਆ, ਤਦ ਤੋਂ ਓਹ ਕਾਂਗ ਅਨੰਦ ਨਾਲ ਦਿਨ ਬਿਤਾਉਨ ਲੱਗਾ ਇਸਲਈ ਮੈਂ ਆਖਦਾ ਹਾਂ॥

ਦੋਹਰਾ।। ਬਲ ਸੇ ਕਾਰਜ ਨਾ ਬਨੇ ਸੋ ਉਪਾਇ ਸੇਂ ਹੋਇ।

ਕਨਕ ਸੂਤ੍ਰ ਸੇ ਕਾਂਗ ਨੇ ਕ੍ਰਿਸ਼ਨ ਸਰਪ ਦੀਓ ਖੋਇ॥੨੪੦|

ਅਜੇ ਹੀ ਕੋਈ ਬਾਤ ਨਹੀਂ ਜੋ ਬੁਧਿਮਾਨਾ ਕੋਲੋਂ ਨਾਂ ਹੋ ਸਕੇ॥