ਪੰਨਾ:ਪੰਚ ਤੰਤ੍ਰ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੨

ਪੰਚ ਤੰਤ੍ਰ



ਭੂਖ ਸੀਤ ਕਰ ਦੁਖਿਤ ਹੈ ਕਰੋ ਨ ਪੂਜਾ ਕਾਂਹਿ॥੧੫੩।।

ਗ੍ਰਿਹ ਆਏ ਆਤਿਥਿ ਕੀ ਕਰੇ ਨਾ ਸੇਵਾ ਜੋਇ॥

ਦੁਰਤ ਦੇਇ ਆਤਿੱਥੀ ਤਿਸ ਸੁਕ੍ਰਿਤ ਖੈਂਚਤ ਸੋਇ॥੧੫੪।।

ਮਮ ਪਿਆਰੀ ਬਾਂਧੀ ਇਨੇ ਯਹੀ ਦੇਖ ਕਰ ਦੂਰ॥

ਨਿਜ ਕ੍ਰਿਤ ਪੂਰਬ ਕਰਮ ਕਰ ਬਾਂਧਤ ਹੈ ਨਰ ਸੂਰ॥੧੫੫॥

ਦਾਰਿਦ ਦੁਖ ਬੰਧਨ ਪੁਨਾ ਰੋਗ ਵਯਸਨ ਏਹ ਜਾਨ॥

ਨਿਜ ਅਪਰਾਧ ਸੁ ਬ੍ਰਿਛ ਕਾ ਫਲ ਜਾਨੋ ਪਰਮਾਨ 156

ਤਾਂਤੇ ਯਾਸੇ ਦਵੈਖ ਤਜ ਮਮ ਬੰਧਨ ਹਿਤ ਆਪ।।

ਧਰਮ ਬਿਖੇ ਧਰ ਮਨ ਸਦਾ ਯਾਕੀ ਪੂਜਾ ਥਾਪ ੧੫7॥

ਧਰਮ ਯੁਕਤਿ ਤਾਂਕੇ ਬਚਨ ਸੁਨ ਕਪੋਤ ਮਨ ਧਾਰ॥

ਲੁਬਧਕ ਪੈ ਤਬ ਜਾਇ ਕਰ ਬੋਲਾ ਬਚਨ ਉਦਰਾ।੧੫੮॥

ਅਹੋ ਮੀਤ ਲਵ ਕੁਸਲ ਹੈ ਕਹੌ ਕਰੋਂ ਕਯਾ ਸੇਵ॥

ਦੁਖ ਮਤ ਮਾਨੋ ਮਨ ਬਿਖੇ ਯਹ ਨਿਜ ਘਰਲ ਖਲੇਵ॥੧੫੯॥

ਬਿਆਧ ਵਿਹੰਗਮ ਕੋ ਕਹੈ ਸੁਨ ਕਰ ਤਾਂ ਕੇ ਬੈਨ॥

ਮੋਹ ਸੀਤ ਬਾਧਾ ਕਰਤ ਤਾਂ ਤੇ ਦੈ ਮੁਹਿ ਚੈਨ॥ ੧੬o।।

ਸੁਨ ਕੁਪੋਤ ਤਾਂਕੇ ਬਚਨ ਲੇ ਆਯੋ ਅੰਗਾਰ॥

ਸੂਕੇ ਪਾਤਨ ਕੇ ਬਿਖੇ ਤਾਂਹਿ ਦੀਯੋ ਪਰਿ ਜਾਰ॥੧੬1॥

ਤਬ ਬੋਲਓ ਤਾਂ ਕੋ ਬਿਹਗ ਭੋ ਸਰਨਾਗਤ ਮੀਤ॥

ਅਗਨਿ ਤਾਪ ਨਿਜ ਸੀਤ ਕੋ ਦੂਰ ਕਰੋ ਨਿਹਚੀਤ॥੧੬੨॥

ਨਾਂਹਿ ਨਿਕਟ ਮਮ ਵਸਤੁ ਕਛੁ ਜਾਕਰ ਪਾਲੋਂ ਤੋਹਿ॥

ਅਗਨਿ ਮਾਤ੍ਰ ਸਤਕਾਰ ਸੇਂ ਛੁਧਾ ਦੂਰ ਨਹਿ ਹੋਹਿ।।੧੬੩॥

ਕੋਇਕ ਪਾਲਤ ਸਹਸ ਕੋ ਸੌ ਕੋ ਪਾਲਤ ਔਰ॥

ਭਾਗ ਹੀਨ ਮੁਝ ਕੋ ਸਦਾ ਨਿਜ ਪਾਲਨ ਭੀ ਗੋਰ॥੨੬4॥

ਏਕ ਪੁਰਖ ਕੇ ਅੰਨ ਕੋ ਦੈਨ ਯੋਗ ਨਹਿ ਜੋਇ॥

ਤਾਂ ਕੋ ਵਸ ਕਰ ਗ੍ਰਹ ਬਿਖੇ ਲਾਭ ਕਹੋ ਕਯਾ ਹੋਇ॥੧੬੫॥

ਤਾਂ ਤੇ ਮੈਂ ਇਸ ਦੇਹ ਕੋ ਛਾਡਤ ਹੂੰ ਯਹ ਧਾਰ॥

ਅਰਥੀ ਪਖ ਫਿਰ ਨਾ ਕਹੂੰ ਮਮ ਢਿਗਨ ਹਿਕ ਛੁਯਰਾ॥੧੬੬॥

ਨਿੰਦਤ ਹੈ ਖਗ ਆਪਕੋ ਨਹੀਂ ਬਯਾਧ ਕੋ ਨਿੰਦ॥

ਬੋਲਿਓ ਤਾਂ ਸੋ ਤਨਿਕ ਟਿਕ ਕਰੋਂ ਤੋਹਿ ਆਨੰਦ॥ ੧੬੭॥