ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤ੍ਰ

੨੩


ਅਤੇ ਹੇ ਪ੍ਰਭੋ! ਆਪਨੇ ਜੋ ਮੈਨੂੰ ਗਿੱਦੜ ਜਾਨਕੇ ਵਿਸਾਰ ਛੱਡਿਆ ਹੈ, ਸੋ ਏਹ ਬੀ ਅਜੋਗ ਹੈ ਕਿਉਂ ਜੋ ਕਿਸੇ ਵਸਤੁ ਦੀ ਪੈਦਾਇਸ਼ ਵਲ ਨਹੀਂ ਦੇਖੀਦਾ ਬਲਕਿ ਗੁਣਾਂ ਵਲ ਦੇਖੀਦਾ ਹੈ,ਇਸ ਪਰ ਕਿਹਾ ਬੀ ਹੈ॥ ਯਥਾ:—

ਕਬਿੱਤ॥ ਕੀਟ ਹੂੰ ਤੇ ਰੇਸ਼ਮ ਪਖਾਨ ਹੂੰ ਤੇ ਹੇਮ ਭਯੋ ਗਾਇ ਰੋਮ ਹੂੰ ਤੇ ਭਯੋ ਦੂਰਬਾ ਪ੍ਰਮਾਨ ਕਰ॥ ਕੀਚ ਨੂੰ ਤੇ ਕਮਲ ਔ ਚਾਂਦ ਭਯੋ ਬਾਰਿਧ ਮੇਂ ਗੋਬਰ ਤੇ ਨੀਲ ਕੰਜ ਜਾਨ ਲੇ ਸੁਜਾਨ ਵਰ॥ ਲਕੜੀ ਤੇ ਆਗ ਮਣਿ ਭਈ ਸੇਸਨਾਗ ਹੂੰ ਤੇ ਗਾਇ ਪਿੱਤ ਨੂੰ ਤੇ ਭਯੋ ਰੋਚਨ ਧਿਆਨ ਧਰ। ਨਿਜ ਗੁਣ ਹੂੰ ਤੇ ਗੁਣੀ ਹੋਤ ਹੈਂ ਪ੍ਰਸਿੱਧ ਜਗ ਜਨਮ ਸੇਂ ਕੋਊ ਨਹਿ ਹੋਤ ਹੈ ਪ੍ਰਧਾਨ ਵਰ॥੧੦੩॥

ਦੋਹਿਰਾ॥ ਮੂਖਕ ਅਪਕਾਰੀ ਸਮਝ ਘਰ ਉਪਜੇ ਹਨ ਦੇਤ।
ਦੂਧ ਦੇਇਕਰ ਪਾਲਤੇ ਮਰ ਸਾਰੀ ਦੁਖ ਹੇਤ॥੧੦੪॥
ਆਕਨਸਾ ਏਰੰਡ ਜਿਮ ਦਾਰੁ ਕਰਮ ਨਹਿ ਦੇਤ॥
ਤਥਾ ਮੂੜ ਨਰ ਜਾਏ ਤਾਂਭੇ ਹੋ ਸੁਚੇਤ॥੧੦੫॥
ਨਿਰਬਲ ਹਿਤਕਾਰੀ ਤਜੋ, ਤਜੋ ਸਭ ਬਲਵਾਨ।
ਸਬਲਦਾਸਲਖਮੋਹਿਨ੍ਰਿਪ ਮਤ੍ਯਾਗੋਯੱਹਜਾਨ॥੧੦੬॥

ਇਸ ਬਾਤ ਨੂੰ ਸੁਨਕੇ ਪਿੰਗਲਕ ਬੋਲਿਆ ਇੱਸੇ ਤਰਾਂ ਹੈ॥ ਅਸਮਰਥ ਹੈਂ ਅੱਥਵਾ ਸਮਰਥ ਹੈਂ ਪਰ ਤੂੰ ਸਾਡੇ ਪੁਰਾਣੇ ਵਜ਼ੀਰ ਦਾ ਪੁਤ੍ਰ ਹੈਂ, ਇਸਲਈ ਬੇਸ਼ਕ ਜੋਕੁਝ ਆਖਿਆ ਚਾਹੁੰਦਾ ਹੈ ਸੋ ਕਹੁ॥

ਦਮਨਕ ਬੋਲਿਆ ਹੇ ਪ੍ਰਭੂ! ਕੁਝ ਥੋੜੀ ਜੇਹੀ ਬੇਨਤੀ ਹੈ। ਪਿੰਗਲਕ ਨੇ ਕਿਹਾ ਜੋ ਤੇਰਾ ਮਤਲਬ ਹੈ ਸੋ ਕਹੁ॥

ਦਮਨਕ ਬੋਲਿਆ॥ ਯਥਾ:—

ਦੋਹਰਾ॥ ਸ੍ਵਲਪ ਕਾਜ ਨ੍ਰਿਪ ਕਾ ਜੋਈ ਤੁਮ ਜਾਨੋ ਮਨ ਮਾਂਹਿ।

ਸਭਾ ਬੀਚ ਮਤ ਭਾਖੀਏ ਸੁਰ ਗੁਰ ਕੀਨੀ ਨਾਂਹ॥੧੦੭॥

ਇਸਲਈ ਹੇ ਮਹਾਰਾਜ ਮੇਰੀ ਪ੍ਰਾਰਥਨਾ ਨੂੰ ਏਕਾਂਤ ਬਿਖੇ ਸੁਣੋ-ਇਸ ਪਰ ਕਿਹਾ ਬੀ ਹੈ॥ ਯਥਾ:-

ਦੋਹਰਾ॥ ਮੰਤ੍ਰ ਨਾਮ ਖਦ ਕਾਨ ਸੇ ਚਾਰ ਕਾਨ ਦ੍ਰਿੜ ਰਾਖ।

ਤਾਂਤੇ ਬੁਧੀਜਨ ਮੰਤ੍ਰ ਕੋ ਖਟ ਕਰਣੇ ਮਤ ਭਾਖ॥੧ot॥

ਤਦ ਪਿੰਗਲਕ ਦੇ ਅਭਿਪ੍ਰਾਯ ਨੂੰ ਸਮਝਨ ਵਾਲੇ ਬਘੇਲੇ ਚਿਤ੍ਰੇ