ਪੰਨਾ:ਪੰਚ ਤੰਤ੍ਰ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੨੭

ਗੁਜਾਰਾਂਗਾ॥ ਸੋ ਤੂੰ ਮੇਰੀ ਪਿਠ ਉਪਰ ਚੜ੍ਹ ਬੈਠ ਜੋ, ਮੈਂ ਤੈਨੂੰ ਓਥੇ ਲੈ ਚੱਲਾਂ ਅਤੇ ਮੈਂ ਉਡੀਨ ਤੋਂ ਲੈ ਕੇ ਅਠ ਪ੍ਰਕਾਰ ਦੀ ਅਕਾਸ਼ ਗਤਿ ਨੂੰ ਜਾਨਦਾ ਹਾਂ॥ ਹਿਰਨਯਕ ਬੋਲਿਆ ਓਨ੍ਹਾਂ ਅਠਾਂ ਗਤੀਆਂ ਦੇ ਨਾਮ ਤਾਂ ਸੁਨਾ ਓਹ ਬੋਲਿਆ ਸੁਨ॥

  • ਦੋਹਰਾ॥ ਵਿਪ੍ਰਪਾਤ ਸੰਪਾਤ ਪੁਨ ਮਹਾ ਪਾਤ ਵਿਨਿ੫ਤ॥

ਤਿਰਿਯਕ ਵ੍ਰਕ ਅਰ ਊਧਰ ਪੁਨ ਲਘੁ ਸੰਗਯਕ

ਬਿਖਯਾਤ॥੬੧॥

ਇਸ ਬਾਤ ਨੂੰ ਸੁਨਕੇ ਹਿਰਨਯਕ ਉਸ ਦੀ ਪਿੱਠ ਉਪਰ ਚੜ੍ਹ ਬੈਠਾ ਕਊਆ ਬੀ ਉਸਨੂੰ ਲੈ ਕੇ ਸੰਪਾਤ ਆਦਿਕ ਗਤੀਆਂ ਨਾਲ ਧੀਰੇ ਧੀਰੇ ਉਸ ਸਰੋਵਰ ਤੇ ਜਾ ਪਹੁੰਚਿਆ।। ਮੰਥਰਕ ਨਾਮੀ ਕਛੁ ਜੋ ਦੇਸ ਅਰ ਕਾਲ ਦੇ ਪਛਾਨਨ ਵਾਲਾ ਸੀ ਉਸ ਨੇ ਜਦ ਚੂਹੇ ਕਰਕੇ ਯੁਕਤ ਕਊਏ ਨੂੰ ਦੇਖਿਆ ਤਾਂ ਅਸਾਧਾਰਨ ਕਊਆ ਸਮਝ ਕੇ ਝਟ ਪਟ ਜਲ ਦੇ ਅੰਦਰ ਘੁਸ ਗਿਆ। ਲਘੁਪਤਨਕ ਬ੍ਰਿਛ ਦੀ ਖੌਲ ਵਿਖੇ ਚੂਹੇ ਨੂੰ ਰਖ ਆਪ ਬ੍ਰਿਛ ਦੀ ਸ਼ਾਖਾ ਉਪਰ ਬੈਠ ਉਚੀ ਅਵਾਜ ਨਾਲ ਬੋਲਿਆ ਹੈ ਮਿਤ੍ਰ! ਮੰਥਰਕ ਮੇਰੇ ਪਾਸ ਆ, ਮੈਂ ਲਘੁਪਤਨਕ ਨਾਮੀ ਕਊਆ ਚਿਰ ਪਿਛੋਂ ਤੇਰੇ ਦਰਸ਼ਨ ਲਈ ਆਯਾ ਹਾਂ ਇਸ ਲਈ ਮੈਨੂੰ ਆਕੇ ਮਿਲ॥ ਕਿਆ ਠੀਕ ਕਿਹਾ ਹੈ:-

ਦੋਹਰਾ॥ ਕਿਆ ਕਪੂਰ ਚੰਦਨ ਯੁਕਤ ਸੀਤਲ ਹਿਮ ਕਿਹ ਕਾਮ।

ਮਿਤ੍ਰ ਗਾਤ ਸੁਖ ਕੀ ਕਲਾ ਖੋੜਸ ਭਾਗ ਨਾ ਨਾਮ।।੬੨॥

ਤਥਾ-ਸੋਕ ਤਾਪ ਔਖਦ ਜੋਊ ਆਪਦ ਬੀਚ ਸਹਾਇ॥

ਕਿਸ ਨੇ ਦੋ ਅਖਰ ਰਰੇ ਮਿਤ੍ਰ ਨਾਮ ਸੁਖਦਾਇ॥ ੬੩॥

ਇਸ ਬਾਤ ਨੂੰ ਸੁਨ, ਅਛੀ ਤਰਾਂ ਹਿਰਦੇ ਵਿਖੇ ਗੁਨ, ਜਲ ਤੋਂ ਬਾਹਰ ਆ, ਪ੍ਰਸੰਨਤਾ ਦਿਖਾ, ਆਨੰਦ ਦੇ ਆਂਸੂ ਵਹਾ, ਮੰਥਰਕ ਕਛੂ ਬੋਲਿਆ ਆਈਏ ਮਿਤ੍ਰ ਆਈਏ ਮੇਰੇ ਨਾਲ ਸਪਰਸ ਕਰੀਏ, ਚਿਰ ਪਿਛੇ ਦੇਖਨ ਕਰਕੇ ਮੈਂ ਤੈਨੂੰ ਚੰਗੀ ਤਰਾਂ ਪਛਾਤਾ ਨਹੀਂ ਸਾ॥ਏਹ ਉਡਨ ਦੇ ਨਾਮ ਹਨ॥