ਪੰਨਾ:ਪੰਚ ਤੰਤ੍ਰ.pdf/214

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੬

ਪੰਚ ਤੰਤ੍ਰ



ਦਿਖਾਯਾ ਅਤੇ ਆਖਿਆ ਹੈ ਤਾਂ ਇਹ ਤੈਨੂੰ ਚੰਗਾ ਪ੍ਰਤੀਤਿ ਹੁੰਦਾ ਹੈ ਓਹ ਬੋਲੀ ਹਾਂ ਮਹਾਰਾਜ ਏਹ ਮੈਨੂੰ ਬੜਾ ਪਿਆਰਾ ਹੈ ਇਸ ਲਈ ਮੈਨੂੰ ਚੂਹੀ ਬਨਾਕੇ ਇਸਦੇ ਹਵਾਲੇ ਕਰੋ ਜੋ ਮੈਂ ਆਪਣੀ ਜਾਤ ਬਿਖੇ ਸੁਖ ਪਾਵਾਂ॥ ਤਦ ਮੁਨਿ ਨੇ ਉਸ ਲੜਕੀ ਨੂੰ ਫੇਰ ਚੂਹੀ ਬਨਾਕੇ ਉਸ ਚੂਹੇ ਦੇ ਹਵਾਲੇ ਕਰ ਦਿੱਤਾ ਇਸੇ ਲਈ ਮੈਂ ਆਖਦਾ ਹਾਂ:-

ਦੋਹਰਾ॥ ਸੂਰਜੁ ਭਰਤਾ ਛਾਡਕੇ ਘਨ ਮਾਰੁਤ ਗਿਰ ਰਾਜ॥

ਨਿਜ ਜਾਤੀ ਮੇਂ ਮੂਖਕਾ ਮਗਨ ਭਈ ਤਜ ਲਾਜ॥

ਉਨ੍ਹਾਂ ਮੰਤ੍ਰੀਆਂ ਨੇ ਰਕਤਾਖਯ ਦੀ ਬਾਤ ਦਾ ਅਨਾਦਰ ਕੀਤਾ ਅਤ ਥਿਰਜੀਵੀ ਨੂੰ ਘਰ ਲੈ ਗਏ ਜਾਂਦਾ ਹੋਯਾ ਥਿਰਜੀਵੀ ਦਿਲ ਵਿਖੇ ਹੱਸਕੇ ਸੋਚਨ ਲੱਗਾ।।

ਦੋਹਰਾ॥ ਜਾਨੇ ਭਾਖਾ ਇਹ ਹੋਨੋ ਨੀਤਿ ਸ਼ਾਸਤ੍ਰ ਵਿਤ ਤੌਨ।

ਸਵਾਮੀ ਕਾ ਹਿਤਕਾਰ ਸੌ ਏਕ ਅਹੇ ਸਬ ਗੌਨ॥ ੨੧੧॥

ਜੇ ਕਦੇ ਏਹ ਮੰਤ੍ਰੀ ਇਸਦੇ ਬਚਨ ਨੂੰ ਕਰਦ ਤਾਂ ਕਿੰਚਿਤ ਮਾਤ੍ਰ ਬੀ ਅਨਰਥ ਨਾ ਹੁੰਦਾ ਹੁਣ ਕਿਲੇ ਦੇ ਬੂਹੇ ਅਗੇ ਜਾਕੇ ਅਰਿਮਰਦਨ ਨੇ ਸਬਨਾ ਨੂੰ ਕਿਹਾ ਹੇ ਮੇਰੇ ਹਿਤਕਾਰੀਓ ਇਸ ਥਿਰਜੀਵੀ ਨੂੰ ਮਨ ਭਾਉਂਦਾ ਮਕਾਨ ਦੇਵੋ॥ ਇਸ ਬਾਤ ਨੂੰ ਸੁਨਕੇ ਥਿਰਜੀਵੀ ਸੋਚਨ ਲਗਾ ਮੈਂ ਤਾਂ ਇਨ੍ਹਾਂ ਦੇ ਮਾਰਣ ਦਾ ਹੀਲਾ ਸੋਚਨਾ ਹੈ ਇਸ ਲਈ ਮੈਨੂੰ ਇਨ੍ਹਾਂ ਦੇ ਵਿੱਚ ਰਹਿਨਾ ਨਹੀਂ ਚਾਹੀਦਾ ਕਿਉਂ ਜੋ ਪਾਸ ਬੈਠਿਆਂ ਮੇਰੇ ਅਭਿਪ੍ਰਾਯ ਨੂੰ ਸਮਝ ਕੇ ਇਹ ਚੇਤੰਨ ਹੋ ਜਾਨਗੇ। ਇਸ ਲਈ ਮੈਂ ਕਿਲੇ ਦੇ ਆਸਰੇ ਹੋ ਕੇ ਆਪਣੇ ਮਤਲਬ ਨੂੰ ਪੂਰਾ ਕਰਾਂ। ਇਸ ਪ੍ਰਕਾਰ ਸੋਚਕੇ ਉਲੂਆਂ ਦੇ ਰਾਜੇ ਨੂੰ ਬੋਲਿਆ ਹੇ ਪ੍ਰਭੋ। ਆਪਨੇ ਜੋ ਕੁਝ ਕਿਹਾ ਸੋ ਠੀਕ ਹੈ ਪਰ ਮੈਂ ਬੀ ਨੀਤਿ ਦੇ ਜਾਨਨ ਵਾਲਾ ਅਤੇ ਤੇਰਾ ਵੈਰੀ ਹਾਂ ਤੋੜੇ ਮੈਂ ਆਪਦਾ ਸਨੇਹੀ ਅਤੇ ਪਵਿਤ੍ਰ ਬੀ ਹਾਂ ਤਾਂ ਬੀ ਕਿਲੇ ਬਿਖੇ ਨਿਵਾਸ ਕਰਨ ਦਾ ਅਧਿਕਾਰੀ ਨਹੀਂ ਹਾਂ॥ ਅਲਬੱਤਾ-ਕਿਲੇ ਦੇ ਬੂਹੇ ਅੱਗੇ ਬੈਠਾ ਹੋਯਾ ਆਪਦੇ ਚਰਨਾਂ ਦੀ ਧੂੜ ਨਾਲ ਪਵਿੱਤ੍ਰ ਹੋਯਾ ਹੀ ਸੇਵਾ ਕਰਾਂਗਾ ।। ਉੱਲੂ ਨੇ ਇਸ ਬਾਤ ਨੂੰ ਮੰਨ ਲਿਆ॥ ਇਸ ਪ੍ਰਕਾਰ ਕੀਤਿਆਂ ਹਰ ਰੋਜ ਉਲੂ ਰਾਜੇ ਦੇ ਨੌਕਰ ਬੜਾ ਸੁੰਦਰ ਭੋਜਨ ਬਨਾਕੇ ਅਰਿਮਰਦਨ ਦੀ ਆਗਯਾ ਨਾਲ ਥਿਰਜੀਵੀ ਨੂੰ ਬਹੁਤ ਸਾਰਾ ਮਾਸ ਦੇ ਜਾਨ ਥੋੜੇ ਦਿਨਾਂ ਬਿਖੈ ਥਿਰਜੀਵ