ਪੰਨਾ:ਪੰਚ ਤੰਤ੍ਰ.pdf/235

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੨੭



ਵਿੱਚ ਲੈ ਜਾਕੇ ਸਾਰੇ ਸਰੀਕਾਂ ਦਾ ਨਾਸ ਕਰਾਂ। ਕਿਹਾ ਵੀ ਹੈ:-

ਦੋਹਰਾ॥ ਬੁਧਿਮਾਨ ਕੋ ਚਾਹੀਏ ਰਿਪੁ ਸੋ ਰਪਿਹ ਲੜਾਇ।

ਨਾਸ ਭਏ ਤੇ ਏਕ ਕੇ ਉਰ ਮੈਂ ਦੁਖ ਨਹਿ ਆਇ।।18।।

ਹੋਰ ਬੀ-ਬਲਵਤ ਸਤ੍ਰ ਸੇਂ ਸਦਾ ਕਰ ਦੁਸਮਨ ਕਾ ਨਾਸ।

ਕਾਂਟੇ ਸੇ ਕਾਟਾਂ ਕਢੇ ਪੀੜਾ ਭੀ ਸੁਖ ਰਾਸ॥੧੯॥

ਇਹ ਸੋਚਕੇ ਖੁੱਡ ਦੇ ਮੂੰਹ ਕੋਲ ਜਾਕੇ ਉਸਨੂੰ ਬੁਲਾਉਨ ਲੱਗਾ ਹੈ ਪ੍ਰਿਯ ਦਰਸਨ ਇੱਥੇ ਆ। ਇਸ ਅਵਾਜ ਨੂੰ ਸੁਨਕੇ ਸਰਪ ਸੋਚਣ ਲਗਾ ਕਿ ਏਹ ਜੋ ਮੈਨੂੰ ਬੁਲਾਉਂਦਾ ਹੈ ਇਹ ਸਾਡੀ ਬਿਰਾਦਰੀ ਦਾ ਨਹੀਂ ਕਿਉਂ ਜੋ ਇਸ ਦੀ ਬੋਲੀ ਸਰਪ ਦੀ ਨਹੀਂ॥

ਅਤੇ ਹੋਰ ਕਿਸੇ ਨਾਲ ਪ੍ਰਿਥਵੀ ਉਤੇ ਮੇਰਾ ਮੇਲ ਬੀ ਨਹੀਂ, ਇਸ ਲਈ ਮੈਂ ਇੱਸੇ ਕਿਲੇ ਅੰਦਰ ਬੈਠਾ ਹੋਯਾ ਮਲੂਮ ਤਾਂ ਕਰਾਂ ਜੋ ਇਹ ਕੌਨ ਹੈ ਕਿਹਾ ਹੈ:-

ਦੋਹਰਾ॥ ਜਾਂਕੇ ਕੁਲ ਅਰ ਸੀਲ ਕੋ ਨਹਿ ਜਾਨੋ ਪੁਨ ਵਾਸ॥

ਸੁਰ ਗੁਰ ਐਸੇ ਕਹਿਤ ਹੈ ਮਤ ਕਰ ਸੰਗਤ ਤਾਸ॥੨੦॥

ਨਾ ਜਾਨੀਏ ਕਿਧਰੇ ਕੋਈ ਮੰਤਰੀ ਅਥਵਾ ਵੇਦ ਮੈਨੂੰ ਬੁਲਾਕੇ ਬੰਧਨ ਵਿਚ ਪਾਂਦਾ ਹੋਵੇ। ਅਥਵਾ ਕੋਈ ਮਨੁਖ ਵੈਰ ਰੱਖਕੇ ਕਿਸੇ ਦੇ ਖਾਨ ਲਈ ਮੈਨੂੰ ਬੁਲਾਂਦਾ ਹੋਵੇ ਇਹ ਸੋਚਕੇ ਸਰਪ ਬੋਲਿਆ ਤੂੰ ਕੌਨ ਹੈਂ। ਓਹ ਬੋਲਿਆਂ ਮੈਂ ਗੰਗਦਤ ਨਾਮੀ ਡੱਡੂਆਂ ਦਾ ਰਾਜਾ ਹਾਂ ਤੇਰੇ ਨਾਲ ਮਿਤ੍ਰਤਾ ਕਰਨ ਲਈ ਆਯਾ ਹਾਂ॥ ਇਹ ਸੁਨਕੇ ਸਰਪ ਬੋਲਿਆ ਏਹ ਬਾਤ ਨਿਸਚੇ ਵਾਲੀ ਨਹੀਂ ਹੈ ਜੋ ਅੱਗ ਅਤੇ ਕੱਖਾਂ ਦਾ ਮੇਲ ਹੋ ਜਾਵੇ॥ ਕਹਾਂ ਬੀ ਹੈ:-

ਦੋਹਰਾ॥ ਜੋ ਜਾਂਕਰ ਬਧ ਹੋਤ ਹੈ ਤਾਂ ਦਿਸ ਸੁਪਨੇ ਮਾਂਹਿ।

ਨਿਕਟ ਨ ਜਾਵਤ ਹੈ ਕਬੀ ਮਿਲਿਆ ਕਿਤ ਪ੍ਰਲ ਪਾਂਹਿ॥੨੧॥

ਗੰਗ ਦੱਤ ਬੋਲਿਆ ਏਹ ਠੀਕ ਹੈ ਜੋ ਤੂੰ ਸਾਡਾ ਸੁਭਾਵਕ ਵੈਰੀ ਹੈ ਪਰੰਤੂ ਮੈਂ ਦੁਸ਼ਮਨਾਂ ਦੇ ਨਿਰਾਦਰ ਕਰਕੇ ਤੇਰੇ ਮੁੱਢ ਆਯਾ ਹਾਂ॥ ਕਿਉ ਜੋ ਕਿਹਾ ਹੈ:-

ਦੋਹਰਾ॥ ਸਬ ਧਨ ਜਤਾਾ ਦੇਖ ਕੇ ਪ੍ਰਾਨੋਂ ਕਾ ਸੰਹਾਰ।

ਰੱਖਿਆ ਹਿਤ ਬਲ ਪ੍ਰਾਨ ਕੀ ਰਿਪੁ ਕੌ ਕਰੋ ਜੁਹਾਰ॥੨੨॥

ਸਰਪ ਬੋਲਿਆ ਕਹੁ ਕਿਸਨੇ ਤੇਰਾ ਨਿਰਾਦਰ ਕੀਤਾ ਹੈ, ਓਹ