ਪੰਨਾ:ਪੰਚ ਤੰਤ੍ਰ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੧੭


{{rule}

ਦੋਹਰਾ॥ ਤੀਖਨ ਅਗਨੀ ਦਹਤ ਬਨ ਜੜ ਕੋ ਲੇਤ ਬਚਾਇ॥

ਕੋਮਲ ਪਵਨਾ ਮੂਲ ਤੇਂ ਰੂਖਹਿ ਦੇਤ ਗਿਰਾਇ॥੨੩੭॥

ਮੇਘਵਰਨ ਬੋਲਿਆ॥ ਹੇ ਪਿਤਾ ਜੀ ਏਹ ਬਾਤ ਸੱਤ ਹੈ ਜੇਹੜੇ ਮਹਾਤਮਾਂ ਹੁੰਦੇ ਹਨ ਓਹ ਅਪਦਾ ਬਿਖੇ ਪੈ ਕੇ ਬੀ ਆਰੰਭ ਕੀਤੇ ਹੋਏ ਹਾਂ ਕੰਮ ਨੂੰ ਕਦੇ ਨਹੀਂ ਛੱਡਦੇ।ਇਸ ਪਰ ਕਿਹਾ ਬੀ ਹੈ :-

ਦੋਹਰਾ॥ ਹੈਂ ਪੰਡਿਤ ਨੀਤਗਯ ਜੋ ਤਿਨ ਕਰ ਯਹੀ ਬਛੱਪ॥

ਸੰਕਟ ਕੇ ਆਏ ਹੁਤੇ ਨਹਿ ਛਡਤ ਨਿਜ ਗੱਪ॥੨੩੮ ਤਥਾ

।।ਛਪੈ ਛੰਦ॥ ਨੀਚ ਪੁਰਖ ਨਹਿ ਕਰਤ ਕਾਜ ਮਨ ਧਾਰ ਬਿਘਨ ਡਰ। ਮੱਧਮ ਦੇਵੇਂ ਛਾਡ ਕਾਜ ਲਖ ਬਿਘਨ ਭਏ ਵਰ। ਅਨਿਕ ਬਿਘਨ ਕੇ ਭਏ ਨਾਂਹਿ ਛਾਡਤ ਉਤਮ ਜਨ। ਕਰ ਅਰੰਭ ਨਿਜ ਕਰਮ ਕਰਹਿ ਤਿਹ ਪੂਰਨ ਦ੍ਰਿੜ ਮਨ। ਉਤਮ ਮੱਧਮ ਨੀਚ ਜਨ ਐਸੇ ਪਰਖੇ ਜਾਤ। ਨਾਥ ਬਖਾਨਤ ਸਾਚ ਤੁਹਿ ਮਤਿ ਅਰੰਭ ਤਜ ਭ੍ਰਾਤ॥੨੩੯॥

ਹੇ ਪਿਤਾ ਜੀ ਆਪ ਨੇ ਮੇਰੇ ਸਾਰੇ ਸ਼ਤ੍ਰੂ ਮਾਰ ਕੇ ਰਾਜ ਨੂੰ ਅਕੰਟਕ ਕਰ ਦਿਤਾ ਹੈ ਪਰ ਇਹ ਬਾਤ ਨੀਤਿ ਸ਼ਾਸਤ੍ਰ ਵਾਲਿਆਂ ਨੂੰ ਉਚਿਤ ਹੈ, ਇਸ ਪਰ ਕਿਹਾ ਬੀ ਹੈ। ਯਥਾ :-

ਦੋਹਰਾਂ ਰਿਣ ਰਿਪੁ ਅਗਨੀ ਰੋਗ ਕਾ ਬਾਕੀ ਤੂੰ ਮਤ ਛਾਡ।

ਸੇਖ ਦੁੱਖ ਕੋ ਦੇਤ ਹੈਂ ਇਨ ਚਾਰੋਂ ਕੋ ਕਾਢ॥੨੪॥

ਥਿਰਜੀਵੀ ਬੋਲਿਆ ਹੇ ਮਹਾਰਾਜ ਆਪ ਭਾਗਵਾਨ ਹੋ ਜਿਨ੍ਹਾਂ ਦੇ ਅਰੰਭ ਕੀਤੇ ਹੋਏ ਕੰਮ ਸੰਪੂਰਨ ਹੋ ਗਏ। ਇਥੇ ਕੇਵਲ ਸੂਰਮਤਾ ਕਾਰਜ ਨੂੰ ਸਿੱਧ ਕਰਦੀ ਹੈ ਪਰ ਜੋ ਕੁਝ ਬੁਧਿ ਨਾਲ ਕੀਤਾ ਜਾਏ ਓਹ ਕਾਰਜ ਸਿੱਧ ਹੁੰਦਾ ਹੈ। ਕਿਹਾ ਬੀ ਹੈ:-

ਭੁਜੰਗ ਪ੍ਰਯਾਤ ਛੰਦ॥ ਯਥਾ ਬੁਧਿ ਦਵਾਰੇ ਹਨੇ ਸ਼ਤ੍ਰੂ ਭਾਈ। ਤਥਾ ਸ਼ਸਤ੍ਰ ਸੇ ਸ਼ਤ੍ਰੂ ਜੀਤੇ ਨ ਜਾਈ। ਹਨੇ ਸ਼ਸਤ੍ਰ ਸੇ ਸ਼ਤ੍ਰੂ ਏਕੰ ਸਰੀਰੰ। ਕੁਲੰ ਸੀਲ ਵਿਭੇਵੇ ਹਨੇ ਬੁਧਿ ਬੀਰੰ॥ ੨੪੧॥

ਇਸ ਪ੍ਰਕਾਰ ਬੁਧ ਅਤੇ ਪਾਲਭਧ ਇਨ੍ਹਾਂ ਦੋਹਾਂ ਕਰਕੇ ਬਿਨਾਂ ਯਤਨ ਤੋਂ ਕਾਰਜ ਸਿੱਧ ਹੁੰਦੇ ਹਨ॥

॥ ਕੁੰਡਲੀਆਂ ਛੰਦ॥ ਸ਼ੁਭ ਭਾਵੀ ਤੇ ਪੁਰਖ ਸ਼ੁਭ ਕਾਰਜ ਕਰਤ ਅਰੰਭ। ਧਨ ਪ੍ਰਾਪਤ ਹਵੈ ਯਤਨ ਬਿਨ ਟਲੇ ਨ ਮੰਤ੍ਰ ਕਦੰਬ। ਟਲੇ