ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਪੰਚ ਤੰਤ੍ਰ


ਸਫ਼ਾਈ ਕਰਦੇ ਨੇ ਇਹ ਗੱਲ ਆਖੀ ਓਹੋ! ਸਾਡਾ ਰਾਜਾ ਤਾਂ ਬੜਾ ਅਗ੍ਯਾਨੀ ਹੈ, ਜੋ ਮੈਲਾ ਕਰਦੇ ਨੇ ਬੇਰ ਖਾ ਲਿਆ ਸੀ,ਇਸ ਬਾਤ ਨੂੰ ਸੁਨ ਰਾਜਾ ਬੜਾ ਅਸਚਰਜ ਹੋ ਕੇ ਬੋਲਿਆ,ਕਿਉਂ ਓਏ ਗੋਰੰਭ ਇਹ ਕੀ ਅਯੋਗ ਬਾਤ ਬੋਲਿਆ ਹੈਂ, ਮੈਂ ਤੈਨੂੰ ਆਪਣੇ ਘਰ ਦਾ ਫ਼ਰਾਸ਼ ਜਾਨਕੇ ਮਾਰਦਾ ਨਹੀਂ ਭਲਾ ਦਸ ਤਾਂ ਸਹੀ ਤੂੰ ਕਦੇ ਸਾਨੂੰ ਅਜੇਹਾ ਕੰਮ ਕਰਦਿਆਂ ਦੇਖਿਆ ਹੈ?

ਓਹ ਬੋਲਿਆ ਚੋਂ ਸ੍ਵਾਮੀ! ਮੈਂ ਸਾਰੀ ਰਾਤ ਜੂਆ ਖੇਡਦਾ ਰਿਹਾ ਸਾਂ ਸੋ ਇਸਲਈ ਮੈਨੂੰ ਬੜੀ ਨੀਂਦ ਆਈ ਹੋਈ ਹੈ ਉਸ ਨੀਂਦ ਦੇ ਮਾਰਿਆਂ ਮੇਰੇ ਮੂੰਹੋਂ ਕੁਝ ਅਜੋਗ ਬਾਤ ਨਿਕਲੀ ਹੋਵੇਗੀ, ਸੋ ਆਪ ਖਿਮਾਂ ਕਰੇਂ, ਕਿਉਂ ਜੋ ਮੈਂ ਨੀਂਦ੍ਰ ਦੇ ਨਾਲ ਗਾਫਲ ਹਾਂ॥ ਇਸ ਬਾਤ ਨੂੰ ਸੁਨ ਰਾਜਾ ਨੇ ਸੋਚਿਆ ਜੋ ਮੈਂ ਤਾਂ ਕਦੇ ਜਨਮ ਜਨਮਾਂਤਰ ਬਿਖੇ ਤਾਂ ਜੰਗਲ ਹੁੰਦਿਆਂ ਬੇਚ ਨਹੀਂ ਖਾਧਾ, ਸੋ ਜਿਸ ਤਰਾਂ ਇਹ ਬਾਤ ਇਸਨੇ ਝੂਠ ਮੂਠ ਕਹਿ ਦਿਤੀ ਹੈ ਇਸੇ ਤਰਾਂ ਦੰਤਿਲ ਦੀ ਬਾਤ ਭੀ ਝੂਠੀ ਹੋਵੇਗੀ॥ ਇਸ ਵਿਖੇ ਕੁਝ ਸ਼ੱਕ ਨਹੀਂ। ਸੋ ਮੈਂ ਬੜੀ ਅਜੋਗ ਬਾਤ ਕੀਤੀ ਹੈ ਜੋ ਉਸ ਵਿਚਾਰੇ ਨੂੰ ਰਾਜ ਦੁਵਾਰਿਯੋਂ ਕਂਢਾ ਦਿੱਤਾ ਹੈ ਓਹੋ ਜੇਹੇ ਆਦਮੀ ਅਜੇਹਾ ਕੰਮ ਨਹੀਂ ਕਰਦੇ ਜਿਹਾਕੁ ਇਸਨੇ ਆਖਿਆ ਸੀ॥ ਉਸ ਤੋਂ ਬਿਨਾਂ ਮੇਰੇ ਸਾਰੇ ਕੰਮ ਢਿੱਲੇ ਹੋ ਗਏ ਹਨ ਇਸ ਪ੍ਰਕਾਰ ਬਹੁਤ ਸਾਰਾ ਸੋਚਕੇ ਦੰਤਿਲ ਨੂੰ ਬੁਲਾਕੇ, ਸਿਰੋਪਾ ਦਿਵਾਕੇ, ਆਪਨੇ ਅਧਿਕਾਰ ਤੇ ਉਸਨੂੰ ਜੋੜਿਆ ਇਸ ਲਈ ਮੈਂ ਆਖਿਆ ਸੀ॥

ਦੋਹਰਾ॥ ਜੋ ਨ ਪੂਜਤਾ ਗਰਬ ਕਰ ਉੱਤਮ ਮੱਧਮ ਤਾਤ।
ਭੂਪਨ ਕਰ ਸਨਮਾਨ੍ਯ ਭੀ ਦੰਤਿਲ ਇਸ ਗਿਰਜਾਤ॥੧੬੩

ਇਹ ਬਾਤ ਸੁਨਕੇ ਸੰਜੀਵਕ ਬੋਲਿਆ ਹੇ ਭਾਈ! ਏਹ ਬਾਤ ਇਸੇ ਤਰਾਂ ਹੈ ਸੋ ਜੋ ਤੂੰ ਆਖਿਆ ਹੈ ਮੈਂ ਉਸੇ ਤਰਾਂ ਕਰਾਂਗਾ! ਇਸ ਪ੍ਰਕਾਰ ਆਪਸ ਵਿਖੇ ਨਿਯਮ ਕਰ ਦਮਨਕ ਉਸਨੂੰ ਲੈਕੇ ਪਿੰਗਲਕ ਦੇ ਪਾਸ ਗਿਆ ਅਤੇ ਬੋਲਿਆ, ਹੇ ਪ੍ਰਭੋ! ਇਸ ਸੰਜੀਵਕ ਨੂੰ ਮੈਂ ਆਪਦੇ ਪਾਸ ਲੈ ਆਯਾ ਹਾਂ ਹੁਣ ਆਪ ਮਾਲਕ ਹੋ। ਸੰਜੀਵਕ ਭੀ ਆਦਰ ਦੇ ਨਾਲ ਪ੍ਰਣਾਮ ਕਰਕੇ ਦੀਨ ਹੋ ਕੇ ਅਗੇ ਬੈਠ ਗਿਆ ਪਿੰਗਲਕ ਨੇ ਭੀ ਬੜੀ ਮੋਟੀ ਫੈਲੀ ਹੋਈ ਬੋਲ ਦੇ ਉੱਪਰ ਨਖ ਰੂਪੀ