ਪੰਨਾ:ਪੰਚ ਤੰਤ੍ਰ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬

ਪੰਚ ਤੰਤ੍ਰ



ਹੋਯਾ ਸਤ੍ਰੂ ਪੁੰਨ ਕਰਕੇ ਮਿਲਦਾ ਹੈ।।ਕਿਹਾ ਹੈ। ਯਥਾ:-

ਦੋਹਰਾ ਭਾਗਤ ਸ਼ਤ੍ਰ ਕੋ ਪਿਖੇਂ ਜਬ ਸੇਵਕ ਨ੍ਰਿਪ ਕੇਰ

ਤਿਸ ਪਾਛੇ ਕਰ ਗਮਨ ਕੋ ਵਸ ਹੁਇ ਨ੍ਰਿਪ ਬਿਨ ਦੇਰ।੧੨੫

ਇਹ ਬਾਤ ਕਹਿਕੇ ਚਾਰੋ ਪਾਸਿਓਂ,ਉਸ ਬੋਹੜ ਨੂੰ ਘੇਰ ਬੈਠਾ ਪਰ ਕੋਈ ਕਾਗ ਨਾ ਦਿਸਿਆ ਤਦ ਉਲੂਆਂ ਦਾ ਰਾਜਾ ਇਕ ਬੜੀ ਉਚੀ ਟਾਹਿਨੀ ਤੇ ਚੜ੍ਹ ਬੈਠਾ ਅਰ ਬੰਦੀ ਜਨ ( ਭਟ) ਉਸਤਤ ਤੇ ਕਰਨ ਲਗੇ ਉਲੂ ਬੋਲਿਆ ਭਈ ਤੁਸੀਂ ਉਸਦਾ ਰਸਤਾ ਮਾਲੂਮ ਕਰੋ ਜੋ ਕੇਹੜੇ ਰਸਤੇ ਓਹ ਸਾਡਾ ਸਤ੍ਰੂ ਗਿਆ ਹੈ ਜਿਤਨਾ ਚਿਰ ਓਹ ਕਿਸੇ ਕਿਲੇ ਦਾ ਆਸਰਾ ਨਹੀਂ ਲੈਂਦਾ ਉਤਨਾ ਚਿਰ ਉਸਦੇ ਪਿਛੇ ਜਾਕੇ ਉਸਨੂੰ ਮਾਰ ਲਈਏ। ਕਿਹਾ ਹੈ। ਯਥਾ:-

ਦੋਹਰਾ॥ ਸਿਰਫ ਕੋਟ ਕੇ ਆਸਰੇ ਜੀਤਾ ਨਹਿ ਰਿਪੁ ਜਾਇ।

ਸਾਮਿਗ੍ਰੀ ਯੁਤ ਕੋਟ ਕੀ ਉਪਮਾ ਕਹੀ ਨ ਜਾਇ॥੧੨੬॥

ਇਤਨੇ ਚਿਰ ਬਿਖੈ ਥਿਰਜੀਵ ਸੋਚਨ ਲਗਾ ਜੋ ਏਹ ਸਾਡੇ ਸਤ੍ਰੂ ਮੇਰੇ ਹਾਲ ਦੇ ਮਲੂਮ ਕੀਤੇ ਬਿਨਾਂ ਜੇਹੇ ਆਏ ਤੇਹੇ ਚਲੇ ਜਾਨ ਤਦੋਂ ਮੈਂ ਕੁਝ ਬੀ ਨਾ ਕੀਤਾ। ਕਿਹਾ ਹੈ ਯਥਾ:-

ਦੋਹਰਾ॥ ਪ੍ਰਥਮ ਬੁਧਿ ਯਹ ਜਾਨੀਏ ਨਾ ਕਰ ਕਾਜ ਅਰੰਭ॥

ਕਰੇ ਤੂ ਪੂਰਾ ਕਰ ਤਿਸੇ ਦੁਤੀਂ ਬੁਧਿ ਅਸਥੰਭ॥੧੨੭॥

ਇਸ ਲਈ ਆਰੰਭ ਦਾ ਨਾ ਕਰਨਾ ਚੰਗਾ ਹੈ ਪਰ ਆਰੰਭ ਕਰਕੇ ਛਡਨਾ ਚੰਗਾ ਨਹੀਂ ਇਸ ਲਈ ਮੈਨੂੰ ਚਾਹੀਦਾ ਹੈ ਜੋ ਆਪਨੀ ਅਵਾਜ ਇਨ੍ਹਾਂ ਨੂੰ ਸੁਨਾਵਾਂ ਇਸ ਬਾਤ ਨੂੰ ਬਿਚਾਰਕੇ ਧੀਰੇ ਧੀਰੇ ਬੋਲਨ ਲਗਾ ਉਸ ਦੀ ਅਵਾਜ਼ ਨੂੰ ਸੁਨਕੇ ਸਾਰੇ ਉਲੂ ਉਸਦੇ ਮਾਰਨ ਲਈ ਦੌੜੇ॥ ਥਿਰਜੀਵੀ ਬੋਲਿਆ ਹੇ ਭਿਰਾਵੋ! ਮੈਂ! ਥਿਰਜੀਵੀਂ ਨਾਮੀ ਮੇਘਵਰਨ ਦਾ ਮੰਤ੍ਰੀ ਹਾਂ ਉਸਨੇ ਮੇਰਾ ਏਹ ਹਾਲ ਕੀਤਾ ਹੈ ਸੋ ਤੁਸੀਂ ਆਪਣੇ ਰਾਜਾ ਨੂੰ ਜਾਕੇ ਕਹੋ ਮੈਂ ਉਸਦੇ ਨਾਲ ਬਹੁਤ ਕੁਛ ਬਾਤ ਕਰਨੀ ਹੈ। ਤਦ ਉਨ੍ਹਾਂ ਨੇ ਜਾਕੇ ਅਰਿਮਰਦਨ ਨਾਮੀ ਉਲੂਆਂ ਦੇ ਰਾਜੇ ਨੂੰ ਸਾਰਾ ਹਾਲ ਸੁਨਾਯਾ ਓਹ ਸੁਨਕੇ ਬੜਾ ਅਚੰਭਾ ਹੋਯਾ ਤੇ ਥਿਰਜੀਵੀ ਕੋਲ ਆਕੇ ਬੋਲਿਆ ਜੋ ਤੇਰਾ ਏਹ ਹਾਲ ਕਿਉਂ ਹੋਯਾ ਹੈ ਸਾਰਾ ਬ੍ਰਿਤਾਂਭ ਮੈਨੂੰ ਸੁਨਾ॥ ਥਿਰਜੀਵੇ ਬੋਲਆ ਹੈ ਮਹਾਰਾਜ ਸੁਨੀਏ ਕਲ ਦੀ ਬਾਤ ਹੈ ਜੋ ਦੁਸਟ ਮੇਘ-