ਪੰਨਾ:ਪੰਚ ਤੰਤ੍ਰ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੨੫

ਚਿਰ ਕਾਲ ਤੀਕੂੰ ਆਨੰਦ ਨਾਲ ਰਹੇ॥ ਅਰ ਇਕ ਦੂਜੇ ਦੇ ਉਪਕਾਰ ਨਾਲ ਸਮਯ ਨੂੰ ਬਿਤਾਉਂਦੇ ਰਹੇ। ਲਘੂਪਤਨਕ ਤਾਂ ਚੂਹੇ ਦੇ ਲਈ ਪ੍ਰੇਮ ਕਰ ਕੇ ਮਾਸ ਦੇ ਟੁਕੜੇ ਪਵਿਤ੍ਰ, ਪਵਿਤ੍ਰ ਜੋ ਬਲਿ ਦਿਤੇ ਹੋਏ ਹੋਨ ਅਤੇ ਹੋਰ ਕਈ ਪ੍ਰਕਾਰ ਦੇ ਪਕਵਾਨ ਲਿਆ ਕਰਕੇ ਹਿਰਨਯਕ ਨੂੰ ਦੇਂਦਾ ਸੀ ਅਤੇ ਚੂਹਾ ਬੀ ਕਈ ਪ੍ਰਕਾਰ ਦੇ ਚਾਉਲ ਅਤੇ ਹੋਰ ਅਨੇਕ ਪ੍ਰਕਾਰ ਦੇ ਭੋਜਨ ਰਾਤ ਨੂੰ ਲਿਆਕੇ ਆਏ ਹੋਏ ਕਊਏ ਨੂੰ ਦੇਂਦਾ ਸੀ ਅਥਵਾ ਏਹ ਬਾਤ ਦੁਹਾਂ ਨੂੰ ਯੋਗ ਸੀ॥ ਮਹਾਤਮਾਂ ਨੇ ਕਿਹਾ ਹੈ:-

ਦੋਹਰਾ॥ ਗੁਪਤ ਬਾਤ ਭਾਖੇ ਸੁਨੇ ਲੇਤ ਦੇਤ ਬਿਨ ਸੰਕ॥

ਖਾਇ ਖੁਲਾਵੇ ਪ੍ਰੇਮ ਕਰ ਖਟ ਬਿਧ ਮ੍ਰਿਤਨ ਅੰਕ॥੫੨॥

ਬਿਨ ਉਪਕਾਰ ਨ ਪਰਸਪਰ ਪ੍ਰੀਤਿ ਕਿਸੀ ਕੀ ਹੋਇ॥

ਭੇਟ ਚਢਾਏ ਦੇਵਤਾ ਮਨ ਬਾਂਛਿਤ ਫਲ ਜੋਇ॥ ੫੩॥

ਜਬ ਲਗ ਦੀਜੇ ਦਾਨ ਕੋ ਤਬ ਲਗ ਪ੍ਰੀਤੀ ਜਾਨ॥

ਦੁਗਧ ਰਹਿਤ ਨਿਜ ਮਾਤ ਕੋ ਬਛੜਾ ਤਜਤ ਨਿਦਾਨ।।੫੪

ਦੇਖ ਦਾਨ ਪ੍ਰਤਾਪ ਤੂੰ ਤੁਰਤ ਭਰੋਸਾ ਦੇਤ॥

ਦੀਏ ਦਾਨ ਤੇ ਸਤ੍ਰ ਭੀ ਤੁਮ ਸੇ ਕਰ ਹੈ ਹੇਤ ।।੫੫॥

ਸਵੈਯਾ॥ ਦਾਨ ਅਤੇ ਸੁਤ ਤੇਂ ਪ੍ਰਿਯਾ ਭ੍ਰਾਤ, ਸੁ ਦੇਖ ਲਿਆ ਹਮ ਨੇ ਅਜਮਾਈ॥ ਗਯਾਨ ਬਿਨਾਂ ਪਸੁ ਜੇ ਸਗਰੇ ਵਸ ਦਾਨ ਦੀਏ ਬਨੇ ਹੈ ਅਪਨਾਈ॥ ਭੈਸਕੁ ਨਯਾਰ ਜੁ ਡਾਰਤ ਹੈਂ ਤਿਸ ਦੇਤ ਹੈਂ ਦੂਧ ਸੁ ਪੂਤ ਬਿਹਾਈ।। ਨਾਥ ਸਦਾ ਤੁਮ ਦਾਨ ਕਰੋ ਜਬ ਚਾਹਤ ਹੈ ਜਗ ਮੇਂ ਮਿਤਰਾਈ॥੫੬॥ ਬਹੁਤਾ ਕੀ ਕਰਨਾ ਹੈ:-

ਦੋਹਰਾ॥ ਭੇਦ ਰਹਿਤ ਨਖ ਮਾਸ ਵਤ ਪ੍ਰੀਤ ਨਿਰੰਤਰ ਧਾਰ॥

ਮੂਖਕ ਬਾਇਸ ਮਿਤ੍ਰਤਾ ਕ੍ਰਿਤਿਮ ਬਨੀ ਅਪਾਰ॥੫੭॥

ਕਊਏ ਦੇ ਉਪਕਾਰ ਨਾਲ ਪ੍ਰਸੰਨ ਹੋਯਾ ਚੂਹਾ ਅਜੇਹਾ ਵਿਸਵਾਸੀ ਬਨਿਆ ਜੋ ਹਮੇਸ਼ਾ ਕਊਏ ਦੇ ਪਰਾਂ ਵਿੱਚ ਬੈਠਾ ਬਾਤਾਂ ਕਰਦਾ ਰਹੇ। ਇਕ ਦਿਨ ਕਊਆ ਹੰਝੂਆ ਭਰਿਆ ਆ ਕੇ ਡੁਸਕਦਾ ਡੁਸਕਦਾ ਬੋਲਿਆ ਹੇ ਮਿਤ੍ਰ ਹਿਰਨਯਕ! ਮੈਨੂੰ ਇਸ ਦੇਸ ਤੋਂ ਵੈਰਾਗ ਉਪਜਿਆ ਹੈ ਇਸ ਲਈ ਇਸ ਨੂੰ ਛੱਡ ਜਾਂਦਾ ਹਾਂ। ਹਿਰਨਯਕ ਬੋਲਿਆ ਵੈਰਾਗ ਦਾ ਕਾਰਨ ਕੀ ਹੈ।। ਓਹ ਬੋਲਿਆ