ਪੰਨਾ:ਪੰਚ ਤੰਤ੍ਰ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੪

ਪੰਚ ਤੰਤ੍ਰ

ਨੇ ਉਨ੍ਹਾਂ ਤਿਲਾਂ ਨੂੰ ਛਟਕੇ ਪਾਨੀ ਨਾਲ ਤੌਂਕਕੇ ਕੁਟਿਆ ਅਰ ਚਿਟੇ ਕਰਕੇ ਧੁੱਪੇ ਸੁਕਨੇ ਪਾਏ, ਇਤਨੇ ਚਿਰ ਬਿਖੇ ਇਕ ਕੁੱਤੇ ਨੇ ਆ ਕੇ ਉਨ੍ਹਾਂ ਤਿਲਾਂ ਵਿਖੇ ਮੂਤ੍ਰ ਕਰ ਦਿਤਾ, ਇਸ ਹਾਲ ਨੂੰ ਦੇਖ ਕੇ ਬ੍ਰਾਹਮਨੀ ਸੋਚਨ ਲਗੀ ਹਾਇ ਹਾਇ! ਏਹ ਤਿਲ ਤਾਂ ਖਾਨ ਦੇ ਜੋਗ ਨਹੀਂ ਰਹੇ ਦੇਖੋ ਦਿਨਾਂ ਦਾ ਫੇਰ ਜੋ ਇਹ ਤਿਲ ਬੀ ਖਾਨ ਦੇ ਯੋਗ ਨੇ ਰਹੇ, ਹਛਾ ਜੋ ਹੋਯਾ ਸੋ ਸਹੀ, ਪਰ ਮੈਂ ਇਨ੍ਹਾਂ ਨੂੰ ਲੈ ਕੇ, ਕਿਸੇ ਘਰ ਜਾਕੇ ਛੜਿਆਂ ਹੋਯਾਂ ਤੋਂ ਅਨਛੜੇ ਲੈ ਆਵਾਂ,ਇਸ ਤਰਾਂ ਮਿਲ ਭੀ ਜਾਨਗੇ ਹੇ ਤਾਮ੍ਰਚੂੜ! ਜਿਸ ਘਰ ਬਿਖੇ ਮੈਂ ਭਿਖਿਆ ਕਰਨ ਲਈ ਗਿਆ ਸਾ ਉਸੇ ਘਰ ਬਿਖੈ ਓਹ ਬਾਹਮਨੀ ਤਿਲਾਂ ਨੂੰ ਵਟਾਉਨ ਲਈ ਆ ਪਹੁੰਚੀ, ਅਰ ਬੋਲੀ ਜੋ ਛੜੇ ਹੋਏ ਤਿਲ ਲੈ ਕੇ ਅਨਛੜੇ ਦੇ ਦੇਵੋ,ਜਿਤਨੇ ਚਿਰ ਵਿਖੇ ਉਸ ਘਰ ਦੀ ਮਾਲਕ ਅਨਛੜਿਆਂ ਤੋਂ ਛੜੇ .. ( ਛੱਟੇ) ਹੋਏ ਤਿਲ ਲੈਨ ਲਗੀ ਸੀ ਉਤਨੇ ਚਿਰ ਬਿਖੇ ਉਸਦੇ ਪੁਤ੍ਰ ਨੇ ਕਾਮੰਦਕੀ ਨਾਮ ਨੀਤਿ ਸ਼ਾਸਤ੍ਰ ਨੂੰ ਦੇਖਕੇ ਆਖਿਆ ਹੈ ਮਾਤਾ! ਏਹ ਤਿਲ ਲੈਨ ਦੇ ਜੋਗ ਨਹੀਂ ਕਿਉਂ ਜੋ ਇਹ ਛਟੇ ਹੋਏ ਦੇਕੇ ਅਨਛਟੇ ਲੈਂਦੀ ਹੈ ਇਸ ਬਿਖੇ ਕੁਝ ਸਬਬ ਹੋਵੇਗਾ। ਇਸ ਬਾਤ ਨੂੰ ਸੁਨ ਕੇ ਉਸਨੇ ਓਹ ਬਿਲ ਨਾ ਤੇ ਇਸ ਲਈ ਮੈਂ ਆਖਦਾ ਹਾਂ॥

ਦੋਹਤਾ॥ ਹੇ ਮਾਤਾ ਯਹ ਬ੍ਰਾਹਮਨੀ ਅਕਸਮਾਤ ਨਹਿ ਲੇਤ॥

ਸਵੇਤ ਤਿਲਨ ਸੇਂ ਮਲਿਨ ਤਿਲ ਯਾਮੇਂ ਹੈ ਕਛੁ ਹੇਤ।।

ਇਸ ਕਥਾ ਨੂੰ ਸੁਨਾਕੇ ਓਹ ਅਭਯਾਗਤ ਬੋਲਿਆ ਹੈ ਤਾਮ੍ਰਚੂੜ ਤੂੰ ਇਸਦੇ ਆਉਣ ਦਾ ਰਸਤਾ ਜਾਣਦਾ ਹੈਂ? ਤਾਮ੍ਰਚੂੜ ਬੋਲਿਆ ਦੇ ਭਗਵਨ! ਮੈਂ ਨਹੀਂ ਜਾਨਦਾ ਕਿਉਂ ਜੋ ਏਹ ਤਾਂ ਅਕੱਲਾ ਨਹੀਂ ਆਉਂਦਾ ਬਲਕਿ ਬਹੁਤ ਸਾਰਿਆਂ ਚੂਹਿਆਂ ਸਹਿਤ ਇਧਰੋਂ ਉਧਰੋਂ ਫਿਰਦਾ ਆਉਂਦਾ ਹੈ, ਅਰ ਮੇਰੇ ਦੇਖਦਿਆਂ ਚਲਿਆ ਜਾਂਦਾ ਹੈ, ਜੇਕਰ ਇਕੋ ਪਾਸਿਓਂ ਆਵੇ ਤਾਂ ਰਸਤਾ ਮਲੂਮ ਹੋਵੇ | ਅਭਯਾਗਤ ਬੋਲਿਆ ਤੇਰੇ ਪਾਸ ਕਸੀ ਹੈ? ਓਹ ਬੋਲਿਆ ਹੈ। ਅਭਯਾਗਤ ਬੋਲਿਆ ਉਸਨੂੰ ਲੈ ਆ ਅਰ ਅਜ ਸਵੇਰੇ ਲੋਕਾਂ ਦੇ ਆਉਨ ਤੋਂ ਪਹਿਲੇ ਪਹਿਲੇ ਇਨ੍ਹਾਂ ਦਾ ਖੁਰਾ(ਖੋਜ)ਪੈਰਾਂ ਦਾ ਰਸਤਾ ਦੇਖਕੇ ਇਸ ਦੀ ਬਿਲ ਨੂੰ ਢੂੰਡੀਏ ਬੂਹਾ ਬੋਲਿਆ ਹੈ ਮੰਥਰਕ! ਮੈਂ ਸੋਚਿਆ ਜੋ ਹੁਨ ਮੈਂ ਮੋਯਾ ਕਿਉਂ ਜੋ ਜਿਸ ਪ੍ਰਕਾਰ ਇਸਨੇ ਮੇਰੇ ਧਨ ਨੂੰ ਮਲੂਮ