ਪੰਨਾ:ਪੰਚ ਤੰਤ੍ਰ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੭੫


ਉਨ ਲਈ ਕੋਈ ਭੈ ਦੇਨਾ ਚਾਹੀਦਾ ਹੈ ਜਿਸ ਕਰਕੇ ਫੇਰ ਉਹ ਨਾ ਆਉਨ। ਕਿਹਾ ਹੈ ਯਥਾ:-

ਦੋਹਰਾ॥ ਬਿਨਾ ਜ਼ਹਿਰ ਕੇ ਸਰਪ ਜੋ ਫਣ ਕੋ ਦੇਤ ਫਲਾਇ॥

ਬਿਖ ਸੇ ਕੋ ਇਕ ਡਰਤ ਹੈ ਫਣਾਟੋਪ ਦੁਖਦਾਇ॥੮੬॥

ਇਸ ਬਾਤ ਨੂੰ ਸੁਨਕੇ ਸਾਰੇ ਬੋਲ ਪਏ ਜੇਕਰ ਏਹ ਬਾਤ ਹੈ ਤਾਂ ਹਾਥੀਆਂ ਦੇ ਲਈ ਇਕ ਡਰਾਵਾ ਹੈ, ਜਿਸ ਕਰਕੇ ਓਹ ਫੇਰ ਨਾ, ਆਉਨਗੇ ਪਰ ਓਹ ਡਰਾਵਾ ਚਤੁਰ ਦੂਤ ਦੇ ਅਧੀਨ ਹੈ। ਓਹ ਡਰਾਵਾ ਏਹ ਹੈ ਜੋ ਵਿਜਯਦੱਤ ਨਾਮੀ ਸਾਡਾ ਰਾਜਾ ਚੰਦ੍ਰ ਮੰਡਲ ਬਿਖੇ ਨਿਵਾਸ ਕਰਦਾ ਹੈ ਇਸ ਲਈ ਕੋਈ ਬਣਾਉਟੀ ਦੂਤ ਗਜਰਾਜ ਦੇ ਪਾਸ ਭੇਜਣਾ ਚਾਹੀਏ॥ ਓਹ ਜਾਕੇ ਉਸਨੂੰ ਕਹੇ ਜੋ ਭਗਵਾਨ ਚੰਦ੍ਰਮਾ ਤੈਨੂੰ ਇਸ ਜਗਾਪਰ ਆਉਣਾ ਮਨੇ ਕਰਦਾ ਹੈ,ਕਿਉਂ ਜੋ ਓਹ ਕਹਿੰਦਾ ਹੈ ਜੋ ਸਾਡੇ ਆਸਰੇ ਸਾਰੇ ਸਹੇ ਇਸ ਤਲਾ ਦੇ ਪਾਸ ਰਹਿੰਦੇ ਹਨ ਜੋ ਤੇਰੇ ਆਉਨ ਕਰਕੇ ਉਨ੍ਹਾਂ ਨੂੰ ਦੁੱਖ ਹੁੰਦਾ ਹੈ। ਸੋ ਇਸ ਪ੍ਰਕਾਰ ਦੇ ਕੀਤਿਆਂ ਵਿਸਵਾਸ ਵਾਲੇ ਬਚਨ ਸੁਨਕੇ ਓਹ ਹਟ ਜਾਏਗਾ॥ ਇਸ ਬਾਤ ਨੂੰ ਸੁਨਕੇ ਸਾਰੇ ਬੋਲੇ ਜੇਕਰ ਏਹ ਬਾਤ ਹੈ ਤਾਂ ਲੰਬਕਰਨ ਨਾਮੀ ਸਹਿਆਂ ਬੜਾ ਚਤੁਰ ਬਨਾਉਟੀ ਬਾਤਾਂ ਕਰਨ ਵਾਲਾ ਅਤੇ ਦੂਤ ਕਰਮ ਨੂੰ ਜਾਨਣ ਵਾਲਾ ਹੈ ਸੋ ਉਸਨੂੰ ਗਜਰਾਜ ਦੇ ਪਾਸ ਭੇਜੋ ਕਿਹਾ ਹੈ ਯਥਾ:-

ਦੋਹਰਾ॥ ਲੋਭ ਰਹਿਤ ਸੁੰਦਰ ਚਤੁਰ ਸਬ ਸ਼ਾਸਤ੍ਰਨ ਕੋ ਗਯਾਤ॥

ਮਨ ਕੀ ਜਾਨਣਹਾਰ ਜੋ ਰਾਜ ਦੂਤ ਬਿਖਯਾਤ॥੮੭॥

ਹੋਰ ਬੀ:-ਮਿਥਯਾਵਾਦੀ ਲੁਬਧ ਸਠ ਜੋ ਨਰ ਦੂਤ ਬਨਾਇ॥

ਤਾਂ ਕਾ ਕਾਜ ਨ ਸਿੱਧ ਹੈ ਰਾਜਨੀਤ ਦਰਸਾਇ॥੮੮॥

ਇਸ ਲਈ ਉਸ ਲੰਬਕਰਣ ਨੂੰ ਢੂੰਡੋ ਜੋ ਸਾਡਾ ਛੁਟਕਾਰਾ ਹੋਵੇ, ਤਦ ਸਾਰੇ ਬੋਲੇ ਇਹ ਬਾਤ ਮੁਨਾਸ ਬਹੈ ਇਸ ਤੋਂ ਬਿਨਾਂ ਹੋਰ ਕੋਈ ਉਪਾ ਸਾਡੇ ਜੀਵਨ ਦਾ ਨਹੀਂ ਇਹ ਬਾਤ ਨਿਸਚੇ ਕਰਕੇ ਲੰਬਕਰਣ ਨਾਮੀ ਦੂਤ ਨੂੰ ਗਜਰਾਜ ਦੇ ਪਾਸ ਭੇਜਿਆ।। ਤਦ ਉਸਨੇ ਜਾਕੇ ਹਾਥੀ ਦੇ ਰਸਤੇ ਬਿਖੇ ਬੜੇ ਉੱਚੇ ਟਿਬੇ ਤੇ ਬੈਠਕੇ ਉਸ ਹਾਥੀ ਨੂੰ ਕਿਹਾ ਹੈ ਦੁਸਟ ਹਾਥੀ!ਕਿਸ ਲਈ ਤੂੰ ਬੇਡਰ ਹੋ ਕੇ ਇਸ ਤਲਾ ਦੇ ਪਾਸ ਹਰ ਰੋਜ਼ ਆਉਂਦਾ ਹੈ ਤੈਨੂੰ ਇਥੇ ਆਉਣਾ ਨਹੀਂ ਚਾਹੀਦਾ। ਇਸ ਬਾਤ ਨੂੰ ਸੁਣ, ਬੜਾ ਅਸਚਰਜ ਹੋ ਕੇ ਹਥੀ ਬੋਲਿਆ ਤੂੰ ਕੌਣ ਹੈ? ਸਹਿਆ ਬੋਲਿਆ