ਪੰਨਾ:ਪੰਚ ਤੰਤ੍ਰ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੬

ਪੰਚ ਤੰਤ੍ਰ

ਕਿਉਂ ਜੋ ਇਹ ਪਾਪੀ ਸਾਡੇ ਬੋਹੜ ਵਲ ਤੁਰੀ ਆਉਂਦਾ ਹੈ ਇਹ ਨਹੀਂ ਜਾਨਿਆ ਜਾਂਦਾ ਜੋ ਬੋਹੜ ਦੇ ਰਹਿਨ ਵਾਲਿਆਂ ਪੰਛੀਆਂ ਦਾ ਨਾਸ ਹੋਵੇਗਾ ਯਾ ਨਹੀਂ।। ਇਸ ਪ੍ਰਕਾਰ ਬਹੁਤ ਚਿਰ ਸੋਚ ਬਿਚਾਰ ਕੇ ਉਸੇ ਵੇਲੇ ਕਊਆ ਮੁੜ ਪਿਆ, ਅਰ ਉਸ ਬੋਹੜ ਤੇ ਆਕੇ ਸਾਰਿਆਂ ਪੰਛੀਆਂ ਨੂੰ ਬੋਲਿਆ ਹੇ ਭਾਈਓ! ਇਹ ਪਾਪੀ ਝੀਵਰ ਜਾਲ ਅਤੇ ਚਾਉਲਾਂ ਨੂੰ ਲੈਕੇ ਆਉਂਦਾ ਹੈ ਤੁਸਾਂ ਇਸਦੇ ਉਪਰ ਵਿਸਾਵਾਸ ਨਾ ਕਰਨਾ। ਏਹ ਜਾਲ ਵਿਛਾਕੇ ਚਾਉਲਾਂ ਨੂੰ ਸਿਟੇਗਾ ਤੁਸਾਂ ਨੇ ਚਾਉਲਾਂ ਨੂੰ ਵਿਖ ਦੀ ਨਯਾਈਂ ਜਾਨਣਾ॥ ਕਊਏ ਦੇ ਇਤਨੀ ਬਾਤ ਕਰਦਿਆਂ ਹੀ ਉਹ ਫੰਧਕ ਬੋਹੜ ਦੇ ਹੇਠ ਜਾਲ ਵਿਛਾਕੇ ਸਮੁੰਦ੍ਰ ਦੇ ਜਲ ਵਰਗੇ ਚਿਟੇ ਚਾਉਲ ਖਲੇਰ ਕੇ ਲੁਕ ਬੈਠਾ॥ ਜੇਹੜੇ ਪੰਛੀ ਉਸ ਬ੍ਰਿਛ ਦੇ ਉਪਰ ਰਹਿੰਦੇ ਸੇ ਓਹ ਤਾਂ ਲਘੁਪਤਨਕ ਦੇ ਬਚਨ ਰੂਪੀ * ਅਰਗਲਾਂ ਨਾਲ ਰੋਕੇ ਹੋਏ ਉਨ੍ਹਾਂ ਚਾਉਲਾਂ ਨੂੰ ਵਿਖ ਦੇ ਨਯਾਈਂ ਜਾਨਕੇ ਨੇੜੇ ਨ ਆਏ। ਇਤਨੇ ਚਿਰ ਵਿਖੇ ਚਿਤ੍ਰਗ੍ਰੀਵ ਨਾਮੀ ਕਬੂਤਰਾਂ ਦਾ ਰਾਜਾ ਹਜਾਰਾਂ ਕਬੂਤਰਾਂ ਦੇ ਨਾਲ ਪ੍ਰਾਨ ਯਾਤ੍ਰਾ ਲਈ ਫਿਰਦਾ ਫਿਰਦਾ ਉਨ੍ਹਾਂ ਚਾਉਲਾਂ ਨੂੰ ਦੇਖਕੇ ਲਘੁਪਤਨਕ ਦਾ ਹਟਾਯਾ ਹੋਯਾ ਬੀ ਜਿਹਬਾ ਦੇ ਸਵਾਦ ਲਈ ਖਾਨ ਵਾਸਤੇ ਉਤਰਿਆ ਅਰ ਸਾਰਿਆਂ ਕਬੂਤਰਾਂ ਸਮੇਤ ਬਧਾ ਗਿਆ ਠੀਕ ਕਿਹਾ ਹੈ:-

ਦੋਹਰਾ॥ ਮੀਨ ਸਦਾ ਜਲ ਮੇਂ ਰਹੇਂ ਤਜ ਕਰ ਸਕਲੇ ਤ੍ਰਾਸ॥

ਰਸਨਾ ਕੇ ਹਿਤ ਮੂਢ ਜਨ ਕਰੇ ਆਪਨਾ ਨਾਸ॥੩॥

ਅਥਵਾ ਦੈਵ ਦੇ ਪ੍ਰਤਿਕੂਲ ਹੋਯਾਂ ਇਹ ਸਬ ਕੁਝ ਹੋ ਜਾਂਦਾ ਹੇ ਕੁਛ ਮੀਨ ਦਾ ਦੋਸ ਨਹੀਂ॥ ਮਹਾਤਮਾ ਨੇ ਕਿਹਾ ਹੈ:-

ਦੁਵੈਯਾ ਛੰਦ॥ ਪਰ ਤ੍ਰਿਆ ਕੇ ਹਰਨ ਪਾਪ ਕੋ ਕਿਧੋਂ ਨ ਰਾਵਨ ਜਾਨਤ ਆਪ। ਰਾਮ ਚੰਦ੍ਰ ਜੀ ਹੇਮਕਰਣ ਕੋ ਕਿਥੋਂ ਅਸੰਭਵ ਲਖਯੋ ਨ ਸਵਾਪ | ਧਰਮ ਪੁਤ੍ਰ ਕਯਾ ਜੂਪ ਅਨਰਥਨ ਲਖਤ ਨ ਥੇ ਸੁਨ ਲੇ ਮਮ ਭ੍ਰਾਤ। ਹੋਨਹਾਰ ਤੇ ਬੁਧਿ ਸਬਲ ਕੀ ਨਾਸ ਹੋਤ ਯਹਿ ਨਿਸਚੇ ਬਾਤ॥੪॥

ਤਥਾ ਦੋਹਰਾ। ਕ੍ਰਿਤਾਂਤ ਪਾਸ ਕਰ ਬੱਧ ਜੋ ਵੈਦ ਹਨਤ ਜਬ ਬੁਧਿ॥ਬੂਹੇ ਦੇ ਤਾਕਾਨੂੰ ਰੋਕਨ ਲਈ ਜੋ ਲਕੜੀ ਕੰਧ ਵਿਖੇ ਦਿਤੀ ਹੁੰਦੀ ਹੈ