ਪੰਨਾ:ਪੰਚ ਤੰਤ੍ਰ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੯



ਆਖਨ ਲਗਾ ਹੇ ਗੁਫਾ ਕਿਆ ਤੈਨੂੰ ਯਾਦ ਨਹੀਂ ਜੋ ਤੇਰਾ ਮੇਰੇ ਨਾਲ ਕਰਾਰ ਹੈ ਕਿ ਜਦ ਤੂੰ ਆਵੇਂ ਤਾਂ ਮੈਨੂੰ ਬਾਹਰੋ ਅਵਾਜ ਦੇਵੇ ਅਤੇ ਮੈਂ ਅੰਦਰੋਂ ਅਵਾਜ ਦਿਹਾਂਗੀ॥ ਸੋ ਜੇ ਕਦੇ ਇਸ ਵੇਲੇ ਤੂੰ ਮੈਨੂੰ ਅਵਾਜ ਨਾ ਦੇਵੇਂਗੀ ਤਾਂ ਮੈਂ ਕਿਸੇ ਹੋਰ ਗੁਫਾ ਬਿਖੇ ਚਲਿਆ ਜਾਵਾਂਗਾ। ਇਸ ਬਾਤ ਨੂੰ ਸੁਨ ਕੇ ਸ਼ੇਰ ਨੇ ਬਿਚਾਰਿਆ ਜੋ ਇਸ ਨੂੰ ਗੁਫਾ ਬੁਲਾਂਦੀ ਹੋਵੇਗੀ ਪਰ ਅੱਜ ਮੇਰੇ ਕੋਲੋਂ ਡਰ ਕੇ ਨਾ ਬੋਲੀ ਹੋਵੇਗੀ ਕਿਉਂ ਜੋ ਕਿਹਾ ਹੈ ਯਥਾ-

ਦੋਹਰਾ॥ ਹਸਤ ਪਾਦ ਕੇ ਕਰਮ ਸਬ ਭੈ ਕਰ ਨਾਹੀਂ ਹੋਤ॥

ਉਹ ਕਾਂਪਤ ਹੈ ਮਨੁਜ ਕਾ ਨਹਿ ਬਾਣੀ ਉਦਯੋਤ॥੨੧੪॥

ਇਸ ਲਈ ਮੈ ਅਵਾਜ ਦੇ ਦੇਵਾਂ ਜੋ ਇਹ ਅੰਦਰ ਆਵੇ ਅਤੇ ਮੇਰਾ ਭੋਜਨ ਬਨੇ ਇਹ ਬਾਤ ਨਿਸਚੇ ਕਰਕੇ ਸ਼ੇਰ ਨੇ ਉਸਨੂੰ ਬੁਲਾਯਾ ਜਾਂ ਸ਼ੇਰ ਨੇ ਅਵਾਜ ਦਿਤੀ ਤਾਂ ਉਸ ਸ਼ਬਦ ਨਾਲ ਓਹ ਗੁਫਾ ਗੂੰਜ ਉੱਠੀ ਅਤੇ ਉਸ ਗੂੰਜ ਨਾਲ ਉਸ ਬਨ ਦੇ ਸਾਰੇ ਜੀਵ ਡਰ ਗਏ ਤਦ ਗਿਦੜ ਬੀ ਨਸਦਾ ਹੋਯਾ ਪਿਛਲੇ ਸ਼ਲੋਕ ਨੂੰ ਪੜ੍ਹਨ ਲੱਗਾ॥

ਕੁੰਡਲੀਆਂ ਛੰਦ॥ ਭਾਵ ਕੋ ਸੋਚਤ ਜੋਈ ਸੋ ਨਰ ਸੋਭਾ ਪਾਤ ਨਹਿੰ ਸੋਚਤ ਜੋ ਭਾਸ ਕੋਸੋਈ ਸ਼ੋਕ ਧਰਾਤ॥ ਸੋਈ ਸ਼ੋਕ ਧਰਾਤ ਇਸੇ ਬਨ ਬਸਤੇ ਭ੍ਰਾਤਾ। ਬ੍ਰਿਧ ਭਈ ਮੁਮ ਦੇਹ ਸੁਨੀ ਨਹਿ ਕੰਦਰ ਬਾਤਾ। ਕਹਿ ਸ਼ਿਵਨਾਥ ਬਿਚਾਰ ਆਜ ਯਹ ਅਚਰਜ ਆਵੀ॥ ਐਸੇ ਸਮਝ ਸਿਆਰ ਭਗਯੋ ਲਖ ਉਰ ਮੇਂ ਭਾਵੀ॥

ਇਸ ਲਈ ਤੁਸੀਂ ਵੀ ਇਹ ਬਿਚਾਰ ਕੇ ਮੇਰੇ ਨਾਲ ਤੁਰ ਚੱਲੋ, ਇਸ ਪ੍ਰਕਾਰ ਕਹਿਕੇ, ਸਾਰੇ ਪਰਿਵਾਰ ਨੂੰ ਨਾਲ ਲੈਕੇ, ਰਕਤਾਖਯ ਨਿਕਲ ਗਿਆ। ਹੁਣ ਰਕਤਾਖਯ ਦੇ ਜਾਣੇ ਪਰ ਥਿਰਜੀਵੀ ਪ੍ਰਸੰਨ ਹੋਕੇ ਸੋਚਨ ਲਗਾ ਹੁਣ ਸਾਡਾ ਕੰਮ ਹੋਯਾ ਜੋ ਰਕਤਾਖਯ ਗਿਆ ਕਿਉਂ ਜੋ ਉਹ ਦੂਰ ਅੰਦੇਸ ਸੀ ਅਤੇ ਇਹ ਸਾਰੇ ਮੂਰਖ ਹਨ ਇਸ ਲਈ ਏਹ ਸੁਖਾਲੇ ਮਾਰੇ ਜਾਨਗੇ॥ ਕਿਹਾ ਹੈ:-

ਯਥਾ ਦੋਹਰਾ॥ ਦੀਰਘ ਦਰਸੀ ਸਚਿਵ ਜਿਸ ਹੋਤਾ ਨਹੀਂ ਕੁਲਵੰਤ॥

ਐਸੇ ਭੂਪਤਿ ਝਟਤਿ ਹੀ ਨਾਸ ਹੋਤ ਬਿਨ ਮੰਤ॥੨੧੫॥

ਅਥਵਾ ਏਹ ਬਾਤ ਠੀਕ ਕਹੀ:-

ਯਥਾ ਦੋਹਰਾ॥ ਮਿਤ੍ਰ ਰੂਪ ਤੇ ਸ਼ਤ੍ਰ ਹੈ ਬੁਧ ਜਨ ਭਾਖਤ ਮੀਤ॥