ਪੰਨਾ:ਪੰਚ ਤੰਤ੍ਰ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਪੰਚ ਤੰਤ੍ਰ


ਬੱਦਲ ਘਟਾ ਬਧੀ ਖੜਾ ਹੈ ਤਦ ਉਨ੍ਹਾਂ ਵਿਚੋਂ ਇਕ ਬੁੱਢਾ ਬਾਂਦਰ ਬੋਲਿਆ ਹੇ ਮੂਰਖ! ਤੈਨੂੰ ਕੀ ਪਰੋਜਨ ਹੈ ਜਾਹ ਚੁਪ ਕਰਕੇ ਬੈਠ॥ ਕਿਉਂ ਜੋ ਇਸ ਪਰ ਕਿਹਾ ਹੈ:-

ਦੋਹਰਾ॥ ਕਰਮ ਬੀਚ ਜਿਸ ਬਿਘਨ ਹ੍ਵੈ ਜੂਪ ਮਾਂਹਿ ਜਿਸ ਹਾਰ॥

ਤਾਂ ਸੋ ਬਾਤ ਨ ਕੀਜੀਏ ਜੇ ਚਾਹੋ ਸੁਖ ਯਾਰ॥ ੪੩੩ ॥

ਤਥਾ॥ ਮੂਰਖ ਅਤੇ ਬ੍ਯਾਧੀ ਥਕਾ ਅਵਰ ਜੁ ਬ੍ਯਸਨੀ ਹੋਇ॥

ਇਨ ਸੰਗ ਭਾਖ ਨ ਕੀਏ ਤੇ ਨਿਸਚੇ ਦੁਖ ਹੀ ਜੋਇ॥ ੪੩੪ ॥

ਇਸ ਪ੍ਰਕਾਰ ਦੇ ਆਖਿਆਂ ਬੀ ਓਹ ਨਾ ਹਟਿਆ ਅਰ ਬਾਂਦਰਾਂ ਨੂੰ ਬੋਲਿਆ ਹੇ ਮੂਰਖੋ! ਬੇਫ਼ਾਇਦਾ ਖੇਚਲ ਕਿਉਂ ਕਰਦੇ ਹੋ ਤਦ ਇਕ ਬਾਂਦਰ ਨੇ ਕ੍ਰੋਧ ਵਿਖੇ ਆਕੇ ਉਸ ਪੰਛੀ ਨੂੰ ਪਕੜ ਕੇ ਸਿਲਾ ਤੇ ਪਟਕਾਯਾ ਅਰ ਓਹ ਪੰਛੀ ਮਰ ਗਿਆ, ਇਸ ਲਈ ਮੈਂ ਕਿਹਾ ਹੈ:-

ਦੋਹਰਾ॥ ਨਹਿ ਮੁੰਡਨ ਪਾਖਾਨ ਕਾ ਨਿਵੈ ਨ ਸੂਕਾ ਕਾਠ॥

ਬਿਨਾਂ ਅਧਿਕਾਰੀ ਬਚਨ ਜੋ ਸੂਚੀ ਮੁਖ ਕਾ ਠਾਠ॥੪੩੫॥

ਪੁਨਾ ਦੋਹਰਾ॥ ਮੂਰਖ ਕੋ ਉਪਦੇਸ ਭੀ ਹੋਤ ਉਪਦ੍ਰਵ ਮੁੂਲ॥

ਦੂਧ ਪਿਲਾਯਾ ਸਰਪ ਕੋ ਵਿਖ ਸਮ ਹ੍ਵੈ ਮਤ ਭੂਲਾ ॥ ੪੩੬ ਤਥਾ ਦੋਹਰਾ॥ ਯੁਕਤ ਅਯੁਕਤ ਵਿਚਾਰ ਬਿਨ ਮਤ ਕਰ ਤੂੰ ਉਪਦੇਸ।

ਮੂਰਖ ਬਾਨਰ ਚਟਕ ਗ੍ਰਹ ਹਨ ਕਰਦੀਆ ਕਲੇਸ॥੪੩੭

ਦਮਨਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸਨ-:

੧੮ ਕਥਾ॥ ਕਿਸੇ ਬਨ ਬਿਖੈ ਇਕ ਜੰਡ ਦਾ ਬ੍ਰਿਛ ਸਾ ਉਸਦੀ ਕਿਸੇ ਲੰਮੀ ਸ਼ਾਖਾ ਉਪਰ ਚਿੜਾ ਅਰ ਚਿੜੀ ਰਹਿੰਦੇ ਨੇ ਇਕ ਵੇਰੀ ਸਰਦੀ ਦੇ ਮੌਸਮ ਵਿਖੇ ਵਰਖਾ ਹੋਨ ਲਗੀ ਉਸ ਵੇਲੇ ਇਕ ਬਾਂਦਰ ਵਰਖਾ ਦੀ ਕਣੀਆਂ ਨਾਲ ਭਿਜਾ ਹੋਯਾ ਹਵਾ ਦੇ ਨਾਲ ਕੰਬਦਾ ਕੰਬਦਾ ਲਕੜੀ ਦੀ ਵੰਝਲੀ ਵਜਾਂਦਾ ਉਸ ਜੰਡ ਦੇ ਹੇਠ ਆ ਬੈਠਾ ਉਸਨੂੰ ਦੇਖਕੇ ਚਿੜੀ ਬੋਲੀ,ਹੇ ਭਦ੍ਰ!

ਦੋਹਰਾ॥ ਹਸਤ ਪਾਦ ਯੁਤ ਅਹੇਂ ਤੂੰ ਅਰ ਪੁਨ ਪੁਰਖ ਸਰੀਰ॥

ਸੀਤ ਸਾਥ ਵਯਾਕੁਲ ਭਯਾ ਕਿਉਂ ਨ ਕਰੇਂ ਘਰਬੀਰ॥੪੩੮

ਇਸ ਬਾਤ ਨੂੰ ਸੁਨ ਬਾਂਦਰ ਬੜੇ ਕ੍ਰੋਧ ਨਾਲ ਬੋਲਿਆ