ਪੰਨਾ:ਪੰਚ ਤੰਤ੍ਰ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਤੰਤ੍ਰ

੧੨੧





ਲਘੁਪਤਨਕ ਨਾਮੀ ਕਊਆ ਚਿਤ੍ਰਗ੍ਰੀਵ ਦੇ ਬੰਧਨ ਟੁਟਨ ਦਾ ਸਾਰਾ ਬ੍ਰਿਤਾਂਤ ਦੇਖ ਅਸਚਰਜ ਹੋ ਸੋਚਨ ਲਗਾ ਅਹਾ ਹਾਂ! ਕਿਆ ਬੁਧਿ ਇਸ ਹਿਰਨਯਕ ਦੀ ਹੈ ਅਤੇ ਕਿਲੇ ਦੀ ਸਮਿਗ੍ਰੀ ਹੈ॥ ਪੰਛੀਆਂ ਦੇ ਛੁਟਕਾਰੇ ਲਈ ਇਹ ਚੰਗਾ ਉਪਾਉ ਹੈ। ਮੈਂ ਤਾਂ ਕਿਸੇ ਉਪਰ ਵਿਸਵਾਸ ਨਹੀਂ ਕਰਦਾ ਅਰ ਵੰਚਲ ਸੁਭਾਉ ਵਾਲਾ ਹਾਂ ਪਰ ਤਾਂ ਬੀ ਇਸ ਨੂੰ ਮਿਤ੍ਰ ਬਨਾਉਂਦਾ ਹਾਂ ਕਿਉਂ ਜੋ ਇਸ ਉਤੇ ਐਉਂ ਕਿਹਾ ਹੈ:-

ਦੋਹਰਾ | ਯਦਪਿ ਅਹੇਂ ਸਮਰਥ ਤੂੰ ਕਰ ਮਿਤ੍ਰਨ ਕੀ ਚਾਹ॥

ਜਿਮ ਸਮੁੰਦ੍ਰ ਭਰਪੂਰ ਹੈ ਸਸਿ ਮੇ ਧਰਤ ਉਮਾਹਿ॥੩੦॥

ਇਹ ਨਿਸਚਾ ਕਰਕੇ ਲਘੁਪਤਨਕ ਨੇ ਬ੍ਰਿਛ ਤੋਂ ਉਭਰਕੇ ਹਿਰਨਯਕ ਦੀ ਬਿਲ ਦੇ ਪਾਸ ਆਕੇ ਚਿਤ੍ਰਗ੍ਰੀਵ ਦੀ ਅਵਾਜ ਦੀ ਨਯਾਈਂ ਹਿਰਨਯਕ ਨੂੰ ਬੋਲਾਯਾ ਹੇ ਹਿਰਨਯਕ ਆ! ਆ!! ਇਸ ਸਬਦ ਨੂੰ ਸੁਨਕੇ ਹਿਰਨਯਕ ਸੋਚਨ ਲਗਾ ਕਿਆ ਕੋਈ ਹੋਰ ਕਬੂਤਰ ਬੰਧਨ ਬਿਖੇ ਰਹਿ ਗਿਆ ਹੈ ਜਿਸ ਲਈ ਮੈਨੂੰ ਬੁਲਾਉਂਦਾ ਹੈ ਬੋਲਿਆ ਤੂੰ ਕੌਨ ਹੈ? ਕਊਆ ਬੋਲਿਆ ਮੈਂ ਲੁਘੁਪਤਨਕ ਨਾਮੀ ਕਊਆ ਹਾਂ।। ਇਸ ਬਾਤ ਨੂੰ ਸੁਨਕੇ ਹੋਰ ਅੰਦਰ ਹੋ ਕੇ ਹਿਰਨਯਕ ਬੋਲਿਆਂ ਭਈ ਇਸ ਮਕਾਨ ਤੋਂ ਚਲਿਆ ਜਾ॥ ਕਊਆ ਬੋਲਿਆ ਮੈਂ ਤੇਰੇ ਕੋਲ ਬੜੇ ਕੰਮ ਲਈ ਆਯਾ ਹਾਂ ਤੂੰ ਕਿਸ ਲਈ ਮੈਨੂੰ ਦਰਸ਼ਨ ਨਹੀਂ ਦੇਂਦਾ॥ ਚੂਹਾ ਬੋਲਿਆ ਮੇਰਾ ਤੇਰੇ ਨਾਲ ਮਿਲਨ ਦਾ ਕੋਈ ਕੰਮ ਨਹੀਂ ਕਊਆ ਬੋਲਿਆ ਮੈਂ ਤੇਰੇ ਕੋਲੋਂ ਚਿਤ੍ਰਗ੍ਰੀਵ ਦੇ ਬੰਧਨ ਕੱਟੇ ਦੇਖੇ ਹਨ ਇਸ ਲਈ ਮੇਰੀ ਬੜੀ ਪ੍ਰੀਤੀ ਹੋਈ ਹੈ ਸੋ ਕਦੀ ਮੈਨੂੰ ਬੀ ਬੰਧਨ ਦੇ ਪਿਆਂ ਤੇਰੇ ਕੋਲੋਂ ਛੁਟਕਾਰਾ ਹੋਵੇਗਾ।। ਇਸ ਲਈ ਤੂੰ ਮੇਰੇ ਨਾਲ ਮਿਤ੍ਰਾ ਕਰ ਹਿਰਨਕ ਬੋਲਿਆ ਹੇ ਭਾਈ ਤੂੰ ਖਾਨ ਵਾਲਾ ਅਤੇ ਮੈਂ ਤੇਰੀ ਖੁਰਾਕ ਸੋ ਤੇਰੇ ਨਾਲ ਮੇਰੀ ਮਿਤ੍ਰਤਾ ਕੀ? ਇਸ ਲਈ ਚਲਿਆ ਜਾ ਵਿਰੋਧੀਆਂ ਦੀ ਮਿਤ੍ਰਤਾ ਨਹੀਂ ਬਨਦੀ।। ਕਿਹਾ ਹੈ:-

ਦੋਹਰਾ॥ ਜਾਂਕਾ ਧਨ ਅਰ ਕੁਲ ਸਦਾ ਲਖੋ ਜੇ ਆਪ ਸਮਾਨ॥

ਤਾਸੋਂ ਬਯਾਹ ਅਰ ਮਿਤ੍ਰਤਾ ਹੀਨਾਧਿਕ ਦੁਖ ਖਾਨ॥੩੧॥ ਤਥਾ॥ ਜੋ ਮੂਰਖ ਮੰਤ੍ਰੀ ਕਰਤ ਹੀਨ ਅਧਿਕ ਕੇ ਸਾਥ॥