ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗਲਾ ਚਰਨ

ੴ ਸਤਿਗੁਰ ਪ੍ਰਸਾਦਿ॥

ਅਬ ਮੂਲ ਮੰਗਲਾਚਰਨ

॥ਦੋਹਰਾ॥

ਈਸ੍ਵਰ ਸਰਬ ਜਹਾਨ ਮੋਂ ਵਯਾਪ ਰਹਯੋ ਇਕ ਸਾਰ।
ਹਸਤੀ ਚੀਟੀ ਆਦਿ ਲੋ ਏਕ ਜੋਤ ਨਿਰਧਾਰ॥੧॥
ਮਮ ਅੰਤਰਯਾਮੀ, ਸੋਊ ਪ੍ਰੇਰਕ ਮਨ ਬੁਧਿ ਜੋਇ॥
ਗੁਰ ਮੂਰਤਿ ਸੋਂ ਜਗਤ ਮੇਂ ਨਮੋ ਨਮੋ ਤਿਸ ਹੋਇ॥੨॥

॥ਸ੍ਵੈਯਾ॥

ਸੂਰਜ ਮੰਡਲ ਮਾਂਹਿ ਸਦਾ ਕਮਲਾਸਨ ਪੈਂ ਹਰਿ ਜੋਊ ਬਿਰਾਜੇ।
ਕੰਜ ਪ੍ਰਭਾ ਮਕਰਾਕ੍ਰਿਤ ਕੁੰਡਲ ਅੰਗਦ ਢਾਹ ਕੇ ਊਪਰ ਸਾਜੇ।
ਕਰ ਮਾਂਹਿ ਧਰੇ ਵਰ ਸੰਖ ਗਦਾ ਪੁਨ ਚਕ੍ਰ ਲਸੇ ਸਿਰ ਕ੍ਰੀਟ ਸੁ ਛਾਜੇ।
ਤਾਂ ਹਰਿ ਕੋ ਨਿਤ ਧਿਆਵਤ ਹੀ ਸ਼ਿਵਨਾਥ ਕਹੇ ਮਨ ਕੇ ਅਘ ਭਾਜੇ॥੩॥


ਸੰਸਕ੍ਰਿਤ ਭੂਮਿਕਾ ਦਾ ਅਨੁਵਾਦ

॥ਦੁਵੈਯਾ ਛੰਦ॥

ਬ੍ਰਹਮਾ ਰੁਦ੍ਰ ਕੁਮਾਰ [1]ਹਰੀ ਯਮ ਵਰੁਣ ਅਗਨਿ ਅਰ ਇੰਦ੍ਰ ਧਨੇਸ਼ੀ॥ ਚੰਦ੍ਰ ਸੂਰ ਬਾਨੀ ਉਦਧੀ, ਯੁਗ, § ਨਗ! ਵਾਯੁ ਉਰਵੀ, ਭੁਜਗੇਸ਼॥ ਸਿੱਧ ਨਦੀ ਸੁਰਵੈਦ ਲਛ ਦਿਤਿ ਮਾਤ ਚੰਡਿਕਾ ਸੁਰ ਗ੍ਰਹਿ ਜਾਨ। ਤੀਰਥ ਵੇਦ ਯਗਯ ਗਣ ਵਸੁ ਮੁਨਿ ਤੁਮਰੀ ਰਖਯਾ ਕਰੇ ਸੁਜਾਨ॥੧॥

॥ਦੋਹਰਾ॥

ਬਯਾਸ ਪਰਾਸਰ ਸੁਕ੍ਰ ਗੁਰ ਮਨੂ ਸਯੰਭੂ ਔਰ।
ਕਰ ਪ੍ਰਣਾਮ ਚਾਣਿਕਯ ਕੋ ਰਾਜਨੀਤ ਸਿਰਮੌਰ॥੨॥

  1. ਸ੍ਵਾਮਿਕਾਰਤਿਕ, ਕੁਬੇਰ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਪਰਬਤ, ਪ੍ਰਿਥਵੀ॥