ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤ੍ਰ

੩੫


ਜਾਣਿਆਂ ਜਾਂਦਾ ਜੋ ਮੇਰੇ ਉਪਰ ਰਾਜਾ ਨਾਰਾਜ਼ ਕਿਉਂ ਹੋਯਾ ਹੈ, ਇਸ ਪ੍ਰਕਾਰ ਇਕ ਦਿਨ ਜੋ ਦੈਤਿਲ ਰਾਜਾ ਦੀ ਡੇਉਢੀ ਤੇ ਖੜੋ ਤਾਂ ਹੋਯਾ ਸੀ ਉਸਨੂੰ ਦੇਖਕੇ ਗੋਰੰਭ ਫ਼ਰਾਸ਼ ਨੇ ਹੱਸਕੇ ਦੁਵਾਰਪਾਲਾਂ ਨੂੰ ਕਿਹਾ ਹੇ ਦੁਆਰਪਾਲੋ ਇਸ ਦੰਤਿਲ ਦੇ ਉਤੇ ਰਾਜਾ ਦੀ ਬੜੀ ਮੋਹਰਬਾਨੀ ਸੀ ਜਿਸ ਕਰਕੇ ਇਹ ਲੋਕਾਂ ਨਾਲ ਆਪ ਹੀ ਅਨੁਗ੍ਰਹ ਤੇ ਲੜਾਈ ਕਰ ਸੱਕਦਾ ਸੀ, ਸੋ ਜਿਸਤਰਾਂ ਇਸਨੇ ਮੈਨੂੰ ਗਲਥਾ ਦੇਕੇ ਬਾਹਰ ਕਢਿਆ ਸੀ, ਇਸੇਤਰਾਂ ਤੁਹਾਨੂੰ ਬੀ ਕੱਢ ਦੇਵੇਗਾ ਇਸ ਲਈ ਇਸਨੂੰ ਇੱਥੇ ਠਹਿਰਨ ਨਾ ਦੇਵੋ॥

ਇਹ ਬਾਤ ਸੁਨ ਦੰਤਿਲ ਨੇ ਸੋਚਿਆ ਓਹੋ! ਏਹ ਤਾਂ ਗੋਰੰਭ ਦੀ ਕਰਤੂਤ ਹੈ ਕਿਉਂ ਜੋ ਇਸ ਉੱਤੇ ਮਹਾਤਮਾ ਨੇ ਕਿਹਾ ਹੈ ਸੋ ਠੀਕ ਹੈ॥ ਯਥਾ:-

ਦੋਹਰਾ॥ ਮੂਰਖ ਅਰ ਕੁਲ ਹੀਨ ਜੋ ਭੂਪਨ ਸੇਵਾਤ।
ਅਰ ਸਨਮਾਨ ਵਿਹੀਨ ਜੋ ਜੋ ਜਨ ਜਗ ਪੂਜਾਤ ॥੧੬੦॥
ਕੁਤਸਿਤ ਭੀਰੂ ਪੁਰਖ ਹੈ ਨ੍ਰਿਪ ਸੇਵਤ ਹੈ ਜੋਨ।
ਨਾਂਹਿ ਪਰਾਭਵ ਜਗਤ ਮੈਂ ਪਾਵਤ ਹੈ ਨਰ ਤੋਨ ॥੧੬॥

ਇਸ ਪ੍ਰਕਾਰ ਬਹੁਤ ਸਾਰਾ ਬਿਚਾਰ ਕਰਦਾ ਹੋਯਾ ਆਪਨੇ ਦਿਲ ਵਿਖੇ ਪਛਤਾਵਾ ਕਰ ਉਦਾਸ ਹੋ ਕੇ, ਆਪਨੇ ਘਰ ਬਿਖੇ ਆਕੇ ਰਾਤ੍ਰਿ ਦੇ, ਸਮੇ ਗੋਰੰਭ ਨੂੰ ਬੁਲਵਾਕੇ, ਉਸਨੂੰ ਸਿਰੋ ਪਾ ਦਿਵਾਕੇ ਇਹ ਬੋਲਿਆ ਹੇ ਭਾਈ! ਮੈਂ ਤੈਨੂੰ ਈਰਖਾ ਨਾਲ ਕੱਢਿਆ ਨਹੀਂ ਸਾ, ਪਰ ਉਸ ਵੇਲੇ ਸਬ ਤੋਂ ਅਗੇ ਵਧਕੇ ਬੈਠਾ ਹੋਯਾ ਦੇਖਕੇ ਤੈਨੂੰ ਕਢਿਆ ਸੀ, ਜੋ ਉਸ ਅਪਰਾਧ ਨੂੰ ਖਿਮਾ ਕਰ॥ ਓਹ ਬੀ ਉਸ ਸਿਰੋ ਪਾ ਦੇ ਕਪੜੇ ਨੂੰ ਲੈਕੇ ਪ੍ਰਸੰਨ ਹੋ ਕੇ ਬੋਲਿਆ ਮੇਂ ਤੇਰਾ ਅਪਰਾਧ ਖਿਮਾ ਕੀਤਾ ਅਤੇ ਹੁਣ ਤੂੰ ਇਸ ਆਦਰ ਕਰਨ ਦੇ ਸਬਬ ਦੇਖ ਮੇਰੀ ਬੁੱਧਿ ਨੂੰ ਤੇ ਰਾਜੇ ਦੀ ਕ੍ਰਿਪਾ ਨੂੰ॥ ਇਹ ਕਹਿਕੇ ਪ੍ਰਸੰਨ ਹੋ ਕੇ ਚਲਿਆ ਗਿਆ ਵਾਹਵਾ ਕਿਆ ਸੱਚ ਕਿਹਾ ਹੈ॥ ਯਥਾ:—

ਦੋਹਰਾ॥ਅਲਪ ਬੋਝ ਕੋ ਪਾਇਕੇ ਨੀਚਾ ਉੱਚਾ ਹੋਇ।
ਤੁਲਾ ਦੰਡ ਇਮ ਨੀਚ ਕੀ ਚੇਸਟਾ ਜਾਨੋ ਲੋਇ ॥੧੬੨॥

ਜਦ ਸਿਰੋਪਾ ਲੈਕੇ ਘਰ ਆਯਾ, ਓਦੂੰ ਅਗਲੇ ਦਿਨ ਓਹ ਗੋਰੰਭ ਰਾਜਾ ਦੇ ਮੰਦਰ ਵਿਖੇ ਜਾ, ਯੋਗ ਨਿੰਦ੍ਰਾ ਵਿਖੇ ਰਾਜੇ ਨੂੰ ਲਖ