ਪੰਨਾ:ਪੰਚ ਤੰਤ੍ਰ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੩੧

ਸਬਬ ਨਹੀਂ। ਮੈਂ ਬੜਾ ਅਸਚਰਜ ਹਾਂ ਜੋ ਇਸ ਚੂਹੇ ਨੇ ਤਾਂ ਬਿੱਲ ਅਤੇ ਬਾਂਦਰ ਦੀ ਛਾਲ ਨੂੰ ਸ਼ਰਮਿੰਦਾ ਕੀਤਾ ਹੈ।। ਇਸ ਬਾਤ ਨੂੰ ਸੁਨਕੇ ਬ੍ਰਿਹਤ ਇਸ ਵਿਚ ਬੋਲਿਆ ਇਸਦੀ ਰੁੱਡ ਕਿੱਥੇ ਹੈ। ਓਹ ਬੋਲਿਆ ਮੈਂ ਤਾਂ ਨਹੀਂ ਜਾਨਦਾ ਜੋ ਇਸਦਾ ਮਕਾਨ ਕਿਥੇ ਹੈ। ਅਭਯਾਗਤ ਬੋਲਿਆ ਇਸ ਦੀ ਬਿਲ ਬਿਖੇ ਧਨ ਹੈ ਧਨ ਦੀ ਗਰਮਾਈ ਕਰਕੇ ਇਹ ਕੁਦਦਾ ਹੈ॥ ਕਿਹਾ ਹੈ:-

ਦੋਹਰਾ॥ ਧਨ ਕੇ ਆਸਰੇ ਮਨੁਜ ਕਾ ਤੇਜ ਬ੍ਰਿਧ ਹੋ ਜਾਤ॥

ਭੋਗ ਦਾਨ ਕਰ ਸਹਿਤ ਜੋ ਤਾਂਕੀ ਕਿਆ ਹੀ ਬਾਤ।।੭੨॥

ਤਥਾ- ਹੇ ਮਾਤਾ ਯਹਿ ਬ੍ਰਾਹਮਨੀ ਅਕਸ ਮਾਤ ਨਹਿ ਦੇਤ॥

ਸੇਤ੍ਰ ਤਿਲਨ ਸੇ ਮਲਿਨ ਤਿਲ ਯਾਮੇ ਹੈਂ ਕਛੁ ਹੇਤ॥੭੩॥

ਤਾਮ੍ਰਚੂੜ ਬੋਲਿਆ ਏਹ ਬਾਤ, ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:-

੨ ਕਥਾ॥ ਅਭਯਾਗਤ ਬੋਲਿਆ ਹੈ ਤਾਮ੍ਰਚੂੜ! ਕਿਸੇ ਅਸਥਾਨ ਬਿਖੇ ਮੇਂ ਇਕ ਪ੍ਰਯੋਗ ਕਰਨ ਲਈ ਇਕ ਬ੍ਰਾਹਮਨ ਤੋਂ ਜਗਾ ਮੰਗੀ ਉਸ ਬ੍ਰਾਹਮਨ ਨੇ ਬੀ ਮੇਰੇ ਬਚਨ ਨੂੰ ਮੰਨ ਲਿਆ ਅਰ ਮੈਂ ਉਸ ਮਕਾਨ ਤੇ ਆਪਣਾ ਪ੍ਰਯੋਗ ਅਰੰਭ ਕੇ ਬੈਠ ਗਿਆ॥ ਇਕ ਦਿਨ ਪ੍ਰਭਾਤਕਾਲ ਜੋ ਉਠਿਆ ਤਦ ਬ੍ਰਾਹਮਨ ਤੇ ਬ੍ਰਾਹਮਨੀ ਦੀਆਂ ਬਾਤਾਂ ਸੁਨਨ ਲਗਾ ਬ੍ਰਾਹਮਨ ਬੋਲਿਆਂ ਹੇ ਬ੍ਰਾਹਮਨੀ! ਕਲ ਮਘ ਦੀ ਸੰਕ੍ਰਾਂਤ ਬੜੀ ਉਤਮ ਹੈ ਸੋ ਮੈਂ ਤਾਂ ਆਪਨੇ ਯਜਮਾਨ ਦੇ ਘਰ ਦਾਨ ਲਈ ਜਾਂਦਾ ਹਾਂ ਅਰ ਤੂੰ ਇਕ ਬ੍ਰਾਹਮਨ ਨੂੰ ਸੂਰਜ ਦੇ ਨਿਮਿਤ ਭੋਜਨ ਦੇਵੀਂ।। ਤਦ ਬ੍ਰਾਹਮਨੀ ਕ੍ਰੋਧ ਨਾਲ ਉਸ ਨੂੰ ਝਿੜਕਕੇ ਬੋਲੀ ਤੈਨੂੰ ਦਰਿੱਦਰੀ ਨੂੰ ਭੋਜਨ ਕਿਥੇ? ਤੈਨੂੰ ਇਹ ਬਾਤ ਆਖਦਿਆਂ ਲੱਜਾ ਨਹੀਂ ਆਉਂਦੀ, ਦੇਖ ਮੈਂ ਤੇਰੇ ਪਾਸ ਆਕੇ ਕੁਝ ਸੁਖ ਨਹੀਂ ਪਾਯਾ ਅਤੇ ਨਾ ਕਦੇ ਮਿਠਾ ਭੋਜਨ ਅਰ ਨਾਂ ਕੋਈ ਹੱਥਾਂ ਪੈਰਾਂ ਦਾ ਭੂਖਨ ਲਭਿਆ ਹੈ। ਇਸ ਬਾਤ ਨੂੰ ਸੁਨਕੇ ਬ੍ਰਾਹਮਨ ਡਰਦਾ ਮਾਰਿਆ ਧੀਰੇ ਧੀਰੇ ਬੋਲਿਆ ਹੇ ਬ੍ਰਾਹਮਨੀ ਏਹ ਬਾਤ ਕਹਿਨੀ ਯੋਗ ਨਹੀਂ॥ ਸ਼ਾਸਤ੍ਰਕਾਰਾਂ ਨੇ ਕਿਹਾ ਹੈ:-

ਦੋਹਰਾ ।। ਕਿਉਂ ਨ ਦੇਤ ਅਰਥੀਨ ਕੋ ਗ੍ਰਾਸ ਅਰਧ ਕਾ ਆਧ।

ਇਛਿਆ ਕੇ ਅਨੁਸਾਰ ਧਨ ਕਬ ਮਿਲ ਹੈ ਸੁਨ ਸਾਧ॥੭੪॥