ਪੰਨਾ:ਪੰਚ ਤੰਤ੍ਰ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੫੯

ਪੰਚ ਤੰਤ੍

_________________________

ਉਪਰ ਚੜ੍ਹ ਗਿਆ ਅਤੇ ਹਿਰਨਯਕ ਕਿਸੇ ਖੁਝ ਵਿਖੇ ਛਿਪ ਗਿਆ ਤਦ ਓਹ ਫੰਧਕ ਮਿ੍ਗ ਦੇ ਚਲੇ ਜਾਣ ਕਰਕੇ ਬੁਰੇ ਮਨ ਵਾਲਾ ਹੋਗਿਆ । ਪਰ ਮੰਬਰਕ ਨਾਮੀ ਕਛੁ ਨੂੰ ਥਲ ਵਿਖੇ ਧੀਰੇ ਧੀਰੇ ਜਾਂਦੇ ਦੇਖਕੇ ਸੋਚਿਆ ਭਾਵੇਂ ਬਿਧਾਤਾ ਨੇ ਹਰਣ ਨੂੰ ਤਾਂ ਛੁਡਾ ਦਿਤਾ ਹੈ। ਪਰ ਮੇਰੇ ਗੁਜ਼ਾਰੇ ਵਾਸਤੇ ਏਹ ਕਛੂ ਤਾਂ ਦੇ ਦਿਤਾ ਹੈ ਹੱਛਾ ਇਸੇ ਦੇ ਮਾਸ ਨਾਲ ਕੁਟੰਬ ਦੀ ਪਾਲਨਾ ਕਰ ਲਵਾਂਗਾ ਇਸ ਬਾਤ ਨੂੰ ਸੋਚ ਵਿਚਾਰ ਕੱਛੂ ਨੂੰ ਘਾਸ ਵਿਖੇ ਲਪੇਟ ਕੇ ਧਨੁਖ ਦੇ ਨਾਲ ਲਟਕਾ ਕੇ ਮੋਢੇ ਤੇ ਧਰਕੇ ਘਰ ਨੂੰ ਤੁਰਪਿਆ ਉਸ ਕੱਛੂ ਨੂੰ ਲੈ ਜਾਂਦੇ ਦੇਖ ਹਿਰਨਯਕ ਬੜਾ ਦੁਖੀ ਹੋ ਕੇ ਬੋਲਿਆ ਹਾਇ!ਬੜਾ ਦੁਖ ਹੈ ਦੁਖ ਉਪਰ ਦੁਖ ਆਉਂਦਾ ਹੈ । ਯਥਾ:-

ਦੋਹਰਾ ॥ ਏਕ ਦੁਖ ਕੋ ਪਾਰ ਹੌਂ ਜਬ ਲਗ ਪਾਵਤ ਨਾਂਹਿ। ਤਬ ਲਗ ਦੂਜੋ ਮਿਲੇ ਦੁਖ ਛਿਦ੍ ਅਨਰਥ ਲਖਾਹਿ।੧੯੫ ਸਮ ਮਾਰਗ ਸੁਖ ਸੇਂ ਚਲੇ ਜਬ ਲੈ ਗਿਰਤ ਨ ਪਾਉ। ਏਕ ਵਾਰ ਪਗ ਡਿਗਨ ਤੇ ਪਗ ਪਗ ਬੀਚ ਗਿਰਾਉ।੧੮੬ ੜ ਸੁਧ ਵੰਸ ਤੇ ਉਪਜਿਆ ਨਮ੍ ਸਰਲ ਧਨੁ ਜੋਇ। ਆਪਦ ਮੇਂ ਦੁਖ ਦੇਤ ਨਹਿ ਤਥਾ ਮਿਤ੍ ਤਿਯ ਹੋਇ।‌‌੧‍੮੭ ਭਾ੍ਤ ਮਾਤ ਸੁਤ ਨਾਰ ਮੇਂ ਹੋਤ ਨ ਤਿਮ ਵਿਸਾ਼ਸ । ਯਥਾ ਮਿਤ੍ਰ ਪਰ ਹੋਤ ਹੈ ਨਿਸਚਾ ਔਰ ਹੁਲਾਸ ੧੮੮॥ ਜੇਕਰ ਬਿਧਾਤਾ ਨੇ ਮੇਰੇ ਧਨ ਦਾ ਨਾਸ ਕੀਤਾ ਸੀ ਤਾਂ ਮੇਰੇ ਥੱਕੇ ਹੋਏ ਦਾ ਬਿਸਾ੍ਮ ਰੂਪ ਮਿਤ੍ ਕਿਸ ਲਈ ਖੋਹ ਲਿਆ ਦੂਸਰੀ ਇਹ ਬਾਤ ਹੈ ਜੋ ਮੰਥਰਕ ਜੇਹਾ ਮਿਤ੍ ਮਿਲਨਾ ਨਹੀਂ।। ਕਿਹਾ ਹੈ:-ਦੋਹਰਾ ॥ ਨਿਰਧਨਤਾ ਮੇਂ ਲਾਭ ਹੈ ਗੁਪਤ ਬਾਤ ਕੀ ਠੌਰ । ਅਹੇ ਤਿ੍ਤੀ ਫਲ ਮਿਤ੍ ਕਾ ਆਪਦ ਹਰਤਾ ਔਰ ॥੧੮੯॥

ਸੋ ਇਸਤੋਂ ਪਰੇ ਹੋਰ ਕੋਈ ਮੇਰਾ ਮਿਤ੍ ਨਹੀਂ ਸੋ ਇਸ ਲਈ ਹੇ ਬਿਧਾਤਾ ! ਕਿਸ ਲਈ ਮੇਰੇ ਉਪਰ ਨਿਰੰਤਰ ਦੁਖਾਂ ਦੀ ਵਰਖਾ ਕਰਦਾ ਹੈਂ ? ਦੇਖੋ ਪਹਿਲੇ ਤਾਂ ਧਨ ਦਾ ਨਾਸ, ਫੇਰ ਪਰਵਾਰ ਦਾ ਹਰਾਸ, ਪਰ ਦੇਸ ਦੇ ਵਾਸ, ਹੁਣ ਮਿਤ੍ਰ ਤੋਂ ਉਦਾਸ, ਪਰ ਇਹ ਬਾਤ ਕੋਈ ਮੇਰੇ ਉਪਰ ਨਵੀਂ ਨਹੀਂ ਹੋਈ ਬਲਕੇ ਸਾਰੇ ਪ੍ਰਾਣ ਧਾਰੀਆਂ ਦਾ ਸਰੂਪ ਹੀ ਏਹੋ ਜੇਹਾ ਹੈ।। ਕਿਹਾ ਹੈ:-