ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾ ਤੰਤ੍ਰ

੧੩


ਨੇ ਉਸ ਬਲਦ ਦੇ ਪਿਆਰ ਕਰਕੇ ਤਿੰਨੇ ਦਿਨ ਯਾਤ੍ਰਾ ਨਾ ਕੀਤੀ, ਤਦ ਸਾਰੇ ਸੰਗ ਨੇ ਆਖਿਆ ਸੇਠਜੀ ਮਹਾਰਾਜ ਆਪ ਇਸ ਬੈਲ ਦੀ ਖ਼ਾਤ੍ਰ ਅਜੇਹੇ ਡਰਾਉਨੇ ਬਨ ਵਿਖੇ ਜਿੱਥੇ ਸ਼ੇਰਾਂ ਆਦਿ ਦਾ ਡਰ ਹੈ ਬੈਠ ਰਹੇ ਹੋ, ਅਤੇ ਸਾਰੇ ਸੰਗ ਨੂੰ ਭੀ ਸੰਦੇਹ ਵਿੱਚ ਪਾ ਦਿੱਤਾ ਜੇ, ਸੋ ਇਹ ਬਾਤ ਅਯੋਗ ਹੈ, ਕਿਯੋਂਕਿ ਇਸਪਰ ਕਹਿਆ ਭੀ ਹੈ:——

ਦੋਹਰਾ॥ ਬਹੁਤ ਨਾਸ ਨਹਿ ਕਰਤ ਹੈਂ ਸ੍ਵਲਪ ਹੇਤ ਬੁੱਧਿਮਾਨ।
ਥੋੜੇ ਸੇ ਬਹੁ ਰਾਖਨਾ ਯਹਿ ਪੰਡਿਤਾਈ ਜਾਨ॥੧੯॥

ਤਦ ਵਪਾਰੀ ਇਸ ਬਾਤ ਨੂੰ ਸੁਨ, ਨਿਸਚੇ ਕਰ, ਸੰਜੀਵਕ ਦੇ ਪਾਸ ਰਾਖੇ ਛਡ, ਸਾਰੇ ਸਾਥ ਨੂੰ ਲੈਕੇ ਤੁਰ ਪਿਆ। ਸੰਜੀਵਕ ਦੇ ਰਾਖੇ ਭੀ ਉਸ ਬਨ ਨੂੰ ਡਰਾਉਣਾ ਸਮਝ ਕੇ ਸੰਜੀਵਕ ਨੂੰ ਛੱਡਕੇ ਸੇਠ ਦੇ ਪਿੱਛੇ ਤੁਰਪਏ, ਅਤੇ ਦੂਜੇ ਦਿਨ ਜਾਕੇ ਸੇਠ ਨੂੰ ਝੂਠ ਆਖਿਆ ਕਿ ਹੈ ਮਹਾਰਾਜ, ਸੰਜੀਵਕ ਤਾਂ ਮਰ ਗਿਆ! ਅਸਾਂ ਆਪਦਾ ਪਿਆਰਾ ਜਾਨ ਉਸ ਨੂੰ ਅੱਗ ਨਾਲ ਸਾੜ ਦਿੱਤਾ ਹੈ। ਸੇਠ ਨੇ ਇਹ ਬਾਤ ਸੁਨਕੇ ਦਯਾ ਯੁਕਤ ਹੋ ਸੰਜੀਵਕ ਦੇ ਉਪਕਾਰਾਂ ਨੂੰ ਸੋਚ, ਉਸਦੀ ਕ੍ਰਿਆ ਕਰਮ ਕਰਾਈ, ਅਤੇ ਬਹੁਤ ਕੁਝ ਪੁੰਨ ਕੀਤਾ। ਸੰਜੀਵਕ ਦੀ ਜੋ ਉਮਰਾ ਬਹੁਤ ਸੀ ਇਸ ਲਈ ਓਹੁ ਉਥੋਂ ਉਠ ਕੇ ਜਮੁਨਾ ਦੇ ਕਿਨਾਰੇ ਗਿਆ, ਅਤੇ ਉਥੇ ਸਬਜ ੨ ਘਾਸ ਦੀਆਂ ਛੋਟੀਆਂ ੨ ਤ੍ਰਿੜਾਂ ਨੂੰ ਚੁੱਗਕੇ ਥੋੜੇ ਦਿਨਾਂ ਵਿੱਚ ਹੀ ਸ਼ਿਵਜੀ ਦੇ ਬੈਲ ਦੀ ਨਿਯਾਈਂ ਅਜੇਹਾ ਬਲਵਾਨ ਹੋਗਿਆ ਜੋ ਹਰ ਰੋਜ਼ ਬਰਮੀ ਦੀ ਮਿੱਟੀ ਨੂੰ ਸਿੰਗਾਂ ਨਾਲ ਪੁਟਦਾ ਤੇ ਗੱਜਦਾ ਫਿਰੇ॥ ਇਹ ਬਾਤ ਠੀਕ ਕਹੀ ਹੈ:——

ਦੋਹਰਾ॥ ਬਿਨ ਰੱਛਿਆ ਬਨ ਮੇਂ ਬਚੇ ਈਸ੍ਵਰ ਰਾਖਾ ਜਾਸ।
ਰੱਖਿਆ ਕੀਨੇ ਘਰ ਬਿਖੇ ਮਰੇ ਬਿਨਾਂ ਉਸ ਆਸ ॥੨੦॥

ਇੱਕ ਦਿਨ ਪਿੰਗਲਕ ਨਾਮੀ ਸ਼ੇਰ ਸਾਰੇ ਅਨੁਚਰਾਂ ਦੇ ਸਮੇਤ ਪਿਆਸ ਨਾਲ ਘਬਰਾਇਆ, ਜਮਨਾ ਦੇ ਕਿਨਾਰੇ ਜਲ ਪੀਨ ਬਈ ਆਇਆ, ਅਤੇ ਬੈਲ ਦੀ ਗਰਜ ਨੂੰ ਸੁਨਕੇ ਡਰਦਾ ਮਾਰਿਆ ਬੋਹੜ ਦੇ ਬ੍ਰਿਛ ਹੇਠਾਂ ਦਰਬਾਰ ਲਾਕੇ ਬੈਠ ਗਿਆ। ਤਦ ਕਰਟਕ ਤੇ ਦਮਨਕ ਨਾਮੀ ਦੋ ਗਿੱਦੜ ਜੋ ਉਸ ਦੇ ਪਿਤਾ ਦੇ ਵਜ਼ੀਰ ਸੇ ਹੁਣ ਵਜ਼ੀਰੀ ਤੋਂ ਹਟੇ ਹੋਏ ਸੇ ਉਨ੍ਹਾਂ ਨੇ ਸ਼ੇਰ ਦੀ ਏਹ ਹਾਲਤ ਦੇਖ ਆਪਸ ਵਿੱਚ ਸਲਾਹ ਕੀਤੀ॥