ਪੰਨਾ:ਪੰਚ ਤੰਤ੍ਰ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੮੯


ਸੰਬੰਧੀਆਂ ਨੇ ਉਸ ਖੇਤ ਦੇ ਮੁੱਢ ਉਸਨੂੰ ਸਾੜ ਦਿਤਾ, ਦੂਸਰੇ ਦਿਨ ਜਾਂ ਉਸਦਾ ਪਿਤਾ ਆਯਾ ਕੁ ਆਪਨਿਆਂ ਸਨਬੰਧੀਆਂ ਤੋਂ ਉਸਦਾ ਪ੍ਰਸੰਗ ਇਨਕੇ ਬੋਲਿਆ॥

ਦੋਹਰਾ॥ ਸਰਨਾਗਤ ਜੀਵਾਨ ਪਰ ਦਯਾ ਕਰਤ ਜੋ ਨਾਹਿ॥
ਤਾ ਕਾ ਅਰਥ ਬਿਨਾਸ ਹੋ ਯਥਾ ਹੰਸ ਸਰ ਮਾਹਿ॥੧੩੩॥

ਉਸਦੇ ਸਨਬੰਧੀਆਂ ਨੇ ਪੁਛਿਆ ਏਹ ਸੰਗ ਕਿਸ ਪ੍ਰਕਾਰ ਬ੍ਰਾਹਮਨ ਬੋਲਿਆ ਸੁਨੋ:-

॥੬-ਕਥਾ॥ ਕਿਸੇ ਜਗਾ ਪਰ ਚਿਥ ਨਾਮੀ ਰਾਜਾ ਸਾ ਉਸ ਦਾ ਇਕ ਸਰੋਵਰ ਪਦਮਸਰ ਨਾਮੀ ਉਸ ਦੇ ਯੋਧਿਆਂ ਕਰਕੇ ਸੁਰਛਿਤ ਸੀ, ਉਸ ਤਲਾ ਦੇ ਉਪਰ ਸੋਨੇ ਦੇ ਹੰਸ ਰਹਿੰਦੇ ਸੀ ਓਹ ਛੇ ਮਹੀਨੇ ਪਿੱਛੇ ਇੱਕ ਇੱਕ ਅੰਡਾ ਦੇਦੇ ਸੇ ਇਕ ਦਿਨ ਉਥੇ ਸੋਨੇ ਦਾ ਪੰਛੀ ਆ ਬੈਠਾ ਉਸ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ ਜੋ ਤੂੰ ਸਾਡੇ ਵਿੱਚ ਨਾ ਰਹੁ ਕਿਉਂ ਜੋ ਅਸੀਂ ਛੇ ਮਹੀਨੇ ਪਿੱਛੇ ਇਕ ਇਕਅੰਡਾ ਦੇਕੇ ਇਸ ਸਰੋਵਰ ਤੇ ਰਹਿੰਦੇ ਹਾਂ, ਇਸ ਪ੍ਰਕਾਰ ਉਨ੍ਹਾਂ ਬਿਖੇ ਵਿਰੋਧ ਹੋਗਿਆ ਤਾਂ ਓਹ ਪੰਛੀ ਰਾਜਾ ਦੀ ਸਰਨ ਜਾਕੇ ਬੋਲਿਆ, ਹੇ ਰਾਜਨ! ਏਹ ਪੰਛੀ ਆਖਦੇ ਹਨ ਜੋ ਰਾਜਾ ਸਾਡਾ ਕੀ ਕਰ ਸਕਦਾ ਹੈ ਅਸੀ ਏਥੇ ਕਿਸੇ ਪੰਛੀ ਨੂੰ ਨਹੀਂ ਰਹਿਨ ਦੇਦੇ, ਇਹ ਬਾਤ ਸੁਨ ਮੈਂ ਉਨਾਂ ਨੂੰ ਕਿਹਾ ਸੀ ਜੋ ਤੁਸੀਂ ਚੰਰ ਨਹੀਂ ਕਰਦੇ ਮੈਂ ਜਾ ਕੇ ਰਾਜਾ ਨੂੰ ਆਖਦਾ ਹਾਂ ਸੌ ਹਨ ਜੋ ਆਪ ਦੀ ਇਛਿਆ॥ ਤਾਂ ਰਾਜੇ ਨੇ ਕੁੱਧ ਨਾਲ ਕਿਹਾ ਹੈ ਨੌਕਰੋ ਤੁਸੀਂ ਇਨ੍ਹਾਂ ਸਬਨਾਂ ਪੰਛੀਆਂ ਨੂੰ ਮਾਰ ਕੇ ਮੇਰੇਖਾਂਸ ਲੈ ਆਓ॥ਜਾਂ ਓਹ ਨੌਕਰ ਸ਼ਸਤ੍ਰ ਲੈ ਕੇ ਪੰਛੀਆਂ | ਦੇ ਮਾਰਨ ਨੂੰ ਗਏ ਉਨੂੰ ਦੇਖ ਕੇ ਹੰਸ ਆਪਸ ਵਿਖੇ ਆਂਖਨ ਲਗੇ ਜੋ ਇਹ ਬਾਤ ਚੰਗੀ ਨਹੀਂ ਹੋਈ, ਇਕ ਬ੍ਰਿੱਧ ਪੰਛੀ ਬੋਲਿਆ ਤੁਸੀਂ ਸਾਰੇ ਕਠੇ ਹੋ ਕੇ ਉਡ ਜਾਵੋ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਇਸ ਲਈ ਮੈਂ ਆਖਦਾਹਾਂ:-

ਦੋਹਰਾ॥ਸਰਨਾਗਤ ਜੀਵਨ ਪਰ ਦਯਾ ਕਰਤ ਜੋ ਨਾਹਿ॥ .
ਤਾਂ ਕਾ ਅਰਥਬਿਨਾਸ ਹੈ ਯਥਾ ਹੰਸ ਸਰ ਮਾਂਹਿ॥

ਬਾਹਮਨ ਨੇ ਇਹ ਪ੍ਰਸੰਗ ਸਨਬੰਧੀਆਂ ਨੂੰ ਸੁਨਾਯਾ ਅਤੇ ਆਪ ਸਵੇਰੇ ਦੁਧ ਲੈ ਕੇ ਸਰਪ ਦੀ ਰੂਝ ਤੇ ਜਾ ਕੇ, ਉੱਚੀ ਅਵਾਜ਼ ਨਾਲ ਸਰਪ ਦੀ ਉਸਤਿਤ ਕਰਨ ਲਗਾ॥ ਤਾਂ ਬੜੀ ਦੇਰ ਪਿਛੋਂ