ਪੰਨਾ:ਪੰਚ ਤੰਤ੍ਰ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚ ਤੰਤ੍ਰ

੧੦੭

ਅੱਗ ਲਾ ਦਿੱਤੀ,ਜਦ ਜੰਡ ਦੇ ਦਰਖਤ ਨੂੰ ਅੱਗ ਲਗੀ ਉਸ ਅੱਗ ਦੇ ਸੇਕ ਨਾਲ ਪਾਪ ਬੁਧਿ ਦਾ ਪਿਤਾ ਅੰਨਾ ਹੋ ਗਿਆ ਅਤੇ ਸੜਦਾ ਹੋਯ ਰੋਂਦਾ ਰੋਂਦਾ ਬਾਹਰ ਨਿਕਲ ਆਯਾ,ਤਦ ਅਦਾਲਤੀਆਂ ਨੇ ਪੁਛਿਆ ਏਹ ਕੀ ਬ੍ਰਿਤਾਂਤ ਹੈ ਇਸ ਬਾਤ ਨੂੰ ਸੁਨਕੇ ਉਸਨੇ ਸਾਰਾ ਬ੍ਰਿਤਾਂਤ ਆਪਨੇ ਪੁਤ੍ਰ ਦਾ ਸੁਨਾਯਾ। ਫੇਰ ਅਦਾਲਤ ਪਾਪ ਬੁਧਿ ਨੂੰ ਉਸੇ ਜੰਡ ਦੇ ਰੁਖ ਨਾਲ ਲਟਕਾ ਕੇ ਧਰਮ ਬੁਧਿ ਦੀ ਉਸਤਤ ਕਰਕੇ ਐਉਂ ਬੋਲੇ॥ ਵਾਹ ਕਿਆ ਸੁੰਦਰ ਬਚਨ ਮਹਾਤਮਾ ਨੇ ਕਿਹਾਂ ਹੈ :-

ਦੋਹਰਾ ਚਿੰਤਨ ਕਰੇ ਉਪਾਇ ਕੋ ਤਥਾ ਨਾਲ ਭੀ ਸੋਚ॥

ਨਕੁਲੇ ਨੇ ਸਬ ਬਕ ਹਨੇ ਨਿਰਖਤ ਹੀ ਬਕ ਪੋਚ॥੪੫੬॥

ਧਰਮ ਬੁਧ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਓਹ ਬੋਲੇ ਸੁਨ:-

੨੦ ਕਥਾ ਕਿਸੇ ਬਨ ਬਿਖੇ ਇਕ ਬ੍ਰਿਛ ਦੇ ਉਪਰ ਬਹੁਤ ਸਾਰੇ ਬਗਲੇ ਰਹਿੰਦੇ ਸੇ। ਉਸਦੀ ਖੋਲ ਵਿਖੇ ਇਕ ਕਾਲਾ ਸਰਪ ਰਹਿੰਦਾ ਸੀ, ਓਹ ਸਰਪ ਬਗਲੇ ਦੇ ਬਚਿਆਂ ਨੂੰ ਬਿਨਾਂ ਪਰਾਂ ਦੇ ਜੰਮਿਆਂ ਹੀ ਖਾ ਜਾਂਦਾ ਸੀ,ਇਕ ਦਿਨ ਇਕ ਬਗਲਾ ਜਿਸ ਦੇ ਬਚੇ ਕਾਲੇ ਸਰਪ ਨੇ ਖਾਧੇ ਸੋ ਓਹ ਬੜਾ ਬੈਰਾਗਵਾਨ ਹੋਯਾ ਰੋਂਦਾ ਰੋਂਦਾ ਕਿਸੇ ਤਲਾ ਦੇ ਕੰਢੇ ਤੇ ਜਾਕੇ ਨੀ ਮੂੰਹ ਕਰਕੇ ਬੈਠਾ ਸੀ। ਤਦ ਓਸਨੂੰ ਓਹਾ ਜੇਹਾ ਦੇਖਕੇ ਇਕ ਕੁਲੀਰਕ ਨਾਮੀ ਜਲ ਜੀਵ ਉਸਦੇ ਪਾਸ ਜਾਕੇ ਬੋਲਿਆ ਹੇ ਮਾਮੇ! ਤੂੰ ਕਿਸ ਲਈ ਰੋਂਦਾ ਹੈ ਬਗਲਾ ਬੋਲਿਆ ਮੈਂ ਕਿਆ ਕਰਾਂ ਮੇਰੇ ਮੰਦ ਭਾਗੀ ਦੇ ਬਚਿਆਂ ਨੂੰ ਖੇਲ ਬਿਖੇ ਰਹਿਨ ਵਾਲੇ ਸਰਪ ਨੇ ਖਾ ਲਿਆ ਹੈ ਇਸ ਲਈ ਮੈਂ ਪੁਤ੍ਰਾਂ ਦੇ ਦੁਖ ਕਰਕੇ ਰੋਂਦਾ ਹਾਂ। ਸੋ ਜੇਕਰ ਕੋਈ ਉਪਾਉ ਉਸ ਦੇ ਨਾਲ ਦਾ ਜਾਨਦਾ ਹੈਂ ਤਾਂ ਦਸ,ਇਸ ਬਾਤ ਨੂੰ ਸੁਨਕੇ ਕੁਲੀਰਕ ਸੋਚਨ ਲੱਗਾ ਇਹ ਸੁਭਾਵਕ ਵੈਰੀ ਸਾਡੀ ਜਾਤ ਦਾ ਹੈ ਸੋ ਇਸਨੂੰ ਅਜੇਹਾ ਝੂਠਾ ਉਪਦੇਸ ਦੇਵਾਂ ਕਿ ਜਿਸ ਪ੍ਰਕਾਰ ਹੋਰ ਬਗਲੇ ਬੀ ਮਰ ਜਾਨ ਕਿਹਾ ਹੈ:-

ਦੋਹਰਾ॥ ਬਾਣੀ ਕੋ ਨਵਨੀਤ ਕਰ ਉਰ ਕੋ ਵਜ੍ਰ ਸਮਾਨ॥

ਰਿਪੁ ਕੋ ਦੇ ਉਪਦੇਸ ਅੰਸ ਵੰਸ ਸਹਿਤ ਹੁਇਹਾਨ।੪੫੭॥