ਪੰਨਾ:ਪੰਚ ਤੰਤ੍ਰ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮

ਪੰਚ ਤੰਤ

ਸੋ ਮਾਲਕ ਦਾਸਾਨ ਕੋ ਤਯਾਗ ਯੋਗ ਹੀ ਜੋਇ॥੧੦੧॥

ਇਸ ਪ੍ਰਕਾਰ ਮੈਂ ਉਨ੍ਹਾਂ ਦੀਆਂ ਬਾਤਾਂ ਸੁਨੀਆਂ ਤਦ ਮੇਰੇ ਪਾਸ ਕੋਈ ਭੀ ਚੂਹਾ ਨਾ ਆਯਾ ਭੇਦ ਮੈਂ ਸੋਚਨ ਲਗਾ ਭਈ ਇਸ ਗਰੀਬੀ ਨੂੰ ਧਿਕਾਰ ਹੈ ਅਥਵਾ ਇਹ ਬਾਤ ਠੀਕ ਕਹੀ ਹੈ:-

ਦੋਹਰਾ।। ਨਿਰਧਨ ਨਰ ਮ੍ਰਿਤ ਸਮ ਲਖੋ ਮੈਥਨ ਬਿਨ ਸੰਤਾਨ॥

ਬਿਨ ਪੰਡਿਤ ਕੇ ਸ੍ਰਾਧ ਮਿਤ੍ਰ ਬਿਨਾਂ ਦਛਨਾਂ ਦਾਨ॥੧੦੨॥

ਹੇ ਮੰਥਰਕ! ਮੈਂ ਤਾਂ ਇਸ ਪ੍ਰਕਾਰ ਸੋਚ ਰਿਹਾ ਸਾਂ ਅਰ ਮੇਰੇ ਸਾਰੇ ਨੌਕਰ ਮੇਨੂੰ ਛਡਕੇ ਮੇਰੇ ਸਤ੍ਰਆਂ ਦੇ ਕੋਲ ਜਾ ਰਹੇ, ਬਲਕਿ (ਸਗਮਾ) ਮੈਨੂੰ ਆ ਅਕਲਾ ਦੇਖ ਕੇ ਹਾਂਸੀ ਕਰਨ ਲਗੇ। ਇਕ ਦਿਨ ਮੈਂ ਯੋਗ ਨਿੰਦ੍ਰਾ ਵਿਖੇ ਪ੍ਰਾਪਤ ਹੋਏ ਨੇ ਏਹ ਸੋਚਿਆ ਜੋ ਮੈਂ ਉਸ ਦੁਸ਼ਟ ਤਪਸੀ ਦੇ ਮਨ ਬਿਖੇ ਜਾਕੇ ਉਸ ਧਨ ਨੂੰ ਜੋ ਉਸ ਨੇ ਆਪਨੇ ਸਿਰਾਣੇ ਹੇਠ ਪੇਟੀ ਵਿਖੇ ਪਾਕੇ ਰਖਿਆ ਹੈ ਜਦ ਓਹ ਸਾਧ ਨਿੰਦ੍ਰਾ ਬਿਖੇ ਹੋਵੇ ਤਦ ਉਸ ਪੇਟੀ ਧੀਰੇ ਧੀਰੇ ਕਟ ਕੇ ਲੈ ਆਵਾਂ ਜਿਸ ਧਨ ਦੇ ਆਸਰੇ ਫੇਰ ਮੈਂ ਉਸ ਪਦਵੀ ਨੂੰ ਪਹੁੰਚਾ॥ ਠੀਕ ਕਿਹਾ ਹੈ:-

ਦੋਹਰਾ॥ ਨਿਰਧਨ ਨਰ ਸੰਕਲਪ ਮੇਂ ਨਿਜ ਮਨ ਕੌ ਦੁਖ ਦੇਤ॥

ਕੁਲਵੰਤੀ ਵਿਧਵਾ ਜਿਵੇਂ ਮਨ ਮੇਂ ਕਸ਼ਟ ਗਹੇਤ॥੧੦੩॥

ਨਿਰਧਨਤਾ ਸੇਂ ਪੁਰਖ ਕਾ ਸਦਾ ਹੋਤ ਤ੍ਰਿਸਕਾਰ॥

ਜਾਕਰ ਨਿਜ ਬੰਧੂ ਤਿਸੇਂ ਜੀਵਤ ਮ੍ਰਿਤਕ ਨਿਹਾਰ॥੧੦੪॥

ਧਨ ਬਿਨ ਪੁਰਖ ਮਲੀਨ ਜੇ ਵਿਪਦਾ ਆਸ੍ਰਯ ਜਾਨ॥

ਪਾਤ੍ਰ ਦੀਨਤਾ ਕਾ ਬਨੇ ਹੋਤ ਪਰਾਭਵ ਥਾਨ।।੧੦੫।।

ਨਿਰਧਨ ਸੇਂ ਸੰਬੰਧ ਜਨ ਲੱਜਾ ਧਾਰ ਛਿਪਾਤ॥

ਮਿਤ੍ਰ ਹੋਤ ਸਤ੍ਰ ਸਬੈ ਜਾ ਢਿਗ ਧਨ ਨਹਿ ਭ੍ਰਾਤ॥੧੦੬॥

ਲਘੁਤਾ ਕੀ ਮੂਰਤ ਅਤੇ ਸਕਲ ਦੁੱਖ ਕੀ ਖਾਨ॥

ਅਪਰ ਨਾਮ ਯਹਿ ਮ੍ਰਿਤਯੁ ਕਾ ਨਿਰਧਤਾ ਕੋ ਜਾਨ।੧੦੭

ਅਜਾ ਧੂਲ ਜਿਮ ਤਜੇ ਨਰ ਔਰ ਮਾਰਜਨੀ ਧੂਲ॥

ਦੀਪ ਛਾਯਵਤ ਧਨ ਰਹਿਤ ਨਰ ਕੋ ਤਜੇਂ ਸੁ ਭੂਲ॥੧੦੮

ਸੌਚ ਸੇਖ ਮ੍ਰਿਤਕਾ ਕਬੀ ਕਛੁਕ ਕਾਜ ਕਰ ਦੇਤ॥ * ਜਾਗੋ ਮੀਟੋ* ਜਾਗੋ ਮੀਟੋ