ਪੰਨਾ:ਪੰਚ ਤੰਤ੍ਰ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੨੯

ਨਾਮੀ ਇਕ ਸੰਨਯਾਸੀ ਰਹਿੰਦਾ ਸੀ, ਉਹ ਸਾਧੂ ਭਿਖਯਾ ਦੇ ਨਾਲ ਅਪਨਾ ਨਿਰਬਾਹ ਕਰਦਾ ਸੀ ਜੋ ਕੁਝ ਭਿਛਿਆ ਦਾ ਅੰਨ ਬਚ ਰਹਿੰਦਾ ਸੀ ਉਸਨੂੰ ਭਿਛਿਆ ਪਾਤ੍ਰ ਬਿਖੇ ਰਖਕੇ ਕਿੱਲੀ ਦੇ ਨਾਲ ਲਟਕਾਕੇ ਰਾਤੀ ਅਰਾਮ ਕਰਦਾ ਸੀ, ਸਵੇਰੇ ਉਸ ਅੰਨ ਨੂੰ ਨੌਕਰਾਂ ਵਿਖੇ ਵੰਡਕੇ ਮੰਦਰ ਦੀ ਸਫ਼ਾਈ ਕਰਾ ਲੈਂਦਾ ਸੀ, ਇਕ ਦਿਨ ਮੇਰੇ ਸੰਬੰਧੀਆਂ ਨੇ ਆਕੇ ਮੈਨੂੰ ਆਖਿਆ ਹੇ ਮਹਾਰਾਜ! ਇਸ ਮੰਦਰ ਵਿਖੇ ਪੱਕਾ ਹੋਯਾ ਅੰਨ ਚੂਹਿਆਂ ਦੇ ਭੈ ਕਰਕੇ ਛਿਕੇ ਉਪਰ ਰਖਿਆ ਰਹਿੰਦਾ ਹੈ ਅਤੇ ਅਸੀਂ ਖਾਣੇ ਨੂੰ ਸਮਰਥ ਨਹੀਂ ਪਰ ਆਪ ਨੂੰ ਕੁਝ ਔਖਾ ਨਹੀਂ ਇਸ ਲਈ ਅਸੀਂ ਬ੍ਰਿਥਾ ਇਧਰ ਉਧਰ ਕਿਸ ਲਈ ਫਿਰੀਏ, ਜੇਕਰ ਆਪ ਕ੍ਰਿਪਾ ਕਰੋ ਤਾਂ ਅੱਜ ਉਸਨੂੰ ਪ੍ਰਸੰਨ ਹੋ ਕੇ ਖਾਈਏ। ਮੈਂ ਭੀ ਇਸ ਬਾਤ ਨੂੰ ਸੁਣ,ਸਾਰੇ ਪਰਵਾਰ ਸਮੇਤ ਉਸੇ ਵੇਲੇ ਤੁਰ ਪਿਆ, ਅਰ ਕੁੱਦਕੇ ਉਸ ਭਿਛਿਆ ਪਾਤ੍ਰ ਤੇ ਚੜ੍ਹ ਗਿਆ ਅਤੇ ਉਸ ਅੰਨ ਨੂੰ ਸੇਵਕਾਂ ਵਿਖੇ ਵੰਡਕੇ ਆਪ ਭੀ ਛਕਿਆ ਅਤੇ ਸਬਨਾਂ ਨੂੰ ਪ੍ਰਸੰਨ ਕਰਕੇ ਆਪਨੇ ਮਕਾਨ ਪਰ ਆ ਗਿਆ, ਇਸ ਪ੍ਰਕਾਰ ਹਰ ਰੋਜ ਕੀਤਾ ਕਰਾਂ। ਅਰ ਸੰਨਯਾਸੀ ਭੀ ਯਥਾ ਸ਼ਕਤਿ ਉਸ ਅੰਨ ਦੀ ਰਛਿਆ ਕਰੇ ਪਰ ਜਦ ਓਹ ਨੀਦ ਵਿਖੇ ਆ ਜਾਵੇ ਤਦ ਮੈਂ ਉਸ ਪਾਤ੍ਰ ਉਪਰ ਚੜ੍ਹਕੇ ਆਪਨੇ ਕਰਮ ਨੂੰ ਕਰਾਂ॥ ਇਕ ਦਿਨ ਉਸ ਸਾਧੂ ਨੇ ਉਸ ਅੰਨ ਦੀ ਰਛਿਆ ਲਈ ਇਹ ਯਤਨ ਕੀਤਾ, ਜੋ ਇਕ ਟੁਟਾ ਹੋਯਾ ਬਾਂਸ ਆਂਦਾ ਉਸਦੇ ਨਾਲ ਸੁਤਾ ਹੋਯਾ ਭੀ ਉਸ ਛਿਕੇ ਨੂੰ ਹਲਾਉਂਦਾ ਰਹੇ, ਮੈਂ ਭੀ ਡਰਦਾ ਮਾਰਿਆ ਨਸ ਜਾਵਾਂ। ਇਸ ਪ੍ਰਕਾਰ ਹਰ ਰੋਜ ਉਸ ਦੀ ਅਰ ਮੇਰੀ ਲੜਾਈ ਬਿਖੇ ਰਾਤ ਬੀਤ ਜਾਵੇ॥ ਇਕ ਦਿਨ ਉਸ ਸਾਧੂ ਦੇ ਪਾਸ ਇਕ ਬ੍ਰਿਹਤ ਇਸ ਫਿਚ ਨਾਮੀ ਸਾਧੂ ਉਸਦਾ ਪਰਮ ਮਿਤ੍ਰ ਤੀਰਥ ਯਾਤ੍ਰਾ ਕਰਦਾ ਉਥੇ ਆ ਗਿਆ। ਤਾਮ੍ਰਚੂੜ ਨੇ ਉਸ ਦਾ ਬੜਾ ਆਦਰ ਕਰਕੇ ਸੇਵਾ ਕੀਤੀ ਅਰ ਰਾਤ ਨੂੰ ਦੋਵੇਂ ਸਾਧੂ ਇਕ ਚਟਾਈ ਉਪਰ ਸੁੱਤੇ ਹੋਏ ਕਈ ਤਰਾਂ ਦੇ ਪ੍ਰਸੰਗ ਕਰਨ ਲਗੇ॥ ਜਦ ਓਹ ਅਭਯਾਗਤ ਕਥਾ ਕਰਨ ਲਗਾ ਤਦ ਤਾਮ੍ਰਚੂੜ ਚੂਹਿਆਂ ਦੇ ਭਯ ਕਰਕੇ ਉਸ ਪੁਰਾਨੇ ਵਾਂਸ ਨਾਲ ਭਿਛਿਆ ਪਾਤ੍ਰ ਨੂੰ ਤਾੜਨ ਲਗਾ, ਉਸਦੇ ਸਬਦ ਕਰਕੇ ਉਸ ਦੀ ਕਥਾ ਦਾ ਹੁੰਕਾਰਾ ਨਾ ਮਿਲਿਆ ਤਦ ਓਹ ਅਯਾਗਤ ਬੜੇ