ਪੰਨਾ:ਪੰਚ ਤੰਤ੍ਰ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤ੍ਰ

੧੮੭


ਵਰਨ ਆਪਦੇ ਮਾਰੇ ਹੋਏ ਕਾਵਾਂ ਦੇ ਦੁਖ ਕਰਕੇ ਆਪ ਦੇ ਨਾਲ ਯੁਧ ਕਰਨ ਨੂੰ ਤਯਾਰ ਹੋਯਾ ਸੀ॥ ਤਦ ਮੈਂ ਆਖਿਆ ਹੇ ਸਵਾਮੀ ! ਆਪਨੂੰ ਯੋਗ ਨਹੀਂ ਜੋ ਉਸਦੇ ਉਪਰ ਚੜ੍ਹਾਈ ਕਰੋ ਕਿਉਂ ਜੋ ਓਹ ਬਲਵਾਨ ਹੈ ਅਰ ਅਸੀਂ ਬਲ ਰਹਿਤ ਹਾਂ॥ਕਿਹਾ ਹੈ। ਯਥਾ:-

ਸੋਰਠਾ ॥ ਸੁਖ ਇਛੂ ਬਲਹੀਨ, ਕਰੇ ਵੈਰ ਨਾ ਬਲੀ ਸੋ॥

ਦੀਪ ਪਤੰਗਹਿ ਚੀਨ,ਬਲਵੰਤਾ ਨਿਰਬਲ ਤਥਾ ॥੨੮॥

ਇਸ ਲਈ ਆਪ ਉਸਦੇ ਨਾਲ ਭੇਟ ਦੇਕੇ ਮੇਲ ਕਰੋ।। ਇਸ ਪਰ ਕਿਹਾ ਬੀ ਹੈ। ਯਥਾ:-

 ਦੋਹਰਾ ।। ਬਲਵੰਤਾ ਰਿਪੁ ਦੇਖਕੇ ਸਰਬਸ ਦੇ ਕਰ ਮੀਤ ॥

ਰਾਖ ਪਾਣ ਤੂੰ ਆਪਨੇ ਜਾਂਭੇ ਸਬ ਕੁਛ ਜੀਤ ॥ ੧੨੬॥

ਇਸ ਬਾਤ ਨੂੰ ਸੁਣਕੇ ਉਸ ਦੁਰਜਨਾਂ ਕਰਕੇ ਤਪਾਏ ਹੋਏ ਨੇ ਮੈਨੂੰ ਆਪਦਾ ਸਹਾਇਕ ਜਾਨਕੇ ਏਹ ਹਾਲ ਕੀਤਾ ਹੈ, ਸੋ ਮੈਂ ਆਪਦੇ ਚਰਣਾਂ ਦੀ ਸ਼ਰਣ ਹਾਂ ਇਸ ਤੋਂ ਹੋਰ ਅਧਿਕ ਕੀ ਆਖਾਂ ਜਿਤਨਾ ਚਿਰ ਮੈਂ ਚਲਨੇ ਨੂੰ ਸਮਰਥ ਹਾਂ ਆਪ ਨੂੰ ਉਸਦੇ ਮਕਾਨ ਪਰ ਲੈਜਾ ਕੇ ਸਾਰਿਆਂ ਕਾਵਾਂ ਦਾ ਖੈ ਕਰਾ ਦਿਹਾਂਗਾ । ਇਸ ਬਾਤ ਨੂੰ ਸੁਣਕੇ ਅਰਿ ਮਰਦਨ ਪਿਤਾ ਪਿਤਾਮਾਂ ਦੇ ਮੰਤ੍ਰੀਆਂ ਨਾਲ ਸਲਾਹ ਕਰਨ ਲੱਗਾ। ਉਸਦੇ ਪੰਜ ਮੰਤ੍ਰੀ ਸੇ ਜਿਨ੍ਹਾਂ ਦੇ ਇਹ ਨਾਮ ਹਨ ਰਕਤਾਖਯ ੧, ਕੁਰਾਖਯ ੨, ਦੀਪਤਾਕਖਯ ੩, ਵਕ੍ਰਨਾਸ ੪,ਪ੍ਰਕਾਰ ਕਰਨ ੫, ਇਨ੍ਹਾਂ ਸਬਨਾਂ ਵਿਚੋਂ ਪਹਿਲੇ ਰਕਤਾਖਯ ਨੂੰ ਪੁਛਣ ਲੱਗਾ ਹੇ ਮੰਤ੍ਰੀ ! ਏਹ ਦੁਸ਼ਮਨ ਦਾ ਵਜੀਰ ਸਾਡੇ ਹੱਥ · ਆਯਾ ਹੈ ਸੋ ਇਸ ਨਾਲ ਕੀ ਕਰਨਾ ਜੋਗ ਹੈ । ਰਕਤਾਖੜ ਬੋਲਿਆ ਹੈ ਸਵਾਮੀ ! ਹੁਣ ਕੀ ਸੋਚਦੇ ਹੋ ਬਿਨਾਂ ਬਿਚਾਰੇ ਇਸਨੂੰ ਮਾਰ ਸਿਦਣਾ ਚਾਹੀਦਾ ਹੈ ਕਿਹਾ ਹੈ:-

ਦੋਹਰਾ ॥ ਜਬ ਲਗ ਬਲ ਯੁਤ ਨਾ ਬਨੇ ਹੀ ਸਤ੍ਰ ਕੋ ਮਾਰ ॥ :

ਦੁਰਜੈ ਹੋਵਤ ਰਿਪੂ ਤਬ ਜਬ ਹੋਵਤ ਬਲਕਾਰ ॥੧੩o।।

ਬਲਕਿ ਆਪ ਤੇ ਆਪ ਆਈ ਲਛਮੀ ਛਡੀ ਹੋਈ ਸਰਾਪ ਦੇਂਦੀ ਹੈ। ਕਿਹਾ ਹੈ:-

ਦੋਹਰਾ ॥ ਸਮੇ ਪਛਾਨਨਹਾਰ ਕੋ ਮਿਲੇ ਨ ਕਾਲ ਸਦੀਵ ॥

ਤਾਂਤੇ ਸਮਾ ਨਾ ਚੂਕੀਏ ਰਾਜਨੀਤਿ ਕੀ ਸੇਵ ॥੧੩੧॥ .