ਪੰਨਾ:ਪੰਚ ਤੰਤ੍ਰ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੪

ਪੰਚ ਤੰਤ੍ਰ



ਤਬ ਲੌ ਠੈਹਰੇ ਸਵਰਗ ਤਿਯਪਤਿ ਸੇਵਾ ਮੇਂ ਲੀਨ ॥੧੮੨॥

ਤੇਜ ਪੁੰਜ ਵਪੁ ਧਾਰ ਖਗ ਪ੍ਰਤਿਦਿਨ ਲੇਤ ਅਨੰਦ॥

ਨਿਜ ਕ੍ਰਿਤ ਪੁੰਨ ਵਿਪਾਕ ਕਰ ਬਿਚਰਤ ਭਯੋ ਸੁਛੰਦ॥੧੮੩

ਹਰਖ ਯੁਕਤ ਹੁਇ ਬਯਾਧ ਤਬ ਬਨ ਕੋ ਚਾਲਯੋ ਧਾਇ॥

ਹਿੰਸਾ ਤਜ ਨਿਰਵੇਦ ਭਜ ਮਨ ਮੇਂ ਧਰ ਤਪ ਚਾਇ॥॥੧੮੪।

ਤਹਾਂ ਅਗਨਿ ਮੇਂ ਜਾਰ ਤਨ ਨਿਜ ਪਾਪਨ ਕਚ ਦੂਰ

ਦੁਰਤ ਰਹਿਤ ਹੈ ਸਵਰਗ ਸੁਖ ਪਾਯੋ ਜੀਵਨ ਮੂਰ॥੧8੫॥

ਹੇ ਸਾਮੀ ਇਸ ਲਈ ਮੈਂ ਆਖਦਾ ਹਾਂ :

ਦੋਹਰਾ ॥ ਸੁਨ ਕਪੋਤ ਨੇ ਰਾਖਿਓ ਸਰਣਾਗਤ ਰਿਪੁ ਏਕ।

ਨਿਜ ਪਲ ਭਖਨ ਕੋ ਦੀਆ ਪੂਜਿਓ ਸਹਿਤ ਬਿਬੇਕ॥

ਇਸ ਪ੍ਰਸੰਗ ਸੁਨਕੇ ਨੂੰ ਅਰਿਮਰਨ ਨੇ ਦੀਪਤਾਖਯ ਨੂੰ ਪੁਛਿਆ ਹੈ ਮੰਦ੍ਰੀ ਇਸ ਬਿਖੇ ਤੇਰੀ ਕਿਆ ਸੰਮਤਿ ਹੈ ਓਹ ਬੋਲਿਆ ਹੇ ਪ੍ਰਭੂ! ਇਸਨੂੰ ਮਾਰਣਾ ਨਹੀਂ ਚਾਹੀਦਾ। ਕਿਉਂਜੋ ਕਿਹਾ ਹੈ ਯਥਾ :

ਦੋਹਰਾ ॥ ਜੋ ਮੋ ਸੇ ਡਰ ਭਾਗਤੀ ਸੋ ਮੋਹਿ ਦੇਤ ਅਲਿੰਗ ॥

ਹੇ ਪ੍ਰਿਯ ਕਾਰਕ ਕੁਸਲ ਤੁਹਿ ਜੋਮਮ ਲੇਹੁ ਨਿਸੰਗ ੧੮੬॥

ਇਸ ਪਰ ਦੋਰ ਨੇ ਕਿਹਾ

ਦੋਹਰਾ ॥ ਹਰਨ ਯੋਗ ਤਵ ਵਸਤ ਨਹਿ ਜੋ ਹੋਵੇ ਹਰਨੀਯ ॥

ਪੁਨ ਆਵੇਂ ਇਹ ਠੌਰ ਪੈ ਜੋ ਨਰਮੇ ਕਮਨੀਯ ॥੧੮੭॥

ਅਰਿਮਰਦਨ ਨੇ ਪੁਛਿਆ ਓਹ ਅਲਿੰਗ ਕਰਨ ਵਾਲੀ ਕੌਨ ਸੀ ਅਰ ਚੋਰ ਕੋਨ ਸੀ ਇਸ ਪ੍ਰਸੰਗ ਨੂੰ ਵਿਸਤਾਰ ਨਾਲ ਸੁਣਿਆ ਚਾਹੁੰਦਾ ਹਾਂ ਦੀਪਭਾਖਯ ਬੋਲਿਆ ਸੁਣੀਏ:-

8ਕਥਾ।। ਕਿਸੇ ਨਗਰ ਵਿਖੇ ਇਕ ਬ੍ਰਿਧ ਬਾਣਆਂੀ ਬੜਾ ਕਾਮਾਤੁਰ ਰਹਿੰਦਾ ਸੀ ਜਾਂ ਉਸ ਦੀ ਇਸਤ੍ਰੀ ਮਰ ਗਈ ਤਾਂ ਉਸ ਕਾਮਾਤਰ ਨੇ ਕਿਸੇ ਨਿਰਧਨ ਬਾਣੀਏ ਨੂੰ ਬਹੁਤ ਸਾਰਾ ਧਨ ਦੇਕੇ ਉਸਦੀ ਲੜਕੀ ਵਿਆਹ ਲਈ ਪਰ ਓਹ ਲੜਕੀ ਉਸ ਬੁੱਢੇ ਨੂੰ ਦੇਖ ਬੜੀ ਦੁਖੀ ਹੋਈ ਬਲਕਿ ਉਸ ਵਲ ਦ੍ਰਿਸ਼ਟਿ ਭੀ ਨਾ ਕਰੇ ਇਹ ਬਾਤ ਠੀਕ ਹੈ ਅਤੇ ਇਸ ਪਰ ਐਂਉ ਕਿਹਾ ਹੈ ॥ ਯਥਾ:-

ਕੁੰਡਲੀਆ ॥ ਜਬ ਹੀ ਰੋਮ ਸੁਫੈਦ ਹੈ ਸਿਰ ਪੈ ਕਰੇਂ ਪਿਯਾਨ ਤਬੀ ਪੁਰਖ ਕੇ ਮਾਨ ਕੀ ਕਰੇਂ ਯਥਾਰਥ ਹਾਨ । ਕਰੇਂ ਯਥਾਰਥ ਹਾਨ