ਪੰਨਾ:ਪੰਚ ਤੰਤ੍ਰ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੨

ਪੰਚ ਤੰਤ੍ਰ



ਇਕ ਦਿਨ ਉਸ ਕਾਵਾਂ ਦੇ ਰਾਜੇ ਮੇਘਵਰਨ ਨੇ ਆਪਣਿਆਂ ਸਾਰਿਆਂ ਵਜੀਰਾਂ ਨੂੰ ਬੁਲਾਕੇ ਆਖਿਆ ਹੇ ਵਜੀਰੇ! ਸਾਡਾ ਸਤ੍ਊ ਬੜਾ ਪ੍ਰਬਲ ਅਤੇ ਉਦਮੀ ਹੈ ਅਰ ਸਮਾ ਪਾ ਕੇ ਰਾਤ ਨੂੰ ਹਰ ਰੋਜ ਆ ਕੇ ਸਾਡੇ ਤਰਫ ਦਾ ਨਾਸ ਕਰਦਾ ਹੈ ਤਾਂ ਕਿਸ ਪ੍ਰਕਾਰ ਇਸ ਦਾ ਬਦਲਾ ਲਿਆ ਜਾਏ ਅਸੀਂ ਤਾਂ ਰਾਤ ਨੂੰ ਦੇਖ ਨਹੀਂ ਸਕਦੇ ਅਰ ਦਿਨ ਵੇਲੇ ਉਸ ਦੇ ਕੋਟ ਨੂੰ ਨਹੀਂ ਜਾਨ ਸਕਦੇ ਜੋ ਉਥੇ ਜਾਕੇ ਉਸ ਨੂੰ ਮਾਰੀਏ ਇਸ ਸਮੇ ਕੀ ਕਰਨਾ ਚਾਹੀਦਾ ਹੈ ਅਰਥਾਤ ਸੰਧਿ ੧ ਵਿਗ੍ਰਹ ੨ ਯਾਨ ਆਸਨ ੪ ਸੰਸ੍ਯ ੫ਦੈ ਧੀਭਾਵ ੬ ਇਨਾਂ ਵਿਚੋਂ ਕੀ ਕਰਨਾ, ਜੋਗ ਹੈ ਇਸ ਬਾਤ ਨੂੰ ਬਿਦਾਰ ਕੇ ਜਲਦੀ ਉਤਰ ਦੇਵੋ, ਇਸ ਬਾਤ ਜੋ ਵੀ ਨੂੰ ਸੁਨਕੇ ਓਹ ਬੋਲੇ ਹੈ ਮਹਾਰਾਜ! ਆਪਨੇ ਠੀਕ ਕਿਹਾ ਹੈ ਜਿਸ ਲਈ ਇਹ ਪ੍ਰਸ਼ਨ ਕੀਤਾ ਹੈ 11 ਕਿਹਾ ਬੀ ਹੈਦੋਹਰਾ॥ ਬਿਨੁ ਬੂਝੇ ਨਾ ਸਚਿਵ ਕੋ ਕਹਿਨੀ ਚਾਹੀਏ ਬਾਤ॥ ਬੂਝੇ ਪਰ ਹਿਤ ਸਤਯ ਪ੍ਰਯ ਅਪਪ ਪਥਰ ਬਤਾਤ || ੪॥ ਬੂਝੇ ਪਰ ਮੰਡੀ ਜੋਊ ਕਹੇ ਨ ਹਿਤ ਕੀ ਬਾਤ॥ . ਤਾਂਕੋ ਰਿਪੁ ਸਮ ਜਾਨੀਏ ਪ੍ਰਯਥਦੀ ਲਖ ਤਾਤ 11 ੫॥ ਤਾਂਤੇ ਬੈਠ ਏਕਤ ਮੇਂ ਰਾਜ ਮੰਭ ਕਰਨੀਯ { .. ਯਾ ਕਾ ਹਮ ਨਿਰਨਯ ਕਰੇਂ ਕਾਰਨ ਸਹ ਕਮਨੀਯ॥ ੬॥ ਇਸ ਨੂੰ ਸੁਨਕੇ ਮੇਘਵਰਨ ਨੇ ਆਪਨੇ ਪੰਜਾਂ ਵਜੀਰਾਂ ਨੂੰ ਬੁਲਾ ਕੇ ਹਰਇਕ ਤੋਂ ਵਖੋ ਵਖ ਪੁੱਛਿਆ ਜਿਨ੍ਹਾਂਦੇ ਏਹ ਨਾਮ ਸੇਂਜੀਵੀ ੧, ਸੰਜੀਵੀ ੨, ਅਨੁਜੀਵੀ ੩, ਪ੍ਰਜੀਵੀ ੪, ਚਿਰੰਜੀਵੀ॥ ਸਬਨਾਂ ਤੋਂ ਪਹਿਲ ਉਜੀਵਾਂ ਨੂੰ ਪੁੱਛਿਆ, ਆਪਦੀ ਇਸ ਬਿਖਯ ਵਿੱਚ ਕਿਆਮਤਿ ਹੈ,ਉਸੀਵੀ ਬੋਲਿਆ ਮਹਾਰਾਜ! ਬਲ ਵਾਲੇ ਦੇ ਨਾਲ ਯੁਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਓਹ ਬੜਾ ਬਲੀ ਅਰ ਸਮੇਂ ਪਰ ਮਾਰਨ ਵਾਲਾ ਹੈ ਇਸ ਪਰ ਕਿਹਾ ਬੀ ਹੈ ਯਥਾਂਦੋਹਰਾ॥ ਹੋਤ ਨ ਜੋ ਬਲੀ ਸੇ ਸਮਾ ਪਾਇ ਆਰੰਭ॥ ਤਾਂਕੀ ਸੰਪਤ ਨਦੀ ਵਤ ਨਹਿ ਭਿਕੁਲ ਚਰੰਤ॥2॥ ਤਥਾ॥ ਧਰਮੀ ਬਲ ਯੁਤ ਯੁਧ ਜਿਤ ਪੁਨ ਬਹੁ ਮਿਨ ਸਾਥ॥ ਮੋ ਯੁਧ ਨ ਕੀਜੀਏ ਮੇਲ ਕਰੋ ਸ਼ਿਵਨਾਥ॥੮॥ ਦੁਸਟ ਸੰਗ ਭੀ ਮੇਲ ਕਰ ਲਖ ਨਿਜ ਪਾਨ ਬਿਨਾਸ॥