ਪੰਨਾ:ਪੰਚ ਤੰਤ੍ਰ.pdf/209

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੨੦੧



ਤਾਂ ਤੀਮੀ ਨੇ ਹਥ ਜੋੜਕੇ ਆਖਿਆ ਹੇ ਭਲੇ ਲੋਕਾ ਤੂੰ ਮੈਨੂੰ ਸਪਰਸ਼ ਨਾ ਕਰ ਕਿਉਂ ਜੋ ਮੈਂ ਪਤਬ੍ਰਿਤਾ ਅਰ ਬੜੀ ਭਾਰੀ ਸਤੀ ਹਾਂ, ਨਹੀਂ ਤਾਂ ਦੇਖ ਲੈ ਜੋ ਮੈਂ ਤੈਨੂੰ ਸ੍ਰਾਪ ਦੇ ਕੇ ਭਸਮ ਕਰ ਦਿਹਾਂਗੀ॥ ਓਹ ਬੋਲਿਆ ਜੇਕਰ ਏਹ ਬਾਤ ਠੀਕ ਸੀ ਤਾਂ ਤੂੰ ਮੈਨੂੰ ਕਿਸ ਲਈ ਬੁਲਾਯਾ ਹੈ॥ ਤੀਮੀ ਬੋਲੀ ਇਸ ਬਾਤ ਨੂੰ ਧਿਆਨ ਦੇ ਕੇ ਸੁਨ ਅੱਜ ਮੈਂ ਵੱਡੀ ਵੇਲੇ ਦੇਵਤਾ ਦੇ ਦਰਸ਼ਨ ਕਰਨ ਲਈ ਚੰਡੀ ਦੇਵੀ ਦੇ ਮੰਦਰ ਗਈ ਸਾਂ ਉਥੇ ਅਚਾਨਕ ਅਕਾਸ਼ ਬਾਣੀ ਹੋਈ ਕਿ ਹੇ ਪੁਤ੍ਰੀ ਤੂੰ ਬੜੀ ਭਗਤੀ ਕਰਦੀ ਹੈ ਪਰ ਕਿਆ ਕਰਾਂ ਜੋ ਤੂੰ ਛਿਆਂ ਮਹੀਨਿਆਂ ਵਿਖੇ ਵਿਧਵਾ ਹੋ ਜਾਏਗੀ। ਤਦ ਮੈਂ ਆਖਿਆ ਹੇ ਦੇਵੀ ਜਿਸ ਤਰ੍ਹਾਂ ਆਪਨੂੰ ਅਪਦਾ ਦੀ ਖ਼ਬਰ ਹੈ ਇਸੇ ਤਰ੍ਹਾਂ ਇਸ ਦੇ ਉਪਾਉ ਦੀ ਬੀ ਖ਼ਬਰ ਹੋਵੇਗੀ। ਸੋ ਕੋਈ ਅਜੇਹਾ ਯਤਨ ਬੀ ਹੈ ਜੋ ਜਿਸ ਕਰ ਕੇ ਮੇਰਾ ਪਤਿ ਸੋ ਬਰਸ ਜੀਵੇ? ਦੇਵੀ ਬੋਲੀ ਉਪਾ ਹੈ ਬੀ ਅਰ ਨਹੀਂ ਬੀ।, ਕਿਉਂ ਜੋ ਓਹ ਯਤਨ ਤੇਰੇ ਅਧੀਨ ਹੈ। ਇਸ ਬਾਤ ਨੂੰ ਸੁਨ ਕੇ ਮੈਂ ਹਥ ਜੋੜੇ ਅਤੇ ਆਖਿਆ ਹੇ ਦੇਵੀ! ਆਪ ਆਗਯਾ ਦੇਵੈ ਸੋ ਮੈਂ ਕਰਾਂ। ਦੇਵੀ ਨੇ ਆਖਿਆ ਜੇ ਕਦੇ ਪਰਾਏ ਪੁਰਖ ਨਾਲ ਇੱਕ ਛੇਹਜ ਤੇ ਬੈਠ ਸਪਰਸ਼ ਕਰੇ ਤਾਂ ਤੇਰੇ ਪਤਿ ਦੀ ਮ੍ਰਿਤਯੁ ਉਸ ਪੁਰਖ ਨੂੰ ਹੋਵੇਗੀ ਹੁਨ ਜੋ ਤੇਰੀ ਮਰਜੀ ਹੈ ਸੋ ਕਰੋ, ਕਿਉਂ ਜੋ ਦੇਵਤਾ ਦਾ ਬਚਨ ਝੂਠਾ ਨਹੀਂ ਹੋਣਾ ਮੈਨੂੰ ਤਾਂ ਇਹ ਨਿਸਚਾ ਹੈ। ਇਸ ਬਾਤ ਨੂੰ ਸੁਣ ਕੇ ਉਸ ਦਾ ਯਾਰ ਅੰਦਰੋਂ ਹਸਦਾ ੨ ਉਸ ਦੇ ਨਾਲ ਆਨੰਦ ਕਰਨ ਲਗਾ ਇਤਨੇ ਚਿਰ ਵਿਖੇ ਓਹ ਮੂਰਖ ਰਥ ਕਰਤਾ ਇਸਤ੍ਰੀ ਦੀ ਬਾਤ ਨੂੰ ਸੁਨ ਮੰਜੇ ਹੇਠੋਂ ਨਿਕਲ ਬੜਾ ਪ੍ਰਸੰਨ ਹੋ ਕੇ ਬੋਲਿਆ ਵਾਹ ਵਾਹ ਧੰਨ ਹੈਂ, ਪਤਿਬ੍ਰਤਾ ਤੂੰ ਧੰਨ ਹੈਂ, ਮੈਂ ਤਾਂ ਦੁਰਜਨਾਂ ਦੇ ਬਚਨਾਂ ਕਰ ਕੇ ਸ਼ੰਕਾ ਵਾਲਾ ਹੋ ਗਿਆ ਸਾਂ ਅਰ ਇਸੇ ਲਈ ਪਿੰਡ ਦੇ ਬਹਾਨੇ ਮੰਜੇ ਦੇ ਹੇਠ ਤੇਰੀ ਪਰੀਛਿਆ ਲਈ ਲੁਕ ਬੈਠਾ ਸਾਂ॥ ਸੋ ਹੁਨ ਤੂੰ ਮੈਨੂੰ ਆਕੇ ਮਿਲ ਕਿਉਂ ਜੋ ਤੂੰ ਤਾਂ ਭਰਤਾ ਦੀ ਸੇਵਾ ਕਰਨ ਵਾਲੀਆਂ ਬਿਖੇ ਅਗਨੀ ਹੈ ਜਿਸ ਲਈ ਪਰਾਏ ਸੰਗ ਵਿਖੇ ਬੀ ਆਪਨੇ ਧਰਮ ਨੂੰ ਤੈਨੇ ਪਾਲਿਆ ਹੈ ਮੇਰੀ ਅਕਾਲ ਮ੍ਰਿਤਯ ਦੇ ਦੂਰ ਕਰਨ ਲਈ ਅਰ ਉਮਰਾ ਵਧੌਣ ਲਈ ਇਸ ਕਰਮ ਨੂੰ ਕਰਨ ਲਗੀ ਹੈਂ ਇਸ ਪ੍ਰਕਾਰ ਕਹਿ ਕੇ ਉਸ ਨੂੰ ਬੜੇ ਪ੍ਰੇਮ ਨਾਲ ਕਲਾਵੇ