ਪੰਨਾ:ਪੰਚ ਤੰਤ੍ਰ.pdf/203

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੯੫

ਨਾਰ ਇਮ ਭਾਗੇਂ ਨਰ ਤੇ। ਯਥਾ ਅਸਥਿ ਯੁਤ, ਕੂਪ ਸਵਪਚ ਕਾ ਦੇਖ ਸੁ ਡਰਤੇ॥ ਕਹਿ ਸ਼ਿਵਨਾਥ ਵਿਚਾਰ ਬ੍ਰਿਧ ਹੁਇਛਾਡੋ ਸਬਹੀ ॥ ਗਹੇ ਈਸ ਕੀ ਸਰਨ ਹੋਹਿ ਤ ਰੋਮ ਸੁ ਜਬਹੀ। ੧੮੮॥

ਤਬਾ ਕਬਿੱਤ॥ ਗਾਤ ਗਯੋ ਸੁਕਰ ਉਖੜ ਗਈ ਚਾਲ'ਸਬ ਦਾਂਤਨ ਕੀ ਪਾਂਤ ਗਿਰੀ ਜੋਤਿ ਘਟੀ ਨੈਨ ਕੀ। ਰੂਪ ਗਯੋ ਪਲਟ ਉਲਟਗਈ ਬਾਣੀ ਸਬ ਲਾਰ ਗਿਰੇਂ ਮੁਖ ਤੇ ਨ ਤਾਕਤ ਹੈ ਬੈਨ ਕੀ। ਬਾਂਧਵਨ ਬਾਤ ਕਰੇਂ ਨਾਰ ਨਾ ਪਿਆਰ ਧਰੇ ਸੁਤ ਕਟੁ ਵਾਕ ਰਰੇ ਬੂਝੇ ਨਾਹਿ ਦੈਨ ਕੀ। ਅਹੋ ਦੁਖ ਭਾਰੀ ਅਹੇ ਬ੍ਰਿਧ ਭਾਵ ਦੇਹ ਲਹੇ ਰਾਮ ਕੇ ਨਾ ਪਾਇ ਗਹੇ ਜਾਂਤੇ ਪਾਵੇ ਚੈਨ ਕੀ॥੧੮

ਇਕ ਦਿਨ ਦੀ ਬਾਤ ਹੈ ਕਿ ਜਾਂ ਓਹ ਤੀਮੀਂ ਉਸ ਬਾਣੀਏ ਨਾਲ ਇਕ ਸੇਹਜਾ ਉਤੇ ਮੂੰਹ ਮੋੜਕੇ ਲੇਟੀ ਤਾਂ ਉਸ ਵੇਲੇ ਘਰ ਦੇ ਅੰਦਰ ਇਕ ਚੋਰ ਆ ਵੜਿਆ। ਉਸ ਚੋਰ ਨੂੰ ਦੇਖਕੇ ਓਹ ਜਵਾਨ ਇਸਤ੍ਰੀ ਉਸ ਬੁਢੇ ਬਾਣੀਏ ਨੂੰ ਲਿਪਟ ਗਈ ਇਸ ਹਾਲ ਨੂੰ ਦੇਖਕੇ ਓਹ ਬਾਣੀਆਂ ਬੜਾ ਅਚਰਜ ਹੋਕੇ ਸੋਚਨ ਲਗਾ ਜੋ ਅੱਜ ਕੀ ਗੱਲ ਹੈ ਜੋ ਏਹ ਮੈਨੂੰ ਇਸ ਪ੍ਰਕਾਰ ਪਿਲਚਗਈ ਹੈ? ਜਦ ਉਸਨੇ ਚੰਗੀ ਤਰਾਂ ਦੇਖਿਆ ਤਾਂ ਕੀ ਦੇਖਦਾ ਹੈ ਜੋ ਇਕ ਕੋਨੇ ਵਿਖੇ ਚੋਰ ਖੜਾ ਹੈ ਉਸਨੂੰ ਦੇਖਕੇ ਵਿਚਾਰਿਆ ਜੋ ਇਹ ਤਾਂ ਇਸਤੋਂ ਡਰਦੇ ਹੋਈ ਮੈਨੂੰ ਚੰਬੜਦੀ ਹੈ ਪ੍ਰੇਮ ਕਰਕੇ ਨਹੀਂ। ਤਾਂ ਬਾਣੀਆਂ ਬੋਲਿਆ :-

ਦੋਹਰਾ॥ ਜੋ ਮੋ ਸੇ ਡਰ ਭਾਗਤੀ ਸੋ ਮੋਹ ਲੇਹੁ ਅਲਿੰਗ।।

ਹੇ ਪ੍ਰਿਯ ਕਾਰਕ ਕੁਸਲ ਤੁਹਿ ਜੋ ਮਮ ਲੇਹੁ ਨਿਸੰਗ॥

ਇਸ ਬਾਤ ਨੂੰ ਸੁਨਕੇ ਚੋਰ ਨੇ ਕਿਹਾ:

ਦੋਹਰਾ॥ ਹਰਨ ਯੋਗ ਤਵ ਵਸਤ ਨਹਿ ਜੋ ਹੋਵੇ ਹਰਨੀਯ।

ਪੁਨ ਆਵੇਂ ਇਹ ਠੋਰ ਪੈ ਜੋ ਨ ਰਮੇ ਕਮਨੀਯ।।

ਇਸ ਲਈ ਹੇ ਮਹਾਰਾਜ! ਉਪਕਾਰ ਕਰਨ ਵਾਲੇ ਚੋਰ ਦਾ ਬੀ ਭਲਾ ਸੋਚਿਆ ਜਾਂਦਾ ਹੈ ਤਾਂ ਸਰਨਾਗਤ ਆਏ ਦਾ ਫੇਰ ਕੀ ਕਹਿਣਾ ਹੈ ਅਤੇ ਏਹ ਬਾਤ ਬੀ ਹੈ ਜੋ ਇਹ ਓਨ੍ਹਾਂ ਦਾ ਦੁਖਾਯਾ ਹੋਯਾ ਸਾਡੀ ਭਲਿਆਈ ਦਾ ਕਾਰਨ ਹੋ ਜਾਏਗਾ ਅਰਥਾਤ ਉਨ੍ਹਾਂ ਦਾ ਸਾਰਾ ਭੇਦ ਸਾਨੂੰ ਮਲੂਮ ਹੋ ਜਾਏਗਾ। ਇਸ ਵਾਸਤੇ ਇਸਨੂੰ ਮਾਰਨਾ ਯੋਗ ਨਹੀਂ |