ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਤੰਤ੍ਰ

੪੯

ਨਕਟੀ ਨੇ ਜੋ ਘਰ ਦੇ ਕੰਮ ਵਿਖੇ ਲਗੀ ਹੋਈ ਸੀ ਇਕ ਉਸ ਤਰਾ ਕੱਢਕੇ ਸਿੱਟ ਦਿੱਤਾ| ਨਾਈ ਨੇ ਅਕੱਲੇ ਉਸਤਰੇ ਨੂੰ ਦੇਖ ਕ੍ਰੋਧ ਨਾਲ ਓਹ ਉਸ ਤਰਾ ਵਗਾਹ ਕੇ ਅੰਦਰ ਸਿੱਟ ਦਿੱਤਾ। ਇਤਨੇ ਵਿੱਚ ਹੀ ਓਹ ਦੁਸ਼ਟ ਨੈਣ ਚੀਆਂ ਬਾਹਾਂ ਕਰਕੇ ਪਿੱਟਦੀ ਰੋਂਦੀ ਉਭਸਾਹ ਲੈਂਦੀ ਘਰੋਂ ਬਾਹਰ ਆ ਗਈ ਤੇ ਏਹ ਬੋਲੀ ਹਾਇ ਹਾਇ! ਦੇਖੋ ਵੇ ਲੋਕੋ ਦੇਖੋ! ਇਸ ਪਾਪੀ ਨੇ ਮੈਂ ਬੇਦੋਸੀ ਦਾ ਨੱਕ ਕੱਟ ਸਿੱਟਿਆ ਹੈ, ਇਸ ਲਈ ਮੈਨੂੰ ਇਸ ਕੋਲੋਂ ਬਚਾਓ। ਇਸ ਰੌਲੇ ਨੂੰ ਸੁਣਕੇ ਨਗਰ ਦੇ ਰਾਖੇ ਆ ਗਏ, ਤੇ ਉਨ੍ਹਾਂ ਨੇ ਉਸ ਨਾਈ ਨੂੰ ਖੂਬ ਤਰਾਂ ਮਾਰਿਆ ਤੇ ਬੰਨਕੇ ਉਸ ਨੈਣ ਦੇ ਸਮੇਤ ਅਦਾਲਤੀਆਂ ਕੋਲ ਲੈਜਾਕੇ ਬੋਲੇ ਹੇ ਮਹਾਰਾਜ! ਇਸ ਨਾਈ ਨੇ ਅਪਰਾਧ ਤੋਂ ਬਿਨਾਂ ਇਸਦਾ ਨੱਕ ਕੱਟਿਆ ਹੈ ਇਸ ਲਈ ਜੋ ਕੁਝ ਦੰਡ ਇਸਨੂੰ ਚਾਹੀਦਾ ਹੈ ਜੋ ਦਿਓ ਇਸ ਬਾਤ ਨੂੰ ਸੁਨਕੇ ਅਦਾਲਤੀ ਬੋਲੇ ਕਿਉਂ ਓਏ ਨਾਈ ਤੂੰ ਕਿਸ ਲਈ ਨੈਣ ਦਾ ਨੱਕ ਕਪਿਆ ਹੈ, ਕਿ ਏਹ ਪਰਾਏ ਪੁਰਖ ਕੋਲ ਗਈ ਸੀ, ਅਥਵਾ ਇਸਨੇ ਕਿਸੇ ਦੇ ਪ੍ਰਾਣਾਂ ਦਾ ਘਾਤ ਕੀਤਾ ਸੀ ਅਥਵਾ ਕਿਧਰੇ ਚੋਰੀ ਕੀਤੀ ਸੀ ਇਸਦਾ ਅਪਰਾਧ ਦੱਸ। ਨਾਈ ਤਾਂ ਮਾਰੇ ਮਾਰ ਦੇ ਬੋਲ ਨ ਸੱਕਿਆ: ਉਸਨੂੰ ਚੁੱਪ ਕੀਤਾ ਵੇਖ ਫੇਰ ਅਦਾਲਤ ਬੋਲੀ ਹਾਂ ਸਿਆ ਨਿਆਂ ਦਾ ਕਹਿਣਾ ਸੱਚ ਹੈ ਜੋ ਏਹ ਪਾਪੀ ਹੈ ਕਿਉਂ ਜੋ ਇਸਨੇ ਇਸ ਵਿਚਾਰੇ ਬੇਦੋਸੀ ਨੂੰ ਕਲੰਕ ਲਗਾਯਾ ਹੈ ਇੱਸੇ ਲਈ ਕੁਝ ਬੋਲ ਨਹੀਂ ਸਕਦਾ। ਇਸ ਪਰ ਕਿਹਾ ਬੀ ਹੈ ।।ਯਥਾ:-

ਦੋਹਰਾ॥ ਤੇਜ ਰਹਿਤ ਦ੍ਰਿਗ ਲਾਂਜ ਯੁਤ ਭਿੰਨ ਵਰਨ ਸੁਰ ਹੋਤ॥

ਪਾਪ ਕੀਏ ਨਰ ਤ੍ਰਸਿਤ ਹਵੈ ਐ ਸੇਕੀਆ ਉਦੋਤ॥੨੧੨॥

ਤਥਾ:-ਪਾਪੀ ਨਰ ਡਗਮਗ ਚਰਨ ਮੁਖ ਕਾ ਵਰਨ ਸੁ ਔਰ।

ਤ੍ਰਟਿਤ ਬਚਨ ਮਸਤਕ ਸਵਤ ਹੋਤ ਨਿਰਾਲੌ ਤੌਰ॥੨੧੩॥

ਪਾਪ ਕੀਏ ਨਰ ਸਭਾ ਮੇਂ ਅਧੋ ਦ੍ਰਿਸ਼ਟਿ ਹਵੈ ਆਤ

ਇਨ ਚਿਹਨੋਂ ਕਰ ਬਿਬੁਧਜਨ ਲਖਤ ਨਰਨ ਕੀ ਬਾਤ।।੨੧੪

ਪੁਨਾ।। ਪਾਪ ਰਹਿਤ ਨਰ ਰੋਖ ਯੁਤ ਅਰ ਪ੍ਰਸੰਨ ਮੁਖ ਹੋਇ॥

ਸਭਾ ਬੀਚ ਕਹ ਗਰਬ ਸੇਂ ਪੁਨ ਧੀਰਜ ਯੁਤ ਜੋਇ॥੨੧੫॥

ਇਸਲਈ ਏਹ ਖੋਟੇ ਲਛਣਾਂ ਵਾਲਾ ਹੈ, ਅਤੇ ਇਸਨੇ ਇਸਤ੍ਰੀ ਦਾ ਨੱਕ ਕਟਿਆ ਹੈ, ਇਸ ਲਈ ਇਸ ਨੂੰ ਸੂਲੀ ਦੇ ਦਿਉ