ਪੰਨਾ:ਪੰਚ ਤੰਤ੍ਰ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੨੫



ਜਦ ਸੰਸਾਰ ਬਾਂਦਰ ਨੂੰ ਪਿਠ ਤੇ ਚੜ੍ਹਾ ਕੇ ਗਹਿਰੇ ਸਮੁਦ੍ਰ ਵਿੱਚ ਗਿਆ ਤਦ ਬਾਂਦਰ ਬੋਲਿਆ ਹੇ ਭਾਈ ਧੀਰੇ ੨ ਚਲ ਕਿਉਂ ਜੋ ਪਾਨੀ ਦੀਆਂ ਲਹਿਰਾਂ ਨਾਲ ਮੇਰਾ ਸਰੀਰ ਭੁੱਬਦਾ ਹੈ। ਇਸ ਬਾਤ ਨੂੰ ਸੁਨਕੇ ਸੰਸਾਰ ਨੇ ਸੋਚਿਆ ਜੋ ਏਹ ਬਾਂਦਰ ਅਥਾਹ ਪਾਨੀ ਵਿਖੇ ਆਯਾ ਹੋਯਾ ਮੇਰੇ ਅਧੀਨ ਹੈ ਅਤੇ ਮੇਰੀ ਪਿਠ ਤੇ ਚੜਿਆ ਹੋਯਾ ਤਿਲ ਭਰ ਭੀ ਤੁਰ ਨਹੀਂ ਸੱਕਦਾ ਇਸ ਲਈ ਆਪਨਾ ਮਤਲਬ ਦੱਸਾਂ। ਜੋ ਏਹ ਬੀ ਆਪਣੇ ਇਸ਼ਟ ਨੂੰ ਯਾਦ ਕਰ ਲਏ। ਸੰਸਾਰ ਬੋਲਿਆ ਹੇ ਮਿਤ੍ਰ ਮੈਂ ਤਾਂ ਤੇਨੂੰ ਆਪਨੀ ਇਸਤ੍ਰੀ ਦੇ ਕਹੇ ਵਿਸਾਹ ਦੇ ਕੇ ਮਾਰਨ ਲਈ ਆਂਦਾ ਹੈ ਸੋ ਤੂੰ ਆਪਣੇ ਇਸ਼ਟ ਦੇਵ ਨੂੰ ਯਾਦ ਕਰ॥ ਬਾਂਦਰ ਬੋਲਿਆ ਹੇ ਭਈ ਮੈਂ ਤੇਰਾ ਅਥਵਾ ਤੇਰੀ ਤੀਂਮੀ ਦਾ ਕੀ ਵਿਗਾੜ ਕੀਤਾ ਹੈ ਜਿਸ ਲਈ ਤੂੰ ਮੇਰੇ ਮਾਰਨ ਦਾ ਉਪਾਉ ਕੀਤਾ ਹੈ॥ ਸੰਸਾਰ ਬੋਲਿਆ ਹੇ ਭਾਈ ਮੇਰੀ ਤੀਮੀਂ ਗਰਭ ਵਾਲੀ ਨੂੰ ਤੇਰੇ ਹਿਰਦੇ ਦੇ ( ਜੋ ਅੰਮ੍ਰਿਤ ਜੇਹੇ ਫਲਾਂ ਦੇ ਖਾਨ ਕਰਕੇ ਅੰਮ੍ਰਿਤ ਵਰਗਾ ਹੈ) ਖਾਵਨ ਦਾ ਮਨੋਰਥ ਹੋਯਾ ਹੈ। ਇਸ ਲਈ ਇਹ ਕੰਮ ਕੀਤਾ ਹੈ। ਇਸ ਬਾਤ ਨੂੰ ਸੁਨਕੇ ਤੁਰਤ ਬੁੱਧਿ ਬਾਂਦਰ ਨੇ ਕਿਹਾ ਜੇਕਰ ਏਹੋ ਬਾਤ ਸੀ ਤਾਂ ਤੂੰ ਮੈਨੂੰ ਉੱਥੇ ਕਿਉਂ ਨਾ ਕਿਹਾ ਕਿਉਂ ਜੋ ਮੇਰਾ ਕਲੇਜਾ ਤਾਂ ਹਮੇਸ਼ਾ ਜੰਮੂ ਦੀ ਖੋਲ ਵਿਖੇ ਗੁਪਤ ਰਖਿਆ ਹੋਯਾ ਸੀ, ਸੌ ਮੈਂ ਤੈਨੂੰ ਉੱਥੇ ਹੀ ਦੇ ਦਿੰਦਾ ਮੈਨੂੰ ਸਖਨੇ ਕਲੇਜੇ ਇਥੇ ਕਿਸ ਲਈ ਆਂਦਾ ਹੈ। ਇਸ ਬਾਤ ਨੂੰ ਸੁਨਕੇ ਬੜੀ ਪਸੰਨਤਾ ਨਾਲ ਸੰਸਾਰ ਬੋਲਿਆਂ ਜੇਕਰ ਏਹ ਬਾਤ ਹੈ ਤਾਂ ਤੂੰ ਮੈਨੂੰ ਆਪਣਾ ਕਲੇਜਾ ਦੇਹ ਜੋ ਜਿਸਨੂੰ ਖਾਕੇ ਓਹ ਦੁਸਟ ਤੀਮੀਂ ਰੋਟੀ ਪਾਨੀ ਖਾਵੇ ਤੇ ਮੈਂ ਤੈਨੂੰ ਜੰਮੁ ਬ੍ਰਿਛ ਦੇ ਕੋਲ ਲੈ ਚਲਦਾ ਹਾਂ। ਇਹ ਕਹਿਕੇ ਉਸੇ ਵੇਲੇ ਨੂੰ ਜੰਮੂ ਦੇ ਮੁਢ ਨੂੰ ਤੁਰ ਪਿਆ ਤੇ ਆ ਗਿਆ। ਬਾਂਦਰ ਬੀ ਬੜੀਆਂ ਸੁਖਨਾਂ ਕਰਦਾ ਤੇ ਮਨੌਤਾਂ ਨੂੰ ਮੰਨਦਾ ਕਿਨਾਰੇ ਤੇ ਪਹੁੰਚਿਆਂ ਅਤੇ ਛੇਤੀ ਨਾਲ ਕੁੱਦ ਕੇ ਜੰਮੂ ਦੇ ਬੂਟੇ ਤੇ ਚੜ੍ਹਕੇ ਸੋਚਨ ਲੱਗਾ ਮੇਰੇ ਪ੍ਰਾਨ ਬਚ ਗਏ ਸਤ ਪੁਰਖਾਂ ਨੇ ਠੀਕ ਕਿਹਾ ਹੈ:-

ਦੋਹਰਾ॥ ਵਿਸਵਾਸ ਰਹਿਤ ਅਰ ਯੁਕਤ ਪਰ ਮਤ ਕਰੀਏ ਵਿਸਵਾਸ।

ਵਿਸਵਾਸ ਕੀਏ ਤੇ ਮਨੁਜ ਕਾ ਹੋਤ ਸਮੂਲ ਵਿਨਾਸ॥੪॥

ਸੋ ਮੇਰਾ ਤਾਂ ਅੱਜ ਫੇਰ ਜਨਮ ਹੋਯਾ ਹੈ ਇਸ ਪ੍ਰਕਾਰ ਸੋਚਦੇ