ਪੰਨਾ:ਪੰਚ ਤੰਤ੍ਰ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੬

ਪੰਚ ਤੰਤ੍ਰ



ਹੋਰ ਮਾਰਗੋਂ ਆਕੇ ਦੇਵੀ ਦੀ ਪਿਠ ਪਿਛੇ ਆ ਖੜੇਤਾ ਇਤਨੇ ਚਰ ਬਿਖੇ ਓਹ ਬਾਹਮਨੀ ਦੇਵੀ ਦੇ ਮੰਦਰ ਵਿਖੇ ਆ ਧੂਪ ਧ ਚੰਦਨ ਚੜਾ ਨਮਸਕਾਰ ਕਰ ਕੇ ਬੋਲੀ ਹੈ ਭਗਵਤੀ! ਕਿਸੇ ਪ੍ਰਕਾਰ, ਮੇਰਾ ਭਰਤਾ ਅੰਨਾ ਹੋ ਜਾਏ। ਇਸ ਬਾਤ ਨੂੰ ਸੁਨ ਕੇ ਦੇਵੀ ਦੀ ਪਿਠ . ਪਿਛੇ ਖਲੋਤਾ ਓਹ ਬਾਹਮਨ ਅਵਾਜ ਪਲਟ ਕੇ ਬੋਲਿਆ ਹੈ ਬਾਹਮਨੀ ਜੇ ਕਦੇ ਤੂੰ ਹਰਰੋਜ ਆਪਨੇ ਪਤਨੂੰ ਉਦੇ ਪੂੜੇ ਬਨਾਕੇ ਦੇਵੇਂਗੀ ਤਾਂ ਛੇਤੀ ਅੰਨ੍ਹਾ ਹੋ ਜਾਏ ਗਾ। ਇਸ ਬਾਤ ਨੂੰ ਸੁਨ ਕੇ ਓਹ ਬਾਹਮਣੀ ਹਰ ਰੋਜ ਆਪਨੇ ਭਰਤੇ ਨੂੰ ਘਿਉ ਤੇ ਖੰਡ ਦੇ ਪਦਾਰਥ ਦੇਨ ਲਗੀ ਦੋ ਚਾਰ ਦਿਨ ਪਿਛੇ ਬ੍ਰਾਹਮਨ ਨੇ ਕਿਹਾ ਹੈ ਬਾਹ ਨੀ ਮੈਨੂੰ ਚੰਗੀ ਤਰਾਂ ਨਜਰ ਨਹੀਂ ਆਉਂਦਾ ਇਸ ਬਾਤ ਨੇ ਸੁਨ ਕੇ ਓਸ ਨੇ ਜਾਤਾ ਜੋ ਦੇਵੀ ਦੀ ਕ੍ਰਿਪਾ ਹੋਈ ਹੈ ਤਾਂ ਉਸ ਦਾ ਯਾਰ ਉਸ ਬਾਹਮਨ ਨੂੰ ਅੰਨ੍ਹ ਜਾਣ ਕੇ ਉਸ ਦੇ ਸਾਹਮਨੇ ਹੀ ਉਸ ਦੇ ਕੋਲ ਆਯਾ ਤਦ ਉਸ ਆਉਂਦੇ ਨੂੰ ਦੇਖ 'ਉਸ ਬਾਹਮਨ ਨੇ ਕੇਸਾਂ ਤੋਂ ਫੜ ਅਜੇਹਾ ਮਾਰਿਆ ਜੋ ਓਹ ਮਾਰ ਦਾ ਮਾਰਿਆ ਮਰ ਗਿਆ ਅਤੇ ਉਸ ਵਿਭਚਾਰਨੀ ਔਰਤ ਦਾ ਬੀ ਤੱਕ ਉਸ ਨੇ ਕੱਟ ਦਿੱਤਾ | ਇਸ ਲਈ ਆਖਦਾ ਹਾਂ:—

ਦੋਹਰਾ॥ ਅਹੋ ਝਾਤ ਮੁਹਿ ਗਯਾਨ ਹੈ ਦਾਦੁਰ ਬੜੇ ਸਕੰਧ॥ ਕਛੁਕ ਕਾਲ ਮੇਂ ਦੇਖੀਓ ਜਿਉਂ ਹਮਨ ਤ ਅੰਧ॥

ਜਾਂ ਮੰਦtਖ ਨੇ ਏਹ ਕਿਹਾ ‘ਛਲ ਕਰ ਦਾਦੁਰ ਏਹ ਸਬੀ) ਤਾਂ ਜਲਾਦ ਨੇ ਉਸ ਦੀ ਬਾਤ ਨੂੰ ਸੁਨ ਕੇ ਆਖਿਆ ਤੋਂ ਇਸ ਸਰੂਪ ਨੂੰ ਕੀ ਆਖਿਆ ਹੈ ਉਹ ਬੋਲਿਆ ਮੈਂ ਤਾਂ ਕੁਝ ਨਹੀ ਕਿਹਾ | ਜਲਪਾ ਨੇ ਉਸ ਦੇ ਬਚਨਾਂ ਤੇ ਵਿਸ਼ਾਸ ਕਰ ਕੇ ਉਸ ਬਾਤ ਦਾ ਕੁਝ ਖਿਆਲ ਨਾ ਕੀਤਾ ਆਖ਼ਰਕਾਰ ਉਸ ਸਰਪ ਨੇ ਉਹ ਸਾਰੇ ਡੱਡੂ ਨਿਰਬੇਜ ਕਰ ਦਿੱਤੇ। ਇਸ ਲਈ ਮੈਂ ਆਖਦਾ ਹਾਂਦੋਹਰਾ || ਧਿਆਨ ਜਨ ਸਮਾ ਪਿਖ ਸਿਰ ਪੈ ਸਭੁ ਧਰਾਤ॥ . ਕ੍ਰਿਸ਼ਨ ਸਰਪ ਨੇ ਜਿਮ ਭਖਾ ਦਾਦੁਰਕ। ਸੰਘਾਤ!! ਹੇ ਮੇਘਵਰਨ ਜਿਸ ਤਰ੍ਹਾਂ ਮੰਦਵਖ ਨੇ ਠੱਗੀ ਕਰਕੇ ਸਾਰੇ ਝੁੰਡ ਮਾਰ ਦਿੱਤੇ ਹਨ ਜੋ ਇਸੇ ਤਰਾਂ ਮੈਂ ਸਾਰੇ ਸ਼ਤੁ ਮਾਰੇ ਹਨ ਇਹ ਬਾਤ ਨੀ ਕਦੀ ਹੈ। ਯਥਾ