ਪੰਨਾ:ਪੰਚ ਤੰਤ੍ਰ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੩੯

ਲੋਕੇ ਜਦ ਤੀਕੂ ਮੈਂ ਭੋਜਨ ਲੈ ਆਵਾਂ ਤਦ ਤੀਕੂ ਤੂੰ ਇਥੇ ਬੈਠ ਇਹ ਕਹਿ ਕੇ ਬ੍ਰਾਹਮਨ ਨਗਰ ਨੂੰ ਚਲਿਆ ਗਿਆ। ਬ੍ਰਾਹਮਨੀ ਕਿਆ ਦੇਖਦੀ ਹੈ ਕਿ ਉਸ ਬਗੀਚੇ ਵਿੱਚ ਇਕ ਪਿੰਗਲਾ ਗਾਧੀ ਤੇ ਬੈਠਾ ਹੋਯਾ ਹਰਟ ਦੀ ਅਵਾਜ਼ ਦੇ ਨਾਲ ਬੜਾ ਸੰਦਰ ਗਾਯਨ ਕਰਦਾ ਹੈ। ਉਸ ਦੇ ਰਾਗ ਨਾਲ ਮੋਹੀ ਹੋਈ ਬ੍ਰਾਹਮਨੀ ਕਾਮਾਤੁਰ ਹੋ ਕੇ ਓਸਦੇ ਪਾਸ ਜਾ ਕੇ ਬੋਲੀ ਕਿ ਹੇ ਭਲਿਆ ਲੋਕਾ ਮੈਂ ਤੇਰੇ ਰਾਗ ਤੇ ਮੋਹੀ ਗਈ ਹਾਂ ਹੁਨ ਜੇਕਰ ਤੂੰ ਮੇਰੇ ਨਾਲ ਭੋਗ ਬਿਲਾਸ ਨਾ ਕਰੇਂਗ। ਤਾਂ ਤੈਨੂੰ ਮੇਰੀ ਹਤਯਾ ਹੋਵੇਗੀ । ਪਿੰਗਲਾ ਬੋਲਿਆ ਮੈਂ ਤਾਂ ਰੋਗੀ ਹਾਂ ਮੇਰੇ ਕਰਕੇ ਤੇਰਾ ਕੀ ਕੰਮ ਸਿੱਧ ਹੋਵੇਗਾ ਓਹ ਬੋਲੀ ਤੈਨੂੰ ਇਸ ਬਾਤ ਨਾਲ ਕੀ ਪਰੋਜਨ ਤੂੰ ਮੇਰੇ ਨਾਲ ਸੰਗ ਕਰ ਉਸ ਨੇ ਉਸ ਦੇ ਨਾਲ ਸੰਗ ਕੀਤਾ ਭੋਗ ਤੋਂ ਪਿਛੇ ਬ੍ਰਾਹਮਣੀ ਨੇ ਕਿਹਾ ਹੈ ਭਲਿਆਂ ਲੋਕਾ ਅੱਜ ਤੋਂ ਲੈ ਕੇ ਜੀਉਨ ਤੀਕੂੰ ਮੈਂ ਆਪਨਾ ਆਪ ਤੈਨੂੰ ਦਿੱਤਾ ਇਹ ਬਾਤ ਪੱਕੀ ਜਾਨ ਕੇ ਤੂੰ ਬੀ ਸਾਡੇ ਨਾਲ ਹੀ ਰਹੁ ॥ ਪਿੰਗਲੇ ਨੇ ਕਿਹਾ ਹੱਛਾ ਇਸੇ ਤਰਾਂ ਸਹੀ । ਇਤਨੇ ਚਿਰ ਵਿਖੇ ਬ੍ਰਾਹਮਨ ਭੋਜਨ ਲੈ ਕੇ ਆਯਾ ਅਤੇ ਬ੍ਰਾਹਮਨੀ ਨਾਲ ਵੰਡ ਕੇ ਖਾਉਨ ਲੱਗਾ । ਤਦ ਬ੍ਰਾਹਮਨੀ ਬੋਲੀ ਏਹ ਪਿੰਗਲਾ ਬੀ ਭੁੱਖਾ ਹੈ ਇਸ ਨੂੰ ਬੀ ਭੋਜਨ ਦੇਹੁ ਬ੍ਰਾਹਮਨ ਨੇ ਉਸ ਨੂੰ ਵੀ ਭੋਜਨ ਦਿੱਤਾ।। ਜਦ ਖਾ ਪੀ ਚੁੱਕੇ ਤਦ ਬਾਹਮਨੀ ਬੋਲੀ ਹੇ ਬ੍ਰਾਹਮਨ ਸਾਡੇ ਨਾਲ ਕੋਈ ਬੀ ਨਹੀਂ ਜਦ ਤੂੰ ਭੋਜਨ ਲੈਨ ਲਈ ਪਿੰਡ ਨੂੰ ਜਾਂਦਾ ਹੈਂ ਤਦ ਮੈਂ ਅਕੱਲੀ ਬੈਠੀ ਰਹਿੰਦੀ ਹਾਂ ਮੇਰੇ ਨਾਲ ਕੋਈ ਗੱਲ ਬਾਤ ਕਰਨ ਵਾਲਾ ਨਹੀਂ ਹੁੰਦਾ ਇਸ ਲਈ ਪਿੰਗਲੇ ਨੂੰ ਨਾਲ ਲੈ ਚੱਲੀਏ ॥ ਬਾਹਮਨ ਬੋਲਿਆਂ ਸਾਡਾ ਆਪਨਾ ਨਿਰਬਾਹ ਤਾਂ ਹੁੰਦਾ ਨਹੀਂ ਫੇਰ ਇਸ ਦੇ ਨਾਲ ਹੋਯਾਂ ਕੀ ਹੋਵੇਗਾ॥ ਓਹ ਬੋਲੀ ਇਸ ਨੂੰ ਪਟਾਰੀ ਵਿਖੇ ਰੱਖ ਕੇ ਮੈਂ ਚੱਕ ਲੈਂਦੀ ਹਾਂ । ਬ੍ਰਾਹਮਨ ਨੇ ਉਸ ਦੀਆਂ ਬਨਾਉਟੀ ਬਾਤਾਂ ਤੇ ਵਿਸ਼ਵਾਸ ਕਰਕੇ ਉਸੇ ਤਰਾਂ ਕੀਤਾ ਅਤੇ ਉਸ ਨੂੰ ਲੈ ਕੇ ਤੁਰ ਪਿਆ ਪਰ ਇੱਕ ਦਿਨ ਰਸਤੇ ਵਿਖੇ ਥੱਕਿਆ ਹੋਯਾ ਬ੍ਰਾਹਮਨ ਕਿਸੇ ਖੂਹ ਦੇ ਮੁੱਢ ਸੁੱਤਾ ਪਿਆ ਸਾ ਜੋ ਉਸ ਦੁਸਟ ਬਾਹਮਨੀ ਨੇ ਉਸ ਬ੍ਰਾਹਮਨ ਨੂੰ ਖੂਹ ਵਿੱਚ ਸੁੱਟ ਦਿੱਤਾ ।। ਅਤੇ ਆਪ ਪਿੰਗਲੇ ਨੂੰ ਚੁੱਕ ਕੇ ਤੁਰ ਪਈ ॥ ਜਦ ਕਿਸੇ ਨਗਰ ਵਿਖੇ ਜਾ ਪਹੁੰਚੀ