ਪੰਨਾ:ਪੰਚ ਤੰਤ੍ਰ.pdf/220

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੨

ਪੰਚ ਤੰਤ੍ਰ



ਜਾ ਕੇ ਨਿਜ ਕਰ॥ ਸਭਾ ਮਾਂਝ ਲੇ ਚੁਨਰੀ ਨਾਚ ਕਿ ਯੋ ਤਿਨ ਨਾਰਿ ਬਨ। ਨਿੰਦਿਆ ਉਸਤਤ ਛਾਡ ਸਾਧ ਨਿਜ ਕਾਜ ਨਾਥ ਭਨਾ।੨੨੩॥ ਪੂਨਾ-ਨਿਜ ਕਾਰਜ ਸਿੱਧ ਹੋਤ ਚਤੁਰ, ਨਰ ਬਲ ਯੁਤ ਜੋਈ। ਧੀਰਜ ਧਰਤ ਸਦੀਵ ਤੇਜ ਨਿਜ ਰਾਖਤ ਗੋਈ।। ਯਮ ਕੁਬੇਰ ਅਰ ਬਰੁਨ ਇੰਦ੍ਰ ਸਮ ਭਾਤ੍ਰਨ ਸੇ ਯੁਤ | ਧਰਮ ਪੁੱਤ੍ਰ ਨਿਜ ਭੇਸ ਪਲਟ ਗ੍ਰਹ ਮਤਸਰਾਜ ਉਤ। ਨਾਨਾ ਬਿਧਿ ਦੁਖ ਪਾਇਕੇ ਨਹਿ ਲਖਾਯੇ ਭੇਦ ਤਿਨ। ਤਿਮ ਨਰ ਨਿਪੁਨ ਪ੍ਰਬੀਨ ਕਰਤ ਨਿਜ ਕਾਜ ਲਾਜ ਬਿਨ॥ ੨੨੪॥

ਦੋਹਰਾ॥ ਅਤਿ ਕੁਲੀਨ ਮਾਦ੍ਰੀ ਤਨਯ ਰੂਪਵਾਨ ਥੇ ਜੌਨ॥

ਦੇਖੋ ਜੋ ਸੇਵਾ ਕਰੇ ਮਤਸਰਾਜ ਗ੍ਰਹ ਤੌਨ॥੨੨੫॥

ਛਪਯ॥ ਉਤਮ ਕੁਲ ਮੇਂ ਜਨਮ ਧਾਰ ਜੋਬਨ ਗੁਨਵਾਰੀ। ਸ੍ਰੀ ਸਮ ਸੁੰਦਰ ਹੁਤੀ ਦੋਪਦੀ ਪਤਿ ਕੋ ਪਿਆਰੀ। ਸੋ ਨਾਇਨ ਹਵੈ ਰਹੀ ਭਵਨ ਨ੍ਰਿਪ ਮਤਸਰਾਜ ਕਰ। ਘਸ ਘਸ ਚੰਦਨ ਦੇਤ ਤਿਸੀ ਕੀ ਯੁਵਤਿਨ ਕੋ ਵਰ। ਸਹਿਯੋ ਨਿਰਾਦਰ ਤਿਨਹੁ ਕਾ ਮਨ ਮਲੀਨ ਨਹਿ ਕੀਨ। ਤਿਮ ਨਿਜ ਕਾਰਜ ਹੇਤ ਨ੍ਰਿਪ ਹੌਂ ਦੁਖ ਧਰ ਸਿਰ ਲੀਨ॥੨੨੬॥

ਮੇਘ ਵਰਨ ਬੋਲਿਆ ਹੇ ਪਿਤਾ ਜੀ ਏਹ ਜੋ ਕਰਮ ਆਪਨੇ ਕੀਤਾ ਹੈ ਕਿ ਦੁਸ਼ਮਨ ਦੇ ਨਾਲ ਇਕੱਠੇ ਰਹਿਣਾ, ਸੋ ਮੈਂ ਇਸ ਨੂੰ ਤਲਵਾਰ ਦੀ ਧਾਰ ਤੇ ਖੇਡਨਾ ਜਾਨਦਾ ਹਾਂ। ਥਿਰਜੀਵੀ ਬੋਲਿਆ ਹੇ ਰਾਜਨ ਜੋ ਆਪ ਕਹਿੰਦੇ ਹੋ ਠੀਕ, ਪਰ ਮੈਂ ਏਹੋ ਜੇਹੀ ਮੂਰਖ ਮੰਡਲੀ ਕਿਧਰੇ ਨਹੀਂ ਦੇਖੀ ਕੇਵਲ ਉਸ ਮੰਡਲੀ ਬਿਖੇ ਅਨੇਕ ਸ਼ਾਸਤ੍ਰ ਦੀ ਬੁਧੀ ਵਾਲਾ ਬੜੀ ਧੀਰਜ ਵਾਲਾ ਇਕੋ ਰਕਤਾਖਯ ਹੀ ਸਾ ਜੋ ਜਿਸ ਨੇ ਮੇਰੇ ਅਭਿਪ੍ਰਾਯ ਨੂੰ ਸਮਝ ਲਿਆ।। ਅਤੇ ਹੋਰ ਜਿਤਨੇ ਵਜੀਰ ਸੇ ਓਹ ਨਾਮ ਮਾਤ੍ਰ ਵਜੀਰ ਸੇ ਪਰ ਰਾਜਨੀਤਿ ਦੇ ਮਤਲਬ ਨੂੰ ਨਹੀਂ ਜਾਣਦੇ ਸੇ ਜੋ ਇਨ੍ਹਾਂ ਨੇ ਮੇਰੇ ਇਸ ਭੇਦ ਨੂੰ ਨਾ ਜਾਤਾ ਇਸ ਪਰ ਕਿਹਾ ਬੀ ਹੈ॥ ਯਥਾ:-

ਦੋਹਰਾ॥ ਰਿਪੁ ਸਨ ਆਯੋ ਭ੍ਰਿਤਯ ਜੋ ਹੋਤ ਦੁਸ਼ਟ ਮਨ ਮਾਂਹਿ॥

ਕਰੇ ਕਾਜ ਵੋਹ ਆਪਨਾ ਤਾਂ ਕੋ ਤਜ ਨਰ ਨਾਂਹਿ॥੨੨੭।।

ਅਸਨ ਸਯਨ ਭੋਜਨ ਗਮਨ ਯਾਨ ਆਦਿ ਸਬ ਠੌਰ।