ਪੰਨਾ:ਪੰਚ ਤੰਤ੍ਰ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੮

ਪੰਚ ਤੰਤ੍ਰ



ਨਿਜ ਜਾਤੀ ਸੇ ਪੁਰਖ ਕਾ ਅਹੇ ਮੇਲ ਸੁਖ ਕਾਰ ॥ 

ਨਹਿ ਉਪਜੇ ਤੰਦੁਲ ਕਬੀ ਭੁਖ ਸੇ ਰਹਿਤ ਵਿਚਾਰ॥੫੭॥ ਇਸ ਲਈ ਹੇ ਪ੍ਰਭੋ!ਆਪ ਇੱਸੇ ਮਕਾਨ ਪਰ ਬੈਠੇ ਹੋਏ ਕਿਸੇ ਬਲਵਾਨ ਦਾ ਆਸਰਾ ਅੰਗੀਕਾਰਕਰੋ ਜੋ ਆਪਦੀ ਵਿਪਦਾ ਨੂੰ ਦੂਰ ਕਰੇ ਅਰ ਜੇਕਰ ਆਪ ਆਪਨੇ ਮਕਾਨ ਨੂੰ ਛਡਕੇ ਚਲੇ ਜਾਵੋਗੇ ਤਾਂ ਕੋਈ ਭੀ ਆਪ ਦੀ ਸਹਾਇਤਾ ਬਚਨ ਮਾਤ੍ ਭੀ ਨਾ ਕਰੇਗਾ । ਇਸ ਉਤੇ ਰਾਜਨੀਤਿ ਦਾ ਬਚਨ ਹੈ।। ਯਥਾ:- ਦੋਹਰਾ ॥ ਬਨ ਕੋ ਜਾਰੇ ਆਗ ਜਬ ਹੋਇ ਸਹਾਇਕ ਪੌਨ ॥ ਸੋਈ ਬੁਝਾਵੇ ਦੀਪ ਕੋ ਦੁਰਬਲ ਕਾ ਕਹੁ ਕੌਨ ॥੫੮॥ ਹੇ ਪ੍ਰਭੋ ! ਇਸ ਬਾਤ ਦੇ ਕਹਿਨ ਕਰਕੇ ਮੇਰਾ ਇਹ ਸਿਧਾਂਤ ਨਹੀਂ ਜੋ ਕਿਸੇ ਇਕੋ ਬਲਵਾਨ ਦਾ ਆਸਰਾ ਕਰੋ ਬਲਕਿ ਬਹੁਤ ਸਾਰੇ ਛੋਟਿਆਂ ੨ ਦਾ ਆਸਰਾ ਭੀ ਰੱਛਿਆਂ ਕਰ ਸਕਦਾ ਹੈ । ਇਸ ਉਤੇ ਪ੍ਮਾਨ ਭੀ ਹੈ॥ ਯਥਾ:- ਦੋਹਰਾ॥ ਯਥਾ ਬਾਂਸ ਸੰਘਾਤ ਯੁਤ ਘੇਰਿਓ ਬਾਂਸਨ ਸੰਗ।। ਨਾਂਹ ਉਖਾੜਿਓ ਜਾਤ ਹੈ ਤਥਾ ਨਿ੍ਪਤ ਪ੍ਰਸੰਗ ॥੮੯॥ ਹੋਰ ਜੇਕਰ ਕਿਸੇ ਉਤਮ ਪੁਰਖ ਦਾ ਆਸਰਾ ਮਿਲ ਜਾਵੇ ਤਾਂ ਕੀ ਕਹਿਣਾ ਹੈ।। ਇਸ ਪਰ ਕਿਹਾ ਹੈ:- ਦੋਹਰਾ ॥ ਬਡੇ ਪੁਰਖ ਕੇ ਸੰਗ ਕਰ ਕੋ ਨ ਬਡਾਈ ਪਾਇ ॥ ਪਦਮ ਪਭ੍ ਮੇਂ ਕੰਕਨੀ ਮੁਕਤਾ ਫਲ ਦਰਸਾਇ ॥੬੦ ॥ ਇਸ ਲਈ ਬਿਨਾਂ ਆਸਰੇ ਤੋਂ ਹੋਰ ਕੋਈ ਉਪਾਇ ਨਹੀਂ ਇਸ ਲਈ ਕਿਸੇ ਦਾ ਆਸਰਾ ਕਰਨਾ ਚਾਹੀਦਾ ਹੈ । ਇਹ ਮੇਰਾ ਸਿਧਾਂਤ ਹੈ ਇਹ ਮੰਤ੍ ਚਿਰੰਜੀਵੀ ਨੇ ਦਸਿਆ ॥ ਇਸ ਪ੍ਰਕਾਰ ਇਨ੍ਹਾਂ ਵਜ਼ੀਰਾਂ ਦੀ ਸਲਾਹ ਨੂੰ ਸੁਣਕੇ ਮੇਘਵਰਨ ਨੇ ਆਪਣੇ ਪਿਤਾ ਦਾ ਪੁਰਾਨਾ ਵਜ਼ੀਰ ਜੋ ਬੜੀ ਉਮਰ ਵਾਲਾ ਅਰ ਸਾਰੇ ਨੀਤਿ ਸ਼ਾਸਤ ਨੂੰ ਜਾਨਣ ਵਾਲਾ ਜਿਸਦਾ ਨਾਮ ਥਿਰਜੀਵੀ ਸਾਂ ਉਸਨੂੰ ਪੁਛਿਆ ਹੇ ਪਿਤਾ ! ਆਪ ਦੇ ਬੇਠਿਆਂ ਮੈਂ ਇਨਾਂ ਸਬਨਾਂ ਵਜੀਰਾਂ ਨੂੰ ਪਰੀਖਿਆ ਲਈ ਜੋ ਪੁਛਿਆ ਸੀ ਸੋ ਆਪਨੇ ਬੀ ਸੁਨਿਆ ਹੈ ਹੁਣ ਜੋ ਕੁਝ ਮੁਨਾਸਬ ਹੋਵੇ ਸੋ ਆਪ ਆਗਯਾ ਕਰੋ । ਓਹ ਬੋਲਿਆ ਹੈ ਪੁਭ੍ ! ਇਨ੍ਹਾਂ ਸਭਨਾਂ ਨੇ ਨੀਤਿ ਸ਼ਾਸਤ੍ਰ ਦੇ ਅਨੁਸਾਰ ਸਭ