ਪੰਨਾ:ਪੰਚ ਤੰਤ੍ਰ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੨੩



ਕੁੰਡਲੀਆ ਛੰਦ॥ ਬੋਲਤ ਨਾਹੀਂ ਪ੍ਰੇਮ ਸੇ ਮਨ ਬਾਂਛਤ ਨਹਿ ਦੇਤ॥ ਉੱਚੇ ਲੰਬੇ ਸਸ ਕੋ ਰਾਤ ਮਾਂਹ ਤੁੰ ਲੇਤ॥ ਰਾਤ ਮਾਂਹ ਤੂੰ ਲੇਤ ਮੋਹਿ ਨ ਕਰਤ ਅਲਿੰਗਨ॥ ਆਦਰ ਸੇਤੀ ਪਿਆਰ ਕਰਤ ਨਹਿ ਮੁਖ ਕਾ ਚੁੰਬਨ ਇਨ ਲਛਨ ਸੇ ਲਖੂੰ ਅਹੇ ਮਨ ਤੇਰਾ ਡੋਲਤ॥ ਅਵਰ ਨਾਰ ਸੇ ਪਿਆਰ ਹੋਤ ਮੋਸੇ ਨਹਿ ਬੋਲਤ॥7 ॥

ਇਸ ਬਾਤ ਨੂੰ ਸੁਨਕੇ ਸੰਸਾਰ ਨੇ ਉਸ ਤੀਮੀ ਦੇ ਪੈਰ ਫੜ ਕੇ, ਉਸਨੂੰ ਗੋਦ ਵਿਖੇ ਬੈਠਾ ਕੇ, ਕ੍ਰੋਧਨ ਨੂੰ ਬੋਲਿਆ:-

ਦੋਹਰਾ॥ ਪਾਦ ਗਹੋਂ ਬਿਨਤੀ ਕਰੋਂ ਮੇਂ ਹੂੰ ਦਾਸ ਤੁਮਾਰ॥

ਪ੍ਰਾਨ ਪਿਆਰੀ ਕੋਪਨੇ ਕਿਤ ਕੋਪੇ ਬਿਨ ਕਾਰ॥੮॥

ਇਸ ਬਾਤ ਨੂੰ ਸੁਣਕੇ ਰੋਂਦੀ ਹੋਈ ਤੀਮੀ ਬੋਲੀ:-

ਕੁੰਡਲੀਆ ਛੰਦ॥ ਧੂਰਤ ਭੇਰੇ ਮਨ ਵਿਖੇ ਹੇ ਨਾਰੀ ਕੋਊ ਔਰ॥ ਕਰੇਂ ਮਨੋਰਥ ਤਿਸੀ ਕਾ ਲਿਆ ਜਿਸੇ ਚਿਤ ਚੋਰ ।। ਲਿਆ ਜਿਸੇ ਚਿਤ ਚੌਰ ਬਨਾਵਟ ਤਾਸ ਅਨੂਠੀ ।। ਹਮਰਾ ਯਹਾਂ ਨ ਕਾਮ ਬਾਤ ਯਹ ਵੰਚ ਨ ਝੂਠੀ॥ ਛਲ ਮੈਂ ਬਿਨਤੀ ਕਰੇਂ ਰਿਦੇ ਧਰ ਵਾਕੀ ਮੂਰਤ।।।। ਤੇਰੇ ਮਨ ਮੇਂ ਸਦਾ ਰਹੇ ਵਹ ਨਾਰੀ ਧੂਰਤ॥੯॥

ਹੋਰ ਜੇ ਕਦੀ ਓਹ ਤੇਰੀ ਪਿਆਰੀ ਨਾ ਹੁੰਦੀ ਤਾਂ ਕਿਆ ਮੇਰੇ ਕਹੇ ਉਸਨੂੰ ਨ ਮਾਰਦੋਂ॥ ਅਤੇ ਜੇਕਰ ਓਹ ਬਾਂਦਰ ਹੈ ਤਾਂ ਤੇਰਾ ਉਸਦੇ ਨਾਲ ਕੀ ਪਿਆਰ ਹੈ।। ਬਹੁਤਾ ਕੀ ਆਖਨਾ ਹੈ ਕਿ ਜੇਕਰ ਮੈਂ ਉਸਦਾ ਕਲੇਜਾ ਨ ਖਾਵਾਂਗੀ ਤਾਂ ਅੰਨ ਪਾਣੀ ਛੱਡਕੇ ਪ੍ਰਾਨਾਂ ਨੂੰ ਤਿਆਗ ਦਿਹਾਂਗੀ।। ਇਸ ਪ੍ਰਕਾਰ ਉਸਦੇ ਨਿਸਚੇ ਨੂੰ ਵਿਚਾਰਕੇ ਓਹ ਸੰਸਾਰ ਚਿੰਤਾ ਨਾਲ ਬਯਾਕੁਲ ਹੋਕੇ ਬੋਲਿਆਂ ਵਾਹ ਵਾਹ ਕਿਆ ਠੀਕ ਕਿਹਾ ਹੈ:-

ਦੋਹਰਾ॥ ਉਗ੍ਰ ਪਾਪ ਅਰ ਨੀਲ ਰੰਗ ਨਰ ਮੂਰਖ ਮਦ ਮੀਨ।

ਜਿਮ ਨਹਿ ਛਾਡਤ ਨਿਜ ਅਸਰ ਤਿਮਨਾਰੀ ਹੇਠ ਚੀਨ॥੧o


ਸੋ ਮੈਂ ਕੀ ਕਰਾਂ ਕਿਸ ਪ੍ਰਕਾਰ ਓਹ ਮੇਰੇ ਕੋਲੋਂ ਮਾਰਿਆ ਜਾਵੇ ਇਹ ਸੋਚਕੇ ਬਾਂਦਰ ਦੇ ਪਾਸ ਗਿਆ॥ ਬਾਂਦਰ ਨੇ ਉਸਨੂੰ ਚਿਰਾਕਾ ਆਯਾ ਦੇਖਕੇ ਕਿਹਾ ਹੇ ਮਿਤ੍ਰ ਅੱਜ ਤੂੰ ਚਿਰਾਕਾ ਕਿਉਂ ਆਯਾ ਹੈਂ॥ ਕਿਸ ਲਈ ਖੁਸ਼ੀ ਨਾਲ ਨਹੀਂ ਬੋਲਦਾ ਅਤੇ ਸੁੰਦਰ ਬਾਤਾਂ ਬੀ ਨਹੀਂ ਕਰਦਾ। ਓਹ ਬੋਲਿਆ ਹੇ ਮਿਤ੍ਰ ਤੇਰੀ ਭਰਜਾਈ