ਪੰਨਾ:ਪੰਚ ਤੰਤ੍ਰ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੨

ਪੰਚ ਤੰਤ੍ਰ

ਅਰ ਉਨਾਂ ਨੇ ਆਖਿਆ ਹੈ ਉਪਭੁਗਤ ਧਨ ਏਹ ਇਨਾਮ ਰਾਜਾ ਨੇ ਤਰੇ ਲਈ ਭੇਜਿਆ ਹੈ॥ ਉਸ ਧਨ ਨੂੰ ਦੇ ਕੇ ਓਹ ਚਲੇ ਗਏ ਇਸ ਬਾਤ ਨੂੰ ਦੇਖ ਕੇ ਜੁਲਾਹੇ ਨੇ ਸੋਚਿਆ ਜੋ ਪਾਸ ਰਖਨ ਨਾਲੋਂ ਖਾਨ ਪੀਨ ਵਾਲਾ ਧਨ ਚੰਗਾ ਹੁੰਦਾ ਹੈ॥ ਕਿਹਾ ਹੈ:-

ਦੋਹਰਾ॥ ਅਗਨਿ ਫਲ ਵੇਦ ਕਾ ਅਹੇ ਸੀਲ ਫਲ ਵਿੱਤ॥
ਨਾਰੀ ਕਾ ਫਲ ਭੋਗ ਸੂਤ ਦੱਤ ਭਗਤ ਧਨ ਸੱਤ॥੧੫੨॥

ਇਸ ਲਈ ਪਰਮੇਸਰ ਮੇਨੂੰ ਉਪਭੁਗਤ ਧਨ ਕਦੇ ਗੁਪਤ ਧਨ ਹੋਨ ਦਾ ਮੇਰਾ ਪ੍ਰਯੋਜਨ ਨਹੀਂ। ਇਸ ਲਈ ਮੈਂ ਕਿਹਾ ਹੈ:-

ਦੋਹਰਾ॥ਧਨ ਇਕਤ੍ਰ ਕਰ ਪੁਰਖ ਜੋ ਭੋਗਤ ਕਬੀ ਨ ਆਪ॥
ਤੰਤੁਵਾਯੂ ਸਮ ਬਨ ਬਿਖੇ ਲੇਤ ਪਰਮ ਸੰਤਾਪ॥

ਇਹ ਬਾਤ ਸੁਨਕੇ ਮੰਬਰਕ ਬੋਲਿਆ ਹੈ ਹਿਰਨ੍ਯਕ ਤੂੰ ਭੀ ਏਹ ਬਾਤ ਸੋਚਕੇ ਧਨ ਦਾ ਸੰਤਾਪ ਨਾ ਕਰ, ਜੇਹੜਾ ਧਨੁ ਖਾਨ ਖਰਚਨ ਦੇ ਕੰਮ ਨਾਂ ਆਵੇ ਓਹਬ ੀ ਨ ਹੋਏ ਜੇਹਾ ਹੁੰਦਾ ਹੈ॥ ਕਿਹਾ ਹੈ:-

ਦੋਹਰਾ॥ਵਿਤ ਰਾਖ ਕਰ ਭੂ ਬਿਖੇ ਜੋ ਪੁਨ ਧਨੀ ਕਤ॥
ਤਾ ਧਨ ਕਰ ਹਮ ਹੀ ਧਨੀ ਕਤਨ ਬਨੇ ਵਿਖਯਾਤ॥੧੫੩

ਤਥਾ—ਬਨ ਇਕ ਕੀ ਰਛਿਆ ਤਯਾਗ ਜਾਨਲੇ ਮੀਤ॥
ਸਰ ਕਾ ਜਲ ਪਰਵਾਹ ਸੁਤ ਜ਼ਿਮ ਹੈ ਪਰਮ ਪੁਨੀਤ॥੧੫੪
ਧਨ ਕਾ ਦੇਨਾਂ ਭੋਗਨਾ ਉਚਿਤ ਨ ਸੰਹ ਜਾਨ॥
ਸੰਚਭ ਮਧੁਮਾਖੀ ਰਹੈਂ ਦੇਖ ਲੇਤ ਗਹ ਆਨ॥੧੫੫॥

ਪੁਨ—ਧਨ ਕੀ ਹੋਵਤ ਤੀਨ ਗਤਿ ਦਾਨ ਭੋਗ ਨ ਨਾਸ॥
ਜੋ ਨ ਦੇਤ ਨਹਿ ਭੋਗ ਹੈ ਭੀ ਗਤੀ ਹੈ ਭਾਸ॥੧੫੬॥

ਇਸ ਬਾਤ ਨੂੰ ਸੋਚ ਕੇ ਬੁਧਿਮਾਨ ਪੁਰਖ ਜਮਾਂ ਕਰਨ ਲਈ ਧਨ ਨੂੰ ਨਹੀਂ ਕਮਾਉਂਦੇ ਕਿਉਂ ਜੋ ਧਨ ਦੇ ਰਖਨ ਵਿਖੇ ਅਨੇਕ ਦੁਖ ਹਨ। ਕਿਹਾ ਹੈ:-

ਦੋਹਰਾ॥ਸੁਖ ਕੀ ਆਸਾ ਜੇ ਕਰੇ ਧਨ ਸਮੀਪ ਨਿਜ ਰਾਖ॥
ਤੇ ਨਰ ਭੁਪਤ ਪ੍ਰਭਿ ਹਿਤ ਅਗਨਿ ਰਾਖਤੇ ਕਾਖ॥੧੫੭

ਤੋਟਕ ਛੰਦ॥ ਉਰਗਾਪਵਨ ਭਖਸਾਂਤ ਲਹੇਂ॥ ਤ੍ਰਿਨਖਾਤ ਕਰੀ ਬਲਵਾਨ ਰਹੈਂ॥ ਮੁਨਿ ਬ੍ਰਿੰਦ ਫਲੋਂ ਕਰ ਪਾਨ ਧਰੇ॥॥ ਇਹਿ ਹੇਤ ਸਦਾ ਨਰ ਤੌਖ ਕਰੇ॥੧੫੮॥