ਪੰਨਾ:ਪੰਚ ਤੰਤ੍ਰ.pdf/268

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੬੦

ਪੰਚ ਤੰਤ੍ਰ



ਦਾ ਰਹਿਨਾ ਅਥਵਾ ਸ਼ਾਕਨੀ ਡਾਕ ਸਾਧਨ ਅਥਵਾ ਮਸਾਨ ਵਿਖੇ ਜਪ ਕਰਨਾ ਕਿੰਤਾ ਮਨੁਖ ਦੀ ਬਲੀ ਦਾ ਚੜਾਉਨਾ ਇਤਿਆਦਿਕ ਕਰਮ ਹੋਨ ਸੋ ਭੀ ਅਸੀਂ ਕਰਾਂਗੇ ਅਤੇ ਆਪ ਬ ਸ਼ਕਤਿ ਵਾਲੇ ਹੋ ਅਤੇ ਅਸੀਂ ਵੀ ਭਾਰੀ ਹੌਸਲੇ ਵਾਲੇ ਹਾਂ | ਕਿਹਾ ਹੈਦੋਹਰਾ॥ ਬਡੇ ਪੁਰਖ ਹੀ ਕਰ ਸਕੇ ਕਾਰਜ ਬੜਾ ਜੁ ਹੋਇ। ਬਿਨਾਂ ਉਦਧਿ ਕਹੁ ਕਵਨ ਹੈ ਬਸ਼ਵਾ ਰਾਖੇ ਗੋਇ॥੩੫॥ ਇਹ ਸੁਨਕੇ ਭੈਰਵਾਨੰਦ ਨੇ ਭੀ ਉਨਾਂ ਦੇ ਕਾਰਜ ਸਿੱਧ ਕਰਨ ਵਾਲੀਆਂ ਚਾਰ ਵੱਟੀਆਂ ਦਿੱਤੀਆਂ ਅਤੇ ਆਖਿਆ ਜੋ ਤੁਸੀਂ ਹਿਮਾਲੇ ਪਰਬਤ ਵੱਲ ਚਲੇ ਜਾਓ, ਜਿੱਥੇ ਇਹ ਵੱਟੀ ਗਰੇਗੀ ਉਥੇ ਅਵਸ ਹੀ ਧਨ ਹੋਵੇਗਾ, ਜੋ ਉਸ ਜਗਾਂ ਨੂੰ ਪੁੱਦਿਆਂ ਮਿਲ ਪਏਗਾ, ਓਹ ਵੱਟੀਆਂ ਲੈਕੇ ਭੁਪਏ ਜਾਂਦੇ ੨ ਇੱਕ ਦੇ ਹਥੀਂ ਵੱਟੀ ਗਿਰਪਈ ਜਦ ਉਸ ਨੇ ਓਹ ਜਗਾ ਪੁੱਟ ਤਦ ਤਾਂਬੇ ਦੀ ਖਾਨ ਨਿਕਲੀ ਤਾਂ ਉਸ ਨੇ ਕਿਹਾ ਜਿਨਾ ਤਾਂਬਾ ਲੈਨਾ ਹੋਵੇ ਲੈ ਲਵੋ ਬਾਕੀ ਦੇ ਬੋਲੇ ਤਾਂਬੇ ਨਾਲ ਕੀ ਬਨਦਾ ਹੈ ਇਸਦੇ ਨਾਲ ਤਾਂ ਸਾਡਾ ਦਲ ਨਹੀਂ ਜਾਂਦਾ ਓਹ ਬੋਲਿਆ ਹੱਛਾ ਤੁਸੀਂ ਅੱਗੇ ਜਾਓ ਇਹ ਕਹਿਕੇ ਓਹ ਤਾਂ ਮਨ ਮੰਨਿਆਂ ਤਾਂਬਾ ਲੈਕੇ ਘਰ ਨੂੰ ਮੁੜ ਪਿਆ ਅਤੇ ਓਹ ਅੱਗੇ ਤੁਰ ਪਏ ਥੋੜੀ ਦੂਰ ਜਾਕੇ ਇੱਕ ਹੋਰ ਦੀ ਵੱਟੀ ਢੇ ਪਈ, ਜਾਂ ਉਸ ਨੇ ਪੂਟਿਆਂ ਤਾਂ ਚਾਂਦੀ ਦੀ ਖਾਨ ਨਿਕਲੀ ਤਦ ਉਸ ਨੇ ਖ਼ੁਸ਼ੀ ਹੋ ਕੇ ਆਖਿਆ ਭਈ ਮਨ ਮੰਨੀ ਜਾਂਦੀ, ਲੈ ਲਓ ਤੇ ਅੱਗੇ ਨਾ ਜਾਓ ਦੋਵੇਂ ਬੋਲੇ ਜੋ ਪਹਿਲਾਂ ਤਾਂ ਨਿਕਲਿਆ ਸੀ ਹੁਨ ਚਾਂਦੀ ਮਿਲੀ ਹੈ ਇਸ ਤੋਂ ਏਹ ਪ੍ਰਤੀਤ ਹੁੰਦਾ ਹੈ ਜੋ ਅੱਗੇ ਜ਼ਰੂਰ ਮੋਨਾ ਮਿਲੁ॥ ਭੋੜੇ ਬਹੁਤ ਸਾਰੀ ਚਾਂਦੀ ਲੈ ਲਈਏ ਤਾਂ ਸਾਡਾ ਦਲਿਦ ਦੂਰ ਨਹੀਂ ਹੁੰਦਾ ਇਸ ਲਈ ਅਸੀਂ ਤਾਂ ਅਗੇ ਹੀ ਜਾਂਦੇ ਹਾਂ ਇਹ ਸੁਨਕੇ ਓਹ ਤਾਂ ਮਰਜੀ ਦੇ ਅਨੁਸਾਰ ਚਾਂਦ ਲੈਕੇ ਮੁੜ fਪਿਆ ਅਤੇ ਓਹ ਦੋਵੇਂ ਅੱਗੇ ਨੂੰ ਚਲੇ ਦੂਰ ਜਾਕੇ ਭੀਸਰੇ ਦੇ ਹੱਥੋਂ ਵੱਡੀ ਗਿਰ ਗਈ ਜਦ ਉਸਨੇ ਓਚ ਜਗਾਂ ਪੁੱਟੀ ਤਾਂ ਸੋਨੇ ਦੀ ਖਾਨ ਨਿਕਲੀ ਉਸਨੂੰ ਦੇਖਕੇ ਉਸਨੇ ਆਪਣੇ ਸਾਥੀ ਨੂੰ ਆਖਿਆ ਜੋ ਸੋਨੇ ਤੋਂ ਕੋਈ ਵਸਤ ਚੰਗੀ ਨਹੀਂ ਇਸਨੂੰ ਲੈਕੇ ਮੁੜ ਚਲ, ਓਹ ਬੋਲਿਆ ਤੂੰ ਬੜਾ ਮੂਰਖ ਹੈਂ ਦੇਖ ਤਾਂ ਹੀ ਜੋ ਪਹਿਲਾਂ ਤਾਂਬਾ