ਪੰਨਾ:ਪੰਚ ਤੰਤ੍ਰ.pdf/226

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੮

ਪੰਚ ਤੰਤ੍ਰ



ਨ ਮੰਤ੍ਰ ਕਦੰਬ ਸੋਚ ਸਭ ਫਲਤੀ ਜਾਵੇ। ਉਰ ਮੇਂ ਹਵੈ ਉਤਸਾਹ ਕਾਜ ਸੁਭ ਮਨ ਮੇਂ ਭਾਵੇ ਕਹਿ ਸ਼ਿਵਨਾਥ ਵਿਚਾਰ ਬਾਤ ਯਹਿ ਸਾਚੀ ਉਰ ਚੁਭ॥ ਹੋਨਹਾਰ ਕਰ ਕਾਜ ਹੋਤ ਜਾਤੇ ਹੈਂ ਸਬ ਸ਼ੁਭ॥ ੨੪੨॥

ਇਸ ਲਈ ਹੇ ਮਹਾਰਾਜ ਨੀਤਿ ਦਾਨ ਅਤੇ ਬਲ ਇਹਨਾਂ ਕਰਕੇ ਜੋ ਪੁਰਖ ਸੰਪੰਨ ਹੈ ਉੱਸੇ ਕੋਲ ਰਾਜ ਲਛਮੀ ਰਹਿੰਦੀ ਹੈ॥ ਇਸ ਪਰ ਕਿਹਾ ਵੀ ਹੈ:-

।।ਯਥਾ ਕੁੰਡਲੀਆ॥ ਦਾਨੀ ਪੰਡਿਤ ਸੂਰਮਾ ਸਤ ਸੰਗਤ ਰੁਚ ਜਾਸ॥ ਐਸੇ ਨਰ ਕੋ ਰਨ ਮਿਲੇ ਗੁਨ ਤੇ ਧਨ ਪਰਕਾਸ॥ ਗੁਨ ਤੇ ਧਨ ਪਰਕਾਸ ਵਿੱਤ ਤੇ ਸ਼ੋਭਾ ਪਾਵਤ। ਸ਼ੋਭਾ ਤੇ ਹਵੈ ਰਾਜ ਰਾਜ ਤੇ ਸਬ ਦੁਖ ਜਾਵਤ। ਕਹਿ ਸ਼ਿਵਨਾਥ ਵਿਚਾਰ ਕਰੋ ਸਤਸੰਗਤ ਗਿਆਨੀ। ਜੋ ਚਾਹੈ ਸੁਖ ਸਾਂਤ ਬਨੇ ਪੰਡਤ ਅਰ ਦਾਨੀ॥ ੨੪੩॥

ਮੇਘਵਰਣ ਬੋਲਿਆ ਹੇ ਪਿਤਾ ਜੀ ਰਾਜਨੀਤਿ ਦਾ ਵਲ ਤਤਛਿਨ ਮਿਲ ਜਾਂਦਾ ਹੈ ਸੋ ਆਪਨੇ ਉਸਦੇ ਅਨੁਸਾਰ ਅਰਿਮਰਦਨ ਨੂੰ ਪਰਵਾਰ ਦੇ ਸਮੇਤ ਮਾਰਿਆ ਹੈ।ਥਿਰਜੀਵੀ. ਬੋਲਿਆ ਹੇ ਮਹਾਰਾਜ ਸੁਨੋ:-

ਕੁੰਡਲੀਆ ਛੰਦ॥ ਕਠਨ ਜਤਨ ਸੇ ਕਾਜ ਜੋ ਹੋਨੇ ਜੋਗ ਸੁਜਾਨ ਤਾ ਕੇ ਪਹਿਲੇ ਸਾਂਤਿ ਹੀ ਕਰਤੇ ਹੈਂ ਬੁਧੀਮਾਨ ਕਰਤੇ ਹੈਂ ਬੁਧਿਮਾਨ ਸੁਨੋ ਯਾ ਪਰ ਬਾਤਾ। ਊਚਾ ਤਰੂ ਜੋ ਹੋਇ ਸਾਰ ਪੁਨ ਬਨ ਕਾ ਭ੍ਰਾਤਾ। ਕਹਿ ਸ਼ਿਵਨਾਥ ਪੁਕਾਰ ਤਾਂਹਿ ਜਬ ਲਾਗੇਂ ਵਰਤਨ। ਪਹਿਲੇ ਪੂਜਾ ਕਰਤ ਬਹੁੜ ਕਰਤੇ ਹੈਂ ਜੜ ਖਨ॥੨੪੪॥

ਅਥਵਾ ਹੈ ਸਵਾਮੀ ਆਪ ਨੂੰ ਕੀ ਕਹਿਣਾ ਹੈ ਕਿਉਂ ਜੋ ਕੀਤੇ ਬਾਝ ਕੰਮ ਦੀ ਸਿਧੀ ਸੁਖਾਲੀ ਨਹੀਂ ਹੁੰਦੀ। ਕਿਆ ਚੰਗਾ ਕਿਹਾ ਹੈ:-

॥ ਕੁੰਡਲਆ ਛੰਦ॥ ਨਿਸਚੇ ਰਹਿਤ ਨਿਰਦਮ ਪੁਨੀ ਡਰਪੋਕ ਜੁ ਹੋਇ॥ ਬਾਤ ਬਾਤ ਮੇਂ ਦੋਸ ਕੋ ਕਰੇ ਅਰੋਪਨ ਸੋਇ। ਕਰੇ ਅਰੋਪਨ ਸੋਇ ਲਹੇ ਜਗ ਮੇਂ ਉਪਹਾਸਾ॥ ਫਲ ਸਿੱਧੀ ਮੇਂ ਰਾਰ ਕਰਤ ਨਹਿ ਧਰੇਂ ਹੁਲਾਸਾ॥ ਕਹਿ ਸ਼ਿਵਨਾਥ ਬਿਚਾਰ ਠਾਨ ਕਰ ਪਹਿਲੇ ਨਿਸਚੇ॥ ਪਾਛੇ ਕੀਜੋ ਕਜ ਬਹੁੜ ਨਹਿ ਹੋਇ ਅਨਿਸਚੇ॥ ੨੪੫॥

ਇਸ ਲਈ ਬੁਧਿਮਾਨ ਨੂੰ ਚਾਹੀਦਾ ਹੈ ਜੋ ਛੋਟੇ ਕੰਮ ਵਿਚ ਬੀ ਉਪੇਖਿਆ ਨਾ ਕਰੇ ਇੱਸੇ ਬਾਤ ਪਰ ਕਿਹਾ ਹੈ। ਯਥਾ:-

॥ ਕੁੰਡਲੀਆ ਛੰਦ॥ ਜੋ ਨਰ ਐਸੇ ਕਹਿਤ ਹੈਂ ਅਹੇ ਕਾਮ