ਇਹ ਸਫ਼ਾ ਪ੍ਰਮਾਣਿਤ ਹੈ

੧੦

ਪੰਚ ਤੰਤ੍ਰ


ਅੱਸੀ ਬਰਸ ਦਾ ਬੁਢਾ ਹਾਂ ਮੈਨੂੰ ਕੋਈ ਧਨ ਦੀ ਇਛਾ ਨਹੀਂ ਪ੍ਰੰਤੂ ਆਪਦੀ ਪ੍ਰਾਰਥਨਾ ਦੇ ਸਿਧ ਕਰਨ ਲਈ ਸਰਸ੍ਵਤੀ ਦੇਵੀ ਦੀ ਅਰਾਧਨਾ ਕਰਾਂਗਾ, ਇਸ ਵਾਸਤੇ ਅਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ ਤਾਂ ਪਰਮੇਸ਼੍ਵਰ ਮੇਰੀ ਚੰਗੀ ਗਤਿ ਨਾ ਕਰੇ॥ ਤਦ ਰਾਜਾ ਉਸ ਬ੍ਰਾਹਮਣ ਦੀ ਅਨਬਣ ਜੇਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ ਅਰ ਖ਼ੁਸ਼ੀ ਹੋ ਕੇ ਤਿੰਨੇ ਪੁਤ੍ਰ ਉਸਦੇ ਹਵਾਲੇ ਕਰ ਦਿੱਤੇ॥

ਬਿਸ਼ਨੂਸ਼ਰਮਾ ਪੰਡਿਤ ਨੇ ਭੀ ਉਨ੍ਹਾਂ ਰਾਜਪੁਤ੍ਰਾਂ ਨੂੰ ਲੈਕੇ ਉਨ੍ਹਾਂ ਲਈ ਏਹ ਪੰਚਤੰਤ੍ਰ ਜਿਸ ਵਿੱਚ (ਮਿਤ੍ਰਭੇਦ, ਮਿਤ੍ਰ ਸੰਪ੍ਰਾਪਤਿ, ਕਾਕੌਲੂਕੀਯ, ਲਭਧ ਪ੍ਰਨਾਸ ਅਤੇ ਅਪਰੀਖ੍ਯਤ ਕਾਰਕ) ਏਹ ਪੰਚਤੰਤ੍ਰ ਹਨ, ਗ੍ਰੰਥ ਬਨਾਯਾ ਅਰ ਉਨ੍ਹਾਂ ਰਾਜ ਪੁਤ੍ਰਾਂ ਨੂੰ ਪੜ੍ਹਾਯਾ ਓਹ ਰਾਜਾ ਦੇ ਪੁਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁਧਿਮਾਨ ਹੋ ਗਏ ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤ ਸੰਸਾਰ ਵਿਖੇ ਤੁਰ ਪਈ॥

ਦੋਹਰਾ॥ ਸੁਨੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ।
ਨਾਹਿ ਨਿਰਾਦਰ ਸੋ ਲਹੇ ਦੇਵਰਾਜ ਸੋਂ ਨੇਮ ॥੧॥

ਮਿਤ੍ਰ ਭੇਦ——ਬਿਸ਼ਨੂਸਰਮਾ ਬੋਲਿਆ, ਹੇ ਰਾਜ ਪੁਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਕਿ ਜਿਸਦਾ ਨਾਮ ਮਿਤ੍ਰ ਭੇਦ ਹੈ ਸ੍ਰਵਣ ਕਰੋ॥ ਜਿਸਦਾ ਪਹਿਲਾਂ ਸ਼ਲੋਕ ਏਹ ਹੈ:-

ਦੋਹਰਾ॥ ਸਿੰਘ ਬੈਲ ਕੋ ਪ੍ਰੇਮ ਬਹੁ ਬਨ ਮੇਂ ਬਢਿਓ ਪਛਾਨ॥
ਲੋਭੀ ਪਿਸੁਨ ਸ਼੍ਰਿਗਾਲ ਨੇ ਛਲ ਸੇ ਕੀਨਾ ਹਾਨ ॥੧॥

ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ ਨਾਮੀ ਵਪਾਰੀ ਰਹਿੰਦਾ ਸੀ, ਇੱਕ ਦਿਨ ਰਾਤ ਨੂੰ ਜਦ ਕਿ ਓਹ ਸੁਤਾ ਪਿਆ ਸੀ ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਨਾ ਚਾਹੀਦਾ ਹੈ, ਕਿਉਕਿ ਕਹਿਆ ਭੀ ਹੈ:-

ਦੋਹਰਾ॥ਐਸੋ ਕਛੂ ਨਾ ਦੇਖੀਏ ਜੋ ਧਨ ਤੇ ਨਹਿ ਹੋਇ।
ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤ ਜੋਇ ॥੨॥
ਧਨ ਤੇ ਮਿਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ