ਪੰਨਾ:ਪੰਚ ਤੰਤ੍ਰ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੨੩

ਬੋਲਿਆ ਤੂੰ ਰਾਜਨੀਤ ਦਾ ਸਿਧਾਂਤ ਸੁਨ॥

ਦੋਹਰਾ॥ ਪ੍ਰਿਥਮ ਮਿਤ੍ਰ ਪੁਨ ਸਤ੍ਰ ਹਵੈ ਤਾਂ ਸੋ ਚਹੇ ਜੋ ਹੇਤ॥

ਵਾਮੀ ਕੇ ਸਮ ਗਰਭ ਕੋ ਧਾਰ ਮ੍ਰਿਤਯੁ ਗਹਿ ਲੇਤ॥੩੬॥

ਅਥਵਾ ਮੈਂ ਗੁਨਵਾਨ ਹਾਂ ਮੇਰੇ ਨਾਲ ਕਿਸੇ ਨੇ ਵੈਰ ਕੀ ਕਰਨਾ ਹੈ ਇਹ ਖਿਆਲ ਭੀ ਝੂਠਾ ਹੈ ਕਿਹਾ ਹੈ:-

ਕਬਿੱਤ॥ ਕਰਤਾ ਬਯਾਕਟਨ ਹੂੰਕੇ ਹੁਤੇ ਮੁਨੀ ਪਾਣਿਨੀ ਜੋ ਤਾਂਕੇ ਪ੍ਰਿਯ ਪ੍ਰਾਨਨ ਕੋ ਨਾਹਰ ਨੇ ਹਰਯੋ ਹੈ॥ ਹਸਤੀ ਨੇ ਜੈਮਨਿ ਕੋ ਮਾਰ ਦੀਨਾ ਬਨ ਮਾਂਝ ਦਰਸਨ ਮੀਮਾਂਸ ਕੋ ਜਾ ਨੇ ਰਬ ਧਰਯੋ ਹੈ॥ ਛੰਦ ਕੇ ਸਮੁੰਦ੍ਰ ਮੁਨਿ ਪਿੰਗਲ ਕੋ ਸਿੰਧ ਤੀਰ ਮਕਰ ਅਗਯਾਨੀ ਨੇ ਭੱਖਯੋ ਨਹੀਂ ਡਰਯੋ ਹੈ॥ ਮਤਸਰ ਸੇ ਅੰਧ ਨਹ ਜਾਨੇ ਗੁਨ ਕਾਹੂੰਕੇਰ ਦੇਖੋ ਗੁਨ ਵਾਨਨ ਕੋ ਪਸੂਓਂ ਨੇ ਚਰਯੋ ਹੈ॥੩੭॥

ਦੋਹਰਾ॥ਸੱਜਨ ਮੈਤ੍ਰੀ ਦਰਸ ਤੇਂ ਲੋਗਨ ਕੀ ਉਪਕਾਰ॥

ਮ੍ਰਿਗ ਪੰਛੀ ਕੀ ਹੇਤ ਕਰ ਭਯ ਅਰ ਲੋਭ ਗਵਾਰ॥੩੮॥

ਪੁਨਾ-ਮ੍ਰਿਦ ਘਟ ਇਮ ਦੁਰਜਨ ਟੂਟੇ ਜੁੜੇ ਨ ਕਬਹੂੰ ਮੀਤ॥

ਕੰਚਨ ਘਟ ਇਮ ਨਹਿ ਟੁਟੇ ਜੁੜੇ ਤੇ ਸ਼ੇਸਟ ਪੁਨੀਤ॥੩੯॥

ਪੁਨਾ-ਕ੍ਰਮ ਕ੍ਰਮ ਕਰ ਜਿਮ ਈਖ ਕਾ ਅਧਿਕ ਸਵਾਦ ਹੈ ਮੀਤ॥

ਤੈਸੇ ਸੱਜਨ ਮਿਤ੍ਰਤਾ ਦੁਰਜਨ ਕੀ ਵਿਪਰੀਤ॥ ੪੦॥

ਚੌਪਈ: ਪ੍ਰਿਥਮੇਂ ਅਧਿਕ ਘਟਤ ਫਿਰ ਜਾਤ।। ਪਹਿਲੇ ਅਲਪ ਪੁਨਾ ਅਧਿਕਾਤ॥ ਖਲ ਅਰ ਸੱਜਨ ਮੈਤ੍ਰੀ ਐਸੇ। ਉਦਯ ਅਸਤ ਰਵਿ ਛਾਯਾ ਜੈਸੇ॥੪੧॥

ਏਹ ਬਾਤ ਸੁਨਕੇ ਕਊਆਂ ਬੋਲਿਆ ਨੇ ਹਿਰਨਯਕ ਇਕ ਤੇ ਮੈਂ ਸਾਧੂ ਅਤੇ ਛਲ ਰਹਿਤ ਹਾਂ ਦੂਜੇ ਤੈਨੂੰ ਸੌਂਹ ਖਾਕੇ ਨਿਰਭੈ ਕਰਦਾ ਹਾਂ॥ ਓਹ ਬੋਲਿਆ ਮੈਨੂੰ ਤੇਰੀਆਂ ਕਸਮਾਂ ਨਾਲ ਕੁਝ ਕੰਮ ਨਹੀਂ ਕਿਉਂ ਜੋ॥ ਮਹਾਤਮਾ ਨੇ ਕਿਹਾ ਹੈ-:

ਦੋਹਰਾ॥ ਸਪਥ ਖਾਇ ਸਤ੍ਰ ਮਿਲੇ ਮਤ ਕਰ ਤ੍ਰਿਹ ਵਿਸਵਾਸ।।

ਸੁਨਯੋ ਸਪਥ ਕਰੈ ਇੰਦ੍ਰ ਨੇ ਬ੍ਰਿਤਾਸੁਰ ਕੀਓ ਨਾਸ॥੪੨॥

ਦੇਵ ਨੇ ਜੀਤੇਂ ਸਤ੍ਰ ਕੋ ਬਿਨ ਬਿਸਵਾਸ ਕਰਾਇ॥

ਵਿਸਵਾਸ ਦੇਇ ਕਰ ਇੰਦ੍ਰਨੇ ਦਿਤਿਕਾ ਗਰਭ ਗਿਰਾਇ॥੪੩

ਪੁਨਾ-ਦੇਵ ਗੁਰੂ ਪੈ ਨਾਥ ਸਿਵ ਮਤ ਕਰ ਤੂੰ ਵਿਸਵਾਸ।